ਐਮੀ ਵਿਰਕ ਤੇ ਤਾਨਿਆ ਨੇ ਨਵੇਂ ਗੀਤ ‘ਤੇਰੀ ਜੱਟੀ’ ਨਾਲ ਜਿੱਤਿਆ ਦਰਸ਼ਕਾਂ ਦਾ ਦਿਲ, ਗਾਣਾ ਛਾਇਆ ਟਰੈਂਡਿੰਗ ‘ਚ, ਦੇਖੋ ਇਹ ਮਜ਼ੇਦਾਰ ਵੀਡੀਓ

written by Lajwinder kaur | January 17, 2022

ਪੰਜਾਬੀ ਗਾਇਕ ਐਮੀ ਵਿਰਕ Ammy Virk ਜੋ ਕਿ ਕਾਫੀ ਟਾਈਮ ਬਾਅਦ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ। ਜੀ ਹਾਂ ਉਹ ਤੇਰੀ ਜੱਟੀ (Teri Jatti) ਟਾਈਟਲ ਹੇਠ ਰੋਮਾਂਟਿਕ ਗੀਤ ਲੈ ਕੇ ਆਏ ਨੇ। ਇਹ ਗੀਤ ਨਵੇਂ ਵਿਆਹੇ ਜੋੜੇ ਦੀ ਖੱਟੀ-ਮਿੱਠੀ ਨੋਕ-ਝੋਕ ਨੂੰ ਬਿਆਨ ਕਰ ਰਿਹਾ ਹੈ। ਜਿਸ ਕਰਕੇ ਇਹ ਗੀਤ ਯੂਟਿਊਬ ਉੱਤੇ ਟਰੈਂਡਿੰਗ 'ਚ ਚੱਲ ਰਿਹਾ ਹੈ।

ਹੋਰ ਪੜ੍ਹੋ :  ਅਫੇਅਰ ਦੀਆਂ ਖਬਰਾਂ ਵਿਚਾਲੇ ਕਿਮ ਸ਼ਰਮਾ ਵਿਦੇਸ਼ 'ਚ ਲਿਏਂਡਰ ਪੇਸ ਨਾਲ ਛੁੱਟੀਆਂ ਮਨਾ ਰਹੀ ਹੈ, ਦੋਵਾਂ ਦੀ ਰੋਮਾਂਟਿਕ ਤਸਵੀਰਾਂ ਹੋਈਆਂ ਵਾਇਰਲ

ammy virk and tania latest photos

ਗਾਣੇ ਦੇ ਵੀਡੀਓ 'ਚ ਐਮੀ ਵਿਰਕ ਦੇ ਨਾਲ ਅਦਾਕਾਰਾ ਤਾਨਿਆ Tania ਨਜ਼ਰ ਆ ਰਹੀ ਹੈ। ਪੰਜਾਬੀ ਫ਼ਿਲਮੀ ਇੰਡਸਟਰੀ ਦੀ ਖ਼ੂਬਸੂਰਤ ਅਦਾਕਾਰਾ ਤਾਨਿਆ ਜੋ ਕਿ ਗੀਤ ਚ ਐਮੀ ਵਿਰਕ ਦੀ ਪਤਨੀ ਦਾ ਕਿਰਦਾਰ ਨਿਭਾਉਂਦੀ ਹੋਈ ਨਜ਼ਰ ਆ ਰਹੀ ਹੈ। ਇਸ ਗੀਤ ਦੇ ਰਾਹੀਂ ਕਮੇਡੀ ਅੰਦਾਜ਼ ਦੇ ਨਾਲ ਨਵੇਂ ਵਿਆਹੇ ਜੋੜਿਆਂ ਨੂੰ ਇਹੀ ਸੁਨੇਹਾ ਦਿੱਤਾ ਗਿਆ ਹੈ ਕਿ ਇੱਕ-ਦੂਜੇ ਨੂੰ ਸਮਝ ਤੇ ਆਪਣੀ ਨਵੀਂ ਜ਼ਿੰਦਗੀ ਨੂੰ ਖੁਸ਼ੀ ਤੇ ਪਿਆਰ ਨਾਲ ਬਿਤਾਉਂਣ। ਕਿਉਂਕਿ ਬਹੁਤ ਸਾਰੇ ਲੋਕ ਗਲਤ ਸਲਾਹਾਂ ਦੇ ਦਿੰਦੇ ਨੇ, ਜਿਸ ਕਰਕੇ ਪਤੀ-ਪਤਨੀ ‘ਚ ਲੜਾਈਆਂ ਹੁੰਦੀਆਂ ਰਹਿੰਦੀਆਂ ਨੇ।  ਗਾਣੇ ਦਾ ਵੀਡੀਓ  ਬਹੁਤ ਹੀ ਸ਼ਾਨਦਾਰ ਹੈ,ਜਿਸ ਨੂੰ B2GETHER PROS ਵੱਲੋਂ ਬਣਾਇਆ ਗਿਆ ਹੈ। ਇਸ ਗੀਤ ਦੇ ਬੋਲ Mani Longia ਨੇ ਲਿਖੇ ਨੇ ਤੇ ਮਿਊਜ਼ਿਕ SYNC ਦਿੱਤਾ ਹੈ। ਇਸ ਗੀਤ ਨੂੰ ਬਰਫੀ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਨੇ।

inside image of ammy virk and tania new song teri jatti

ਹੋਰ  ਪੜ੍ਹੋ : ਕਈ ਮਹੀਨਿਆਂ ਬਾਅਦ ਆਪਣੇ ਛੋਟੇ ਭਰਾ ਗੁਰਸੇਵਕ ਮਾਨ ਨੂੰ ਮਿਲਕੇ ਭਾਵੁਕ ਹੋਏ ਹਰਭਜਨ ਮਾਨ, ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਦਿਲ ਦਾ ਹਾਲ, ਦੇਖੋ ਵੀਡੀਓ

ਜੇ ਗੱਲ ਕਰੀਏ ਐਮੀ ਵਿਰਕ ਤੇ ਤਾਨਿਆ ਦੀ ਤਾਂ ਦੋਵੇਂ ਹੀ ਪੰਜਾਬੀ ਫ਼ਿਲਮੀ ਜਗਤ ਦੇ ਕਮਾਲ ਦੇ ਕਲਾਕਾਰ ਨੇ। ਜਿਨ੍ਹਾਂ ਨੇ ਕਈ ਹਿੱਟ ਫ਼ਿਲਮਾਂ ਚ ਕੰਮ ਕੀਤਾ ਹੈ। ਦੋਵੇਂ ਇਕੱਠੇ ਕਿਸਮਤ, ਕਿਸਮਤ-2 ਤੇ ਸੁਫ਼ਨਾ ਫ਼ਿਲਮ ‘ਚ ਇਕੱਠੇ ਸਿਲਵਰ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆ ਚੁੱਕੇ ਹਨ। ਸੁਫ਼ਨਾ ਫ਼ਿਲਮ 'ਚ ਦੋਵੇਂ ਲੀਡ ਰੋਲ ‘ਚ ਨਜ਼ਰ ਆਏ ਸਨ। ਦੋਵਾਂ ਦੀ ਜੋੜੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ। ਇਸ ਫ਼ਿਲਮ ਨੇ ਖੂਬ ਵਾਹ ਵਾਹੀ ਹਾਸਿਲ ਕੀਤੀ ਸੀ।

latest punjabi song-Teri Jatti, Ammy Virk, Tania.

You may also like