ਸ਼ਿਲਪਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਾਣੋ ਰਾਜ ਕੁੰਦਰਾ ਨਾਲ ਵਿਆਹ ਤੋਂ ਪਹਿਲਾਂ ਕਿਸ ਦੇ ਲਈ ਧੜਕਦਾ ਸੀ ਅਦਾਕਾਰਾ ਦਾ ਦਿਲ

ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਦੱਸਾਂਗੇ ਕਿ ਰਾਜ ਕੁੰਦਰਾ ਤੋਂ ਪਹਿਲਾਂ ਅਦਾਕਾਰਾ ਦਾ ਦਿਲ ਕਿਸ ਦੇ ਲਈ ਧੜਕਦਾ ਸੀ । ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਈ ਅਦਾਕਾਰਾਂ ਦੇ ਨਾਲ ਕੰਮ ਕੀਤਾ ਹੈ ਅਤੇ ਫ਼ਿਲਮਾਂ ਕਰਨ ਦੌਰਾਨ ਉਸ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ ।ਪਰ ਸਭ ਨੇ ਹੀ ਸ਼ਿਲਪਾ ਦਾ ਦਿਲ ਤੋੜਿਆ ਸੀ ।

Written by  Shaminder   |  June 08th 2024 10:53 AM  |  Updated: June 08th 2024 10:53 AM

ਸ਼ਿਲਪਾ ਸ਼ੈੱਟੀ ਦਾ ਅੱਜ ਹੈ ਜਨਮ ਦਿਨ, ਜਾਣੋ ਰਾਜ ਕੁੰਦਰਾ ਨਾਲ ਵਿਆਹ ਤੋਂ ਪਹਿਲਾਂ ਕਿਸ ਦੇ ਲਈ ਧੜਕਦਾ ਸੀ ਅਦਾਕਾਰਾ ਦਾ ਦਿਲ

ਸ਼ਿਲਪਾ ਸ਼ੈੱਟੀ (Shilpa Shetty) ਦਾ ਅੱਜ ਜਨਮ ਦਿਨ ਹੈ। ਅਦਾਕਾਰਾ ਦੇ ਜਨਮ ਦਿਨ ‘ਤੇ ਫੈਨਸ ਵੀ ਉਸ ਨੂੰ ਵਧਾਈ ਦੇ ਰਹੇ ਹਨ ।ਅਦਾਕਾਰਾ ਨੇ ਕਾਰੋਬਾਰੀ ਰਾਜ ਕੁੰਦਰਾ ਦੇ ਨਾਲ ਕੁਝ ਸਾਲ ਪਹਿਲਾਂ ਵਿਆਹ ਕਰਵਾਇਆ ਸੀ। ਸ਼ਿਲਪਾ ਸ਼ੈੱਟੀ ਦੇ ਨਾਲ ਰਾਜ ਕੁੰਦਰਾ ਦਾ ਦੂਜਾ ਵਿਆਹ ਸੀ ।ਜਿਸ ਤੋਂ ਅਦਾਕਾਰਾ ਦੇ ਦੋ ਬੱਚੇ ਹਨ ।ਅੱਜ ਅਦਾਕਾਰਾ ਦੇ ਜਨਮ ਦਿਨ ‘ਤੇ ਦੱਸਾਂਗੇ ਕਿ ਰਾਜ ਕੁੰਦਰਾ ਤੋਂ ਪਹਿਲਾਂ ਅਦਾਕਾਰਾ ਦਾ ਦਿਲ ਕਿਸ ਦੇ ਲਈ ਧੜਕਦਾ ਸੀ । ਅਦਾਕਾਰਾ ਸ਼ਿਲਪਾ ਸ਼ੈੱਟੀ ਨੇ ਕਈ ਅਦਾਕਾਰਾਂ ਦੇ ਨਾਲ ਕੰਮ ਕੀਤਾ ਹੈ ਅਤੇ ਫ਼ਿਲਮਾਂ ਕਰਨ ਦੌਰਾਨ ਉਸ ਦਾ ਨਾਮ ਕਈ ਅਦਾਕਾਰਾਂ ਦੇ ਨਾਲ ਜੁੜਿਆ ।ਪਰ ਸਭ ਨੇ ਹੀ ਸ਼ਿਲਪਾ ਦਾ ਦਿਲ ਤੋੜਿਆ ਸੀ ।  

 

ਹੋਰ ਪੜ੍ਹੋ  : ਕੰਗਨਾ ਦੇ ਹੱਕ ‘ਚ ਆਏ ਫ਼ਿਲਮੀ ਸਿਤਾਰੇ, ਸ਼ਬਾਨਾ ਆਜ਼ਮੀ, ਅਨੁਪਮ ਖੇਰ ਸਣੇ ਕਈ ਕਲਕਾਰਾਂ ਨੇ ਦਿੱਤੇ ਰਿਐਕਸ਼ਨ

ਅਕਸ਼ੇ ਕੁਮਾਰ ‘ਤੇ ਫਿਸਲਿਆ ਦਿਲ 

ਸ਼ਿਲਪਾ ਸ਼ੈੱਟੀ ਜਦੋਂ ਇੰਡਸਟਰੀ ‘ਚ ਆਈ ਤਾਂ ਉਸ ਦੀ ਦੋਸਤੀ ਅਕਸ਼ੇ ਕੁਮਾਰ ਦੇ ਨਾਲ ਹੋਈ । ਦੋਨਾਂ ਨੇ ‘ਧੜਕਣ’ ਫ਼ਿਲਮ ‘ਚ ਕੰਮ ਕੀਤਾ ਸੀ ਅਤੇ ਦੋਨਾਂ ਦੇ ਇਸ਼ਕ ਦੇ ਚਰਚੇ ਵੀ ਖਬਰਾਂ ‘ਚ ਸੁਰਖੀਆਂ ਬਣੇ ਸਨ।ਪਰ ਅਕਸ਼ੇ ਕੁਮਾਰ ਨੇ ਸ਼ਿਲਪਾ ਦੇ ਲਈ ਰਵੀਨਾ ਟੰਡਨ ਨੂੰ ਛੱਡ ਦਿੱਤਾ ।ਪਰ ਇਸੇ ਦੌਰਾਨ ਅਕਸ਼ੇ ਦੀ ਜ਼ਿੰਦਗੀ ‘ਚ ਟਵਿੰਕਲ ਦੀ ਐਂਟਰੀ ਹੋਈ ਅਤੇ ਅਕਸ਼ੇ ਨੇ ਸ਼ਿਲਪਾ ਸ਼ੈੱਟੀ ਨੂੰ ਛੱਡ ਦਿੱਤਾ ।

ਅਨੁਭਵ ਸਿਨ੍ਹਾ 

ਅਕਸ਼ੇ ਨਾਲ ਬ੍ਰੇਕਅਪ ਤੋਂ ਬਾਅਦ ਸ਼ਿਲਪਾ ਸ਼ੈੱਟੀ ਦਾ ਦਿਲ ਡਾਇਰੈਕਟਰ ਅਨੁਭਵ ਸਿਨ੍ਹਾ ‘ਤੇ ਆ ਗਿਆ । ਖਬਰਾਂ ਸਨ ਕਿ ਅਨੁਭਵ ਤੇ ਸ਼ਿਲਪਾ ਦਰਮਿਆਨ ਦੋਸਤੀ ਤੋਂ ਇਲਾਵਾ ਵੀ ਕੁਝ ਹੈ। ਪਰ ਦੋਵਾਂ ਨੇ ਇਸ ਮਾਮਲੇ ‘ਤੇ ਚੁੱਪ ਵੱਟੀ ਰੱਖੀ । 

    ਸ਼ਿਲਪਾ ਸ਼ੈੱਟੀ ਤੇ ਸਲਮਾਨ ਦੀ ਜੋੜੀ 

ਸ਼ਿਲਪਾ ਸ਼ੈੱਟੀ ਤੇ ਸਲਮਾਨ ਖ਼ਾਨ ਦੀ ਜੋੜੀ ਗਰਵ, ਯਾਰ ਦੇ ਸੈੱਟ ‘ਤੇ ਬਣੀ ਸੀ ।ਦੋਵਾਂ ਦੀ ਦੋਸਤੀ ਵੀ ਬਹੁਤ ਗਹਿਰੀ ਸੀ। ਦੋਨਾਂ ਦੇ ਅਫੇਰ ਦੀਆਂ ਖਬਰਾਂ ਵੀ ਖੂਬ ਆਈਆਂ ਸਨ ।ਪਰ ਇਹ ਦੋਸਤੀ ਜ਼ਿਆਦਾ ਦਿਨ ਤੱਕ ਨਹੀਂ ਸੀ ਚੱਲ ਸਕੀ ।

ਰਾਜ ਕੁੰਦਰਾ 

ਇਸ ਤੋਂ ਬਾਅਦ ਸ਼ਿਲਪਾ ਸ਼ੈੱਟੀ ਦਾ ਦਿਲ ਰਾਜ ਕੁੰਦਰਾ ‘ਤੇ ਆ ਗਿਆ ਅਤੇ ਇੱਕ ਬਿਜਨੇਸ ਡੀਲ ਦੇ ਦੌਰਾਨ ਦੋਨਾਂ ਦੀ ਮੁਲਾਕਾਤ ਹੋਈ ਅਤੇ ਦੋਵਾਂ ਦੀਆਂ ਮੁਲਾਕਾਤਾਂ ਵਧਣੀਆਂ ਸ਼ੁਰੂ ਹੋ ਗਈਆਂ।ਅਦਾਕਾਰਾ ਨੇ ੨੦੦੯ ‘ਚ ਰਾਜ ਕੁੰਦਰਾ ਦੇ ਨਾਲ ਵਿਆਹ ਕਰਵਾ ਲਿਆ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network