ਅਦਾਕਾਰਾ ਯਾਮੀ ਗੌਤਮ ਨੇ ਦਿੱਤਾ ਪੁੱਤਰ ਨੂੰ ਜਨਮ, ਮਿਲ ਰਹੀਆਂ ਵਧਾਈਆਂ

ਯਾਮੀ ਗੌਤਮ ਦੇ ਵੱਲੋਂ ਬੇਟੇ ਦੇ ਜਨਮ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ‘ਚ ਉਸ ਨੇ ਲਿਖਿਆ ‘ਅਸੀਂ ਸੂਰਿਆ ਹਸਪਤਾਲ ਦੇ ਵਿਸ਼ੇਸ਼ ਤੌਰ ‘ਤੇ ਸਮਰਪਿਤ ਤੇ ਸ਼ਾਨਦਾਰ ਮੈਡੀਕਲ ਸੇਵਾਵਾਂ ਦੇਣ ਵਾਲੇ ਡਾਕਟਰ ਭੁਪਿੰਦਰ ਅਵਸਥੀ ਤੇ ਡਾਕਟਰ ਰੰਜਨਾ ਧਨੂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।

Written by  Shaminder   |  May 20th 2024 11:38 AM  |  Updated: May 20th 2024 11:58 AM

ਅਦਾਕਾਰਾ ਯਾਮੀ ਗੌਤਮ ਨੇ ਦਿੱਤਾ ਪੁੱਤਰ ਨੂੰ ਜਨਮ, ਮਿਲ ਰਹੀਆਂ ਵਧਾਈਆਂ

 ਯਾਮੀ ਗੌਤਮ (Yami Gautam) ‘ਤੇ ਅਦਿਤਿਆ ਧਰ (Aditiya Dhar)  ਦੇ ਘਰ ਪੁੱਤਰ (Baby Boy)ਨੇ ਜਨਮ ਲਿਆ ਹੈ। ਇਸ ਖ਼ਬਰ ਦੇ ਆਉਣ ਤੋਂ ਬਾਅਦ ਹਰ ਕੋਈ ਇਸ ਜੋੜੀ ਨੂੰ ਵਧਾਈ ਦੇ ਰਿਹਾ ਹੈ।ਯਾਮੀ ਗੌਤਮ ਨੇ ਇਸ ਬਾਰੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਜਾਣਕਾਰੀ ਸਾਂਝੀ ਕੀਤੀ  ਹੈ। ਇਸ ਦੇ ਨਾਲ ਹੀ ਆਪਣੇ ਬੇਟੇ ਦੇ ਨਾਮ ਦਾ ਵੀ ਖੁਲਾਸਾ ਕੀਤਾ ਹੈ। 

ਹੋਰ ਪੜ੍ਹੋ : ਅਨਿਲ ਕਪੂਰ ਨੇ ਵੈਡਿੰਗ ਐਨੀਵਰਸਰੀ ‘ਤੇ ਸਾਂਝੀ ਕੀਤੀ ਪਤਨੀ ਦੇ ਲਈ ਪੋਸਟ,ਜਾਣੋ ਕਿਵੇਂ ਅਦਾਕਾਰ ਨੇ ਵਿਆਹ ਤੋਂ ਪਹਿਲਾਂ ਕਈ ਸਾਲ ਤੱਕ ਕੀਤਾ ਸੀ ਪਤਨੀ ਨੂੰ ਡੇਟ

ਯਾਮੀ ਗੌਤਮ ਨੇ ਸਾਂਝੀ ਕੀਤੀ ਪੋਸਟ 

ਯਾਮੀ ਗੌਤਮ ਦੇ ਵੱਲੋਂ ਬੇਟੇ ਦੇ ਜਨਮ ਤੋਂ ਬਾਅਦ ਇੱਕ ਪੋਸਟ ਸਾਂਝੀ ਕੀਤੀ ਗਈ ਹੈ। ਜਿਸ ‘ਚ ਉਸ ਨੇ ਲਿਖਿਆ ‘ਅਸੀਂ ਸੂਰਿਆ ਹਸਪਤਾਲ ਦੇ ਵਿਸ਼ੇਸ਼ ਤੌਰ ‘ਤੇ ਸਮਰਪਿਤ ਤੇ ਸ਼ਾਨਦਾਰ ਮੈਡੀਕਲ ਸੇਵਾਵਾਂ ਦੇਣ ਵਾਲੇ ਡਾਕਟਰ ਭੁਪਿੰਦਰ ਅਵਸਥੀ ਤੇ ਡਾਕਟਰ ਰੰਜਨਾ ਧਨੂ ਦਾ ਦਿਲੋਂ ਧੰਨਵਾਦ ਕਰਨਾ ਚਾਹੁੰਦੇ ਹਾਂ।

ਜਿਨ੍ਹਾਂ ਦੀ ਅਣਥੱਕ ਮਿਹਨਤ ਨੇ ਇਸ ਖੁਸ਼ੀ ਦੇ ਮੌਕੇ ਨੂੰ ਸੰਭਵ ਬਣਾਇਆ ਹੈ।ਜਦੋਂ ਅਸੀਂ ਮਾਤਾ ਪਿਤਾ ਦੀ ਇਸ ਸੁੰਦਰ ਯਾਤਰਾ ਦੀ ਸ਼ੁਰੂਆਤ ਕਰਦੇ ਹਾਂ ਤਾਂ ਅਸੀਂ ਉਤਸੁਕਤਾ ਦੇ ਨਾਲ ਉਸ ਦੇ ਸੁਨਹਿਰੇ ਭਵਿੱਖ ਦੀ ਉਮੀਦ ਕਰਦੇ ਹਾਂ । ਜੋ ਸਾਡੇ ਬੇਟੇ ਦੀ ਉਡੀਕ ਕਰ ਰਿਹਾ ਹੈ।ਉਸ ਵੱਲੋਂ ਹਾਸਲ ਕੀਤੇ ਹਰ ਮੀਲ ਪੱਥਰ ਦੇ ਨਾਲ ਅਸੀਂ ਇਸ ਉਮੀਦ ਤੇ ਵਿਸ਼ਵਾਸ਼ ਦੇ ਨਾਲ ਭਰੇ ਹੋਏ ਹਾਂ ਕਿ ਉਹ ਸਾਡੇ ਪੂਰੇ ਪਰਿਵਾਰ ਦੇ ਨਾਲ-ਨਾਲ ਸਾਡੇ ਪਿਆਰੇ ਦੇਸ਼ ਲਈ ਮਾਣ ਦੀ ਰੋਸ਼ਨੀ ਬਣ ਜਾਏਗਾ’। ਜਿਉਂ ਹੀ ਯਾਮੀ ਗੌਤਮ ਨੇ ਇਸ ਖਬਰ ਨੂੰ ਸਾਂਝਾ ਕੀਤਾ ਤਾਂ ਉਨ੍ਹਾਂ ਨੂੰ ਵਧਾਈਆਂ ਦੇਣ  ਦਾ ਸਿਲਸਿਲਾ ਸ਼ੁਰੂ ਹੋ ਗਿਆ ।   

- PTC PUNJABI

Popular Posts

LIVE CHANNELS
DOWNLOAD APP

© 2024 PTC Punjabi. All Rights Reserved.
Powered by PTC Network