ਸਿੱਧੂ ਮੂਸੇਵਾਲਾ ਦੇ ਫੈਨ ਦੀ ਇਹ ਵੀਡੀਓ ਦੇਖਕੇ ਹੋ ਜਾਵੋਗੇ ਭਾਵੁਕ, ਆਪਣੇ ਹੁਨਰ ਨਾਲ ‘295’ ਗੀਤ ਨਾਲ ਦਿੱਤੀ ਸ਼ਰਧਾਂਜਲੀ

Written by  Lajwinder kaur   |  July 28th 2022 12:59 PM  |  Updated: July 29th 2022 09:00 AM

ਸਿੱਧੂ ਮੂਸੇਵਾਲਾ ਦੇ ਫੈਨ ਦੀ ਇਹ ਵੀਡੀਓ ਦੇਖਕੇ ਹੋ ਜਾਵੋਗੇ ਭਾਵੁਕ, ਆਪਣੇ ਹੁਨਰ ਨਾਲ ‘295’ ਗੀਤ ਨਾਲ ਦਿੱਤੀ ਸ਼ਰਧਾਂਜਲੀ

Sidhu Moose Wala's fan will make you emotional: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜੋ ਕਿ ਭਾਵੇਂ ਇਸ ਫਾਨੀ ਸੰਸਾਰ ‘ਤੇ ਪਾਵੇ ਰੁਖਸਤ ਹੋ ਗਏ ਨੇ। ਪਰ ਉਨ੍ਹਾਂ ਦੇ ਚਾਹੁਣ ਵਾਲਿਆਂ ਦੇ ਵਿੱਚ ਕੋਈ ਕਮੀ ਨਹੀਂ ਆਈ ਹੈ। ਹਰ ਕੋਈ ਆਪੋ ਆਪਣੇ ਅੰਦਾਜ਼ ਦੇ ਨਾਲ ਮਰਹੂਮ ਗਾਇਕ ਨੂੰ ਯਾਦ ਕਰਦੇ ਰਹਿੰਦੇ ਹਨ।

ਆਮ ਸਖ਼ਸ਼ ਹੋਵੇ ਜਾਂ ਕਲਾਕਾਰ ਹਰ ਕੋਈ ਸਿੱਧੂ ਮੂਸੇਵਾਲਾ ਨੂੰ ਆਪਣੇ ਅੰਦਾਜ਼ ਦੇ ਨਾਲ ਸ਼ਰਧਾਂਜਲੀ ਦਿੰਦੇ ਰਹਿੰਦੇ ਹਨ। ਕੋਈ ਪ੍ਰੇਟਿੰਗ ਕਰਕੇ, ਕੋਈ ਬੁੱਤ ਬਣਾ ਕੇ, ਕੋਈ ਸਿੱਧੂ ਮੂਸੇਵਾਲਾ ਦੀ ਤਸਵੀਰ ਬਣਾ ਕੇ, ਕੋਈ ਗੀਤ ਗਾ ਕੇ। ਹੁਣ ਸੋਸ਼ਲ ਮੀਡੀਆ ਉੱਤੇ ਚੰਡੀਗੜ੍ਹ ਤੋਂ ਸਿੱਧੂ ਮੂਸੇਵਾਲਾ ਦੇ ਇੱਕ ਫੈਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : 'ਲਾਲ ਸਿੰਘ ਚੱਢਾ' ਨੂੰ ਲੈ ਕੇ ਆਮਿਰ ਖ਼ਾਨ ਦਾ ਵੱਡਾ ਫੈਸਲਾ, 6 ਮਹੀਨੇ ਬਾਅਦ OTT 'ਤੇ ਆਵੇਗੀ ਫਿਲਮ

sidhu moose wala fan's viral video

ਇਸ ਵੀਡੀਓ ‘ਚ ਇੱਕ ਸਖ਼ਸ਼ ਜੋ ਕਿ ਸਾਜ਼ ਦੇ ਨਾਲ ‘295’ ਗੀਤ ਵਜਾ ਰਿਹਾ ਹੈ। ਇਹ ਵੀਡੀਓ ਚੰਡੀਗੜ੍ਹ ਦੇ 17 ਦਾ ਦੱਸਿਆ ਜਾ ਰਿਹਾ ਹੈ। ਜਦੋਂ ਇਹ ਵੀਡੀਓ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕ ਦੇਖ ਰਹੇ ਨੇ ਤਾਂ ਉਹ ਵੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹੇ ਪਾ ਰਹੇ। ਹਰ ਕੋਈ ਇਸ ਫੈਨ ਦੇ ਹੁਨਰ ਦੀ ਸ਼ਲਾਘਾ ਕਰ ਰਿਹਾ ਹੈ।

Sidhu Moose Wala's father reacts to death threats he received, says 'will not be afraid' Image Source: Twitter

ਦੱਸ ਦਈਏ 29 ਮਈ ਨੂੰ ਪੰਜਾਬੀ ਮਿਊਜ਼ਿਕ ਜਗਤ ਚ ਸੋਗ ਦੀ ਲਹਿਰ ਫੈਲ ਗਈ ਸੀ, ਜਦੋਂ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਵਿਦੇਸ਼ ‘ਚ ਬੈਠ ਗੈਂਗਸਟਰ ਗੋਲਡੀ ਬਰਾੜ ਨੇ ਕੇ ਪੰਜਾਬ ‘ਚ ਰਹਿੰਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੀ ਸਾਜ਼ਿਸ ਰਚੀ ਸੀ।

Sidhu Moose Wala Murder Case: Viral audio of talks between Lawrence Bishnoi, unknown person is FAKE Image Source: Twitter

ਉਸ ਨੇ ਛੇ ਸ਼ਾਰਪਸੂਟਰਾਂ ਨੂੰ ਇਸ ਸਾਜ਼ਿਸ 'ਚ ਸ਼ਾਮਿਲ ਕੀਤਾ ਸੀ। ਜਿਨ੍ਹਾਂ ਨੇ ਜਵਾਹਰਕੇ ਪਿੰਡ ‘ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। ਦੱਸ ਦਈਏ ਦਿੱਲੀ ਦੀ ਸਪੈਸ਼ਲ ਪੁਲਿਸ ਨੇ ਤਿੰਨ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਹਾਲ ਹੀ ‘ਚ ਪੰਜਾਬ ਪੁਲਿਸ ਨੇ ਦੋ ਸ਼ਾਰਪ ਸ਼ੂਟਰਾਂ ਨੂੰ ਮੁੱਠਭੇੜ ‘ਚ ਢੇਰ ਕਰ ਦਿੱਤਾ ਸੀ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network