ਦੇਖੋ ਵੀਡੀਓ: ‘ਯਾਰ ਯਾਰਾਂ ਦੇ ਗਹਿਣੇ’ ਕਰ ਰਿਹਾ ਹੈ ਹਰ ਇੱਕ ਨੂੰ ਭਾਵੁਕ, ਗਾਇਕ ਗੁਰਸ਼ਬਦ ਬਿਆਨ ਕਰ ਰਹੇ ਨੇ ਪ੍ਰਦੇਸਾਂ ‘ਚ ਵੱਸਦੇ ਪੰਜਾਬੀਆਂ ਦੇ ਦਿਲ ਦੇ ਹਾਲ ਨੂੰ

written by Lajwinder kaur | September 07, 2021

ਪੰਜਾਬੀ ਫ਼ਿਲਮ ਚੱਲ ਮੇਰਾ ਪੁੱਤ -2 ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ‘ਚੱਲ ਮੇਰਾ ਪੁੱਤ 2’ ਜੋ ਕਿ ਸਾਲ 2019 ‘ਚ ਆਈ ‘ਚੱਲ ਮੇਰਾ ਪੁੱਤ’ ਦਾ ਹੀ ਸਿਕਵਲ ਹੈ ਤੇ ਪਹਿਲੇ ਭਾਗ ਦੀ ਕਹਾਣੀ ਨੂੰ ਅੱਗੇ ਤੋਰਦੀ ਹੋਈ ਦਿਖਾਈ ਦੇ ਰਹੀ ਹੈ । ਜਿਸਦੇ ਚੱਲਦੇ ਫ਼ਿਲਮ ਦਾ ਇੱਕ ਹੋਰ ਨਵਾਂ ਗੀਤ ‘ਯਾਰ ਯਾਰਾਂ ਦੇ ਗਹਿਣੇ’ Yaar Yaaran De Gehne ਰਿਲੀਜ਼ ਹੋ ਗਿਆ ਹੈ। ਇਹ ਗੀਤ ਗਾਇਕ ਗੁਰਸ਼ਬਦ Gurshabad ਦੀ ਆਵਾਜ਼ ‘ਚ ਰਿਲੀਜ਼ ਹੋਇਆ ਹੈ।

amrinder gill and gurshabaad image source- youtube

ਹੋਰ ਪੜ੍ਹੋ : Moosa Jatt ਫ਼ਿਲਮ ‘ਚੋਂ ਰਿਲੀਜ਼ ਹੋਇਆ ਰੋਮਾਂਟਿਕ ਗੀਤ ‘Ikk Duje De’, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਸਵੀਤਾਜ ਬਰਾੜ ਤੇ ਸਿੱਧੂ ਮੂਸੇਵਾਲਾ ਦੀ ਲਵ ਕਮਿਸਟਰੀ

ਇਸ ‘ਚ ਭ੍ਰਿਸ਼ਟ ਸਿਆਸਤ ‘ਤੇ ਤੰਜ਼ ਕੱਸਿਆ ਗਿਆ ਹੈ ਤੇ ਨਾਲ ਹੀ ਦੱਸਿਆ ਹੈ ਕਿ ਕਿਉਂ ਪੰਜਾਬੀ ਨੌਜਵਾਨ ਪਰਦੇਸੀ ਹੋ ਰਹੇ ਨੇ । ਨੌਜਵਾਨ ਫਰਜ਼ ਤੇ ਕਰਜ਼ ਦੇ ਬੋਝਾਂ ਨੂੰ ਲੈ ਕੇ ਵਿਦੇਸ਼ਾਂ ਵੱਲ ਮੁੱਖ ਕਰਦੇ ਨੇ । ਜਿੱਥੇ ਉਨ੍ਹਾਂ ਨੇ ਕਈ ਦਿਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਕਿਵੇਂ ਨੌਜਵਾਨ ਮੁੰਡੇ-ਕੁੜੀਆਂ ਆਪਣੀ ਖੁਸ਼ੀਆਂ ਨੂੰ ਮਾਰ ਕੇ ਦਿਨ-ਰਾਤ ਇੱਕ ਕਰਕੇ ਮਿਹਨਤ ਕਰਦੇ ਨੇ।

inside image of yaar yaaran de gehne song released image source- youtube

ਹੋਰ ਪੜ੍ਹੋ : ਰਣਵਿਜੇ ਨੇ ਆਪਣੇ ਨਵਜੰਮੇ ਪੁੱਤਰ ਦੇ ਨਾਲ ਸਾਂਝਾ ਕੀਤਾ ਪਿਆਰਾ ਜਿਹਾ ਵੀਡੀਓ, ਪਰਿਵਾਰ ਦੇ ਨਾਲ ਡਾਂਸ ਕਰਦੇ ਆਏ ਨਜ਼ਰ, ਦੇਖੋ ਵੀਡੀਓ

ਜੇ ਗੱਲ ਕਰੀਏ ਗੀਤ ਦੇ ਬੋਲਾਂ ਦੀ ਉਹ Satta Vairowalia ਨੇ ਲਿਖੇ ਨੇ ਤੇ ਮਿਊਜ਼ਿਕ  Bhai Manna Singh ਨੇ ਦਿੱਤਾ ਹੈ। ਰਿਧਮ ਬੋਆਏਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ। ਦੱਸ ਦਈਏ ਫ਼ਿਲਮ ਨੂੰ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਜਿਸ ਦੇ ਚੱਲਦੇ ਫ਼ਿਲਮ ਦੇ ਤੀਜੇ ਭਾਗ ਦਾ ਵੀ ਐਲਾਨ ਕਰ ਦਿੱਤਾ ਹੈ। ‘ਚੱਲ ਮੇਰਾ ਪੁੱਤ-3’ ਜੋ ਕਿ ਇੱਕ ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

0 Comments
0

You may also like