'ਲਾਲ ਸਿੰਘ ਚੱਢਾ' ਨੂੰ ਲੈ ਕੇ ਆਮਿਰ ਖ਼ਾਨ ਦਾ ਵੱਡਾ ਫੈਸਲਾ, 6 ਮਹੀਨੇ ਬਾਅਦ OTT 'ਤੇ ਆਵੇਗੀ ਫਿਲਮ

written by Lajwinder kaur | July 28, 2022

Laal Singh Chaddha OTT release: ਬਾਲੀਵੁੱਡ ਐਕਟਰ ਆਮਿਰ ਖ਼ਾਨ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਲਾਲ ਸਿੰਘ ਚੱਢਾ' ਨੂੰ ਲੈ ਕੇ ਸੁਰਖੀਆਂ ‘ਚ ਹਨ। ਉਹ ਫਿਲਮ ਨੂੰ ਆਪਣੇ ਅੰਦਾਜ਼ ਵਿਚ ਪ੍ਰਮੋਟ ਵੀ ਕਰਦੇ ਨੇ ਅਤੇ ਚੀਜ਼ਾਂ ਨੂੰ ਆਪਣੇ ਤਰੀਕੇ ਨਾਲ ਅੱਗੇ ਲੈ ਜਾਂਦਾ ਹਨ।

ਅਜਿਹਾ ਹੀ ਕੁਝ ਉਨ੍ਹਾਂ ਦੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦਾ ਵੀ ਹੈ। ਆਮਿਰ ਖ਼ਾਨ ਦੀਆਂ ਸਾਰੀਆਂ ਫਿਲਮਾਂ ਵਾਂਗ, ਲਾਲ ਸਿੰਘ ਚੱਢਾ ਵੀ ਆਪਣੀ ਰਿਲੀਜ਼ ਦੇ ਛੇ ਮਹੀਨਿਆਂ ਬਾਅਦ ਹੀ OTT 'ਤੇ ਉਪਲਬਧ ਹੋਵੇਗੀ। ਆਮਿਰ ਖ਼ਾਨ ਦੀਆਂ ਸਾਰੀਆਂ ਫਿਲਮਾਂ ਪਹਿਲਾਂ ਸਿਨੇਮਾਘਰਾਂ ਵਿੱਚ ਰਿਲੀਜ਼ ਕੀਤੀਆਂ ਜਾਂਦੀਆਂ ਹਨ ਅਤੇ ਬਾਅਦ ਵਿੱਚ ਓ.ਟੀ.ਟੀ. 'ਤੇ ਰਿਲੀਜ਼ ਕੀਤੀਆਂ ਜਾਂਦੀਆਂ ਹਨ, ਤਾਂ ਜੋ ਦਰਸ਼ਕ ਫਿਲਮ ਨੂੰ ਆਪਣੀ ਪਸੰਦ ਦੀ ਸਕ੍ਰੀਨ 'ਤੇ ਅਤੇ ਆਪਣੇ ਘਰ 'ਚ ਆਰਾਮ ਨਾਲ ਦੇਖ ਸਕਣ।

ਹੋਰ ਪੜ੍ਹੋ :ਪਰਮੀਸ਼ ਵਰਮਾ ਨੇ ਆਪਣੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਪਤਨੀ ਗੀਤ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

ਇਨ੍ਹੀਂ ਦਿਨੀਂ ਆਮਿਰ ਖ਼ਾਨ ਪੂਰੀ ਗਰਮਜੋਸ਼ੀ ਦੇ ਨਾਲ 'ਲਾਲ ਸਿੰਘ ਚੱਢਾ' ਨੂੰ ਪ੍ਰਮੋਟ ਕਰ ਰਹੇ ਹਨ। ਉਹ ਦੱਖਣ ਤੋਂ ਲੈ ਕੇ ਭੋਜਪੁਰੀ ਤੱਕ ਦੇ ਦਿੱਗਜ ਸਿਤਾਰਿਆਂ ਨਾਲ ਫਿਲਮ ਦਾ ਪ੍ਰਚਾਰ ਕਰਦੇ ਨਜ਼ਰ ਆ ਰਹੇ ਹਨ। ਦਰਸ਼ਕ ਆਮਿਰ ਖ਼ਾਨ ਰਾਹੀਂ ਲਾਲ ਸਿੰਘ ਚੱਢਾ ਦੇ ਜੀਵਨ ਸਫ਼ਰ ਨੂੰ ਦੇਖਣ ਲਈ ਬੇਤਾਬ ਹਨ। ਵੈਸੇ ਵੀ ਕਾਫੀ ਸਮੇਂ ਬਾਅਦ ਆਮਿਰ ਖ਼ਾਨ ਦੀ ਕੋਈ ਫਿਲਮ ਰਿਲੀਜ਼ ਹੋਣ ਜਾ ਰਹੀ ਹੈ।

ਆਮਿਰ ਖਾਨ ਪ੍ਰੋਡਕਸ਼ਨ, ਕਿਰਨ ਰਾਓ ਅਤੇ ਵਾਇਕਾਮ 18 ਸਟੂਡੀਓਜ਼ ਦੁਆਰਾ ਨਿਰਮਿਤ, 'ਲਾਲ ਸਿੰਘ ਚੱਢਾ' ਵਿੱਚ ਕਰੀਨਾ ਕਪੂਰ ਖ਼ਾਨ, ਮੋਨਾ ਸਿੰਘ ਅਤੇ ਚੈਤੰਨਿਆ ਅਕੀਨੇਨੀ ਵੀ ਹਨ। 'ਲਾਲ ਸਿੰਘ ਚੱਢਾ' ਹਾਲੀਵੁੱਡ ਫਿਲਮ 'ਫੋਰੈਸਟ ਗੰਪ' ਦਾ ਅਧਿਕਾਰਤ ਰੀਮੇਕ ਹੈ। 'ਲਾਲ ਸਿੰਘ ਚੱਢਾ' 11 ਅਗਸਤ 2022 ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਇਸ ਫਿਲਮ ਲਈ ਸਾਹਮਣੇ ਆਉਣ ਵਾਲੀਆਂ ਨਵੀਆਂ ਰਿਪੋਰਟਾਂ ਦੇ ਅਨੁਸਾਰ, ਨਿਰਮਾਤਾਵਾਂ ਨੇ 'ਲਾਲ ਸਿੰਘ ਚੱਢਾ' ਦੇ ਓਟੀਟੀ ਅਧਿਕਾਰ ਭਾਰਤ ਦੇ ਪ੍ਰਮੁੱਖ ਡਿਜੀਟਲ ਪਲੇਟਫਾਰਮਾਂ ਵਿੱਚੋਂ ਇੱਕ 'ਨੈੱਟਫਲਿਕਸ' ਨੂੰ ਲਗਭਗ 160 ਕਰੋੜ ਰੁਪਏ ਦੀ ਕੀਮਤ ਵਿੱਚ ਵੇਚ ਦਿੱਤੇ ਹਨ।

ਇਸ ਦਾ ਮਤਲਬ ਹੈ ਕਿ ਫਿਲਮ ਰਿਲੀਜ਼ ਹੋਣ ਤੋਂ ਕੁਝ ਮਹੀਨਿਆਂ ਬਾਅਦ 'ਨੈੱਟਫਲਿਕਸ' 'ਤੇ ਡਿਜੀਟਲ ਸਟ੍ਰੀਮਿੰਗ ਲਈ ਉਪਲਬਧ ਹੋਵੇਗੀ। ਹਾਲਾਂਕਿ ਮੇਕਰਸ ਨੇ ਅਜੇ ਤੱਕ ਇਸ ਬਾਰੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਹੈ। ਦੱਸ ਦਈਏ ਅੱਜ ਕੱਲ੍ਹ ਇਹ ਆਮ ਹੈ ਕਿ ਸਿਨੇਮਾ ਘਰਾਂ ਤੋਂ ਬਾਅਦ ਫ਼ਿਲਮ ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਜਾਂਦੀਆਂ ਹਨ।

You may also like