Gauhar Khan: ਪ੍ਰੈਗਨੈਂਟ ਪਤਨੀ ਗੌਹਰ ਖ਼ਾਨ ਦਾ ਖ਼ਾਸ ਖਿਆਲ ਰੱਖਦੇ ਨਜ਼ਰ ਆਏ ਜੈਦ, ਅਦਾਕਾਰਾ ਨੇ ਪਤੀ ਨਾਲ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

ਮਸ਼ਹੂਰ ਟੀਵੀ ਅਦਾਕਾਰਾ ਗੌਹਰ ਖ਼ਾਨ ਜਲਦ ਹੀ ਮਾਂ ਬਨਣ ਵਾਲੀ ਹੈ। ਹਾਲ ਹੀ ਵਿੱਚ ਅਦਾਕਾਰਾ ਨੇ ਆਪਣੇ ਪਤੀ ਜੈਦ ਦਰਬਾਰ ਨਾਲ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ, ਇਨ੍ਹਾਂ ਤਸਵੀਰਾਂ 'ਚ ਆਪਣੀ ਪ੍ਰੈਗਨੈਂਸੀ ਦੇ ਸਮੇਂ ਦਾ ਭਰਪੂਰ ਆਨੰਦ ਮਾਣਦੀ ਹੋਈ ਨਜ਼ਰ ਆ ਰਹੀ ਹੈ।

Written by  Pushp Raj   |  April 11th 2023 06:13 PM  |  Updated: April 11th 2023 06:13 PM

Gauhar Khan: ਪ੍ਰੈਗਨੈਂਟ ਪਤਨੀ ਗੌਹਰ ਖ਼ਾਨ ਦਾ ਖ਼ਾਸ ਖਿਆਲ ਰੱਖਦੇ ਨਜ਼ਰ ਆਏ ਜੈਦ, ਅਦਾਕਾਰਾ ਨੇ ਪਤੀ ਨਾਲ ਸਾਂਝੀ ਕੀਤੀਆਂ ਖੂਬਸੂਰਤ ਤਸਵੀਰਾਂ

Gauhar Khan and Zaid Darbar: ਟੀਵੀ ਜਗਤ ਦੀ ਮਸ਼ਹੂਰ ਅਦਾਕਾਰਾ ਗੌਹਰ ਖ਼ਾਨ  ਜਲਦ ਹੀ ਮਾਂ ਬਨਣ ਵਾਲੀ ਹੈ ਤੇ ਸੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਇਹ ਖੂਬਸੂਰਤ ਅਦਾਕਾਰਾ ਸਮੇਂ-ਸਮੇਂ 'ਤੇ ਕੁਝ ਨਾਂ ਕੁਝ ਨਵਾਂ ਪੋਸਟ ਕਰਦੀ ਰਹਿੰਦੀ ਹੈ। ਕੁਝ ਸਮਾਂ ਪਹਿਲਾਂ ਗੌਹਰ ਨੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ਵਿੱਚ ਉਹ ਆਪਣਾ ਬੇਬੀ ਬੰਪ ਫਲਾਂਟ ਕਰ ਰਹੀ ਹੈ ਅਤੇ ਪਤੀ ਜੈਦ ਦਰਬਾਰ ਤੋਂ ਕੰਮ ਕਰਵਾਉਂਦੀ ਹੋਈ ਨਜ਼ਰ ਆ ਰਹੀ ਹੈ। 


ਗੌਹਰ ਖ਼ਾਨ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਇੰਸਟਾਗ੍ਰਾਮ 'ਤੇ ਕੁਝ ਨਾ ਕੁਝ ਪੋਸਟ ਕਰਦੀ ਰਹਿੰਦੀ ਹੈ। ਗੌਹਰ ਨੇ ਆਪਣੀ ਪ੍ਰੈਗਨੈਂਸੀ ਅਨਾਊਂਸਮੈਂਟ ਵੀ ਖਾਸ ਤਰੀਕੇ ਨਾਲ ਕੀਤੀ ਸੀ। ਦੱਸ ਦੇਈਏ ਕਿ ਅਭਿਨੇਤਰੀ ਦੀ ਡਿਲੀਵਰੀ ਹੁਣ ਬਹੁਤ ਨੇੜੇ ਹੈ, ਪਰ ਫਿਰ ਵੀ ਉਨ੍ਹਾਂ ਨੂੰ ਕਦੇ ਕਿਸੇ ਇਵੈਂਟ ਅਤੇ ਕਦੇ ਏਅਰਪੋਰਟ 'ਤੇ ਸਪਾਟ ਕੀਤਾ ਜਾਂਦਾ ਹੈ। 

ਗੌਹਰ ਨੇ ਕੁਝ ਸਮਾਂ ਪਹਿਲਾਂ ਇੰਸਟਾਗ੍ਰਾਮ 'ਤੇ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਹ ਆਪਣੇ ਪਤੀ ਜੈਦ ਦਰਬਾਰ ਨਾਲ ਰੋਮਾਂਟਿਕ ਅੰਦਾਜ਼ 'ਚ ਨਜ਼ਰ ਆ ਰਹੀ ਹੈ। ਗੌਹਰ ਚਮਕਦਾਰ ਡਰੈੱਸ 'ਚ ਆਪਣੇ ਬੇਬੀ ਬੰਪ ਨੂੰ ਫਲਾਂਟ ਕਰਦੇ ਹੋਏ ਰੋਮਾਂਟਿਕ ਡਾਂਸ ਕਰ ਰਹੀ ਹੈ।

 

 ਗੌਹਰ ਖ਼ਾਨ ਤੋਂ ਬਾਅਦ ਹੁਣ ਜੈਦ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਕੁਝ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਜੈਦ ਦਰਬਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਗੌਹਰ ਨਾਲ ਤਿੰਨ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ 'ਚੋਂ ਇੱਕ 'ਚ ਉਹ ਅਭਿਨੇਤਰੀ ਦਾ ਸਿਰ 'ਤੇ ਮਸਾਜ ਕਰਦੇ ਹੋਏ ਨਜ਼ਰ ਆ ਰਹੇ ਹਨ। 

ਇਸ ਤੋਂ ਇਲਾਵਾ ਸ਼ੇਅਰ ਕੀਤੀਆਂ ਗਈਆਂ ਦੋ ਤਸਵੀਰਾਂ ਦੇ ਵਿੱਚ ਜੈਦ ਆਪਣੀ ਪ੍ਰੈਗਨੈਂਟ ਪਤਨੀ ਦੀ ਸੇਵਾ ਕਰਦੇ ਤੇ ਉਸ ਨੂੰ ਉਸ ਦਾ ਮਨਪਸੰਦ ਕੇਕ ਖਿਲਾਂਦੇ ਹੋਏ ਨਜ਼ਰ ਆ ਰਹੇ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੈਦ ਨੇ ਲਿਖਿਆ- 'ਪ੍ਰੇਗਨੈਂਸੀ 'ਚ ਹਰ ਚੀਜ਼ ਦਾ ਧਿਆਨ ਰੱਖੋ।' 


ਹੋਰ ਪੜ੍ਹੋ: Mika Singh: ਰਾਖੀ ਸਾਵੰਤ ਨੂੰ ਜਬਰਨ ਕਿਸ ਕਰਨ ਦੇ ਮਾਮਲੇ 'ਚ ਮੀਕਾ ਸਿੰਘ ਨੇ ਕੀਤਾ ਬੰਬੇ ਹਾਈ ਕੋਰਟ ਦਾ ਰੁਖ, ਅਦਾਕਾਰਾ ਨੇ ਮੀਕਾ ਖਿਲਾਫ ਦਰਜ ਕਰਵਾਇਆ ਸੀ ਕੇਸ  

ਇਨ੍ਹਾਂ ਤਸਵੀਰਾਂ 'ਚ ਗੌਹਰ ਖ਼ਾਨ ਨਾਈਟ ਸੂਟ ਪਹਿਨ ਕੇ ਕਾਫੀ ਕਿਊਟ ਲੱਗ ਰਹੀ ਹੈ। ਇਸ ਦੇ ਨਾਲ ਹੀ ਜੈਦ ਵੀ ਹਰ ਤਸਵੀਰ 'ਚ ਖੂਬਸੂਰਤ ਨਜ਼ਰ ਆ ਰਹੇ ਹਨ। ਜੋੜੇ ਦੀ ਇਸ ਪੋਸਟ 'ਤੇ ਪ੍ਰਸ਼ੰਸਕ ਕਾਫੀ ਪਿਆਰ ਦੇ ਰਹੇ ਹਨ ਅਤੇ ਕਮੈਂਟਸ 'ਚ ਜੈਦ ਦੀ ਤਾਰੀਫ ਕਰ ਰਹੇ ਹਨ ਕਿ ਕਿਵੇਂ ਉਹ ਆਪਣੀ ਪਤਨੀ ਦਾ ਖ਼ਾਸ ਖਿਆਲ ਰੱਖ ਰਹੇ ਹਨ। ਕੁਝ ਫੈਨਜ਼ ਨੇ ਜੋੜੇ ਨੂੰ ਉਨ੍ਹਾਂ ਦੇ ਆਉਣ ਵਾਲੇ ਬੱਚੇ ਲਈ ਵੀ ਵਧਾਈਆਂ ਦਿੱਤੀਆਂ ਹਨ। 


- PTC PUNJABI


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network