ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ ਰਣਜੀਤ ਬਾਵਾ ਦਾ ਇਹ ਪੁਰਾਣਾ ਵੀਡੀਓ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਇਹ ਰਣਜੀਤ ਬਾਵਾ ਦਾ ਇਹ ਅੰਦਾਜ਼, ਦੇਖੋ ਵੀਡੀਓ

written by Lajwinder kaur | December 03, 2021

ਪੰਜਾਬੀ ਗਾਇਕ ਰਣਜੀਤ ਬਾਵਾ ranjit bawa  ਜਿਨ੍ਹਾਂ ਨੇ ਬਹੁਤ ਹੀ ਮਿਹਨਤ ਦੇ ਨਾਲ ਪੰਜਾਬੀ ਮਿਊਜ਼ਿਕ ਜਗਤ ਚ ਆਪਣਾ ਖ਼ਾਸ ਮੁਕਾਮ ਬਣਾਇਆ ਹੈ। ਅੱਜ ਉਨ੍ਹਾਂ ਦਾ ਨਾਂਅ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕਾਂ ਦੀ ਲਿਸਟ ‘ਚ ਸ਼ਾਮਿਲ ਹੈ। ਉਨ੍ਹਾਂ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਸ਼ੇਅਰ ਕੀਤੀ ਆਪਣੇ ਪੁੱਤਰ ਸ਼ਿੰਦਾ ਦੇ ਨਾਲ ਤਸਵੀਰ, ਪਿਉ-ਪੁੱਤ ਦੇ ਪਿਆਰ ਨੂੰ ਬਿਆਨ ਕਰਦੀ ਇਹ ਤਸਵੀਰ ਦਰਸ਼ਕਾਂ ਨੂੰ ਆ ਰਹੀ ਹੈ ਖੂਬ ਪਸੰਦ

inside image of ranjit bawa ਇਸ ਵੀਡੀਓ 'ਚ ਦੇਖ ਸਕਦੇ ਹੋ ਰਣਜੀਤ ਬਾਵਾ ਆਪਣੇ ਗੀਤ ਮਿੱਟੀ ਦਾ ਬਾਵਾ Mitti Da Bawa ਗਾਉਂਦੇ ਹੋਏ ਨਜ਼ਰ ਆ ਰਹੇ ਨੇ। ਇਹ ਵੀਡੀਓ ਪੀਟੀਸੀ ਪੰਜਾਬੀ ਦੇ ਰਿਆਲਟੀ ਸ਼ੋਅ ਵਾਇਸ ਆਫ਼ ਪੰਜਾਬ ਛੋਟਾ ਚੈਂਪ ਦੇ ਸੀਜ਼ਨ 4 ਦਾ ਹੈ। ਜਿਸ ਚ ਉਹ ਬਤੌਰ ਸੈਲੀਬ੍ਰੇਟ ਗੈਸਟ ਜੱਜ ਦੇ ਰੂਪ ਚ ਨਜ਼ਰ ਆਏ ਸੀ। ਵੀਡੀਓ 'ਚ ਦੇਖ ਸਕਦੇ ਹੋ ਗੀਤ ਨੂੰ ਗਾਉਣ ਤੋਂ ਪਹਿਲਾਂ ਉਹ ਬਹੁਤ ਸਾਰੀਆਂ ਸੱਚੀਆਂ ਗੱਲਾਂ ਨੂੰ ਆਪਣੀ ਗਾਇਕੀ ਦੇ ਰਾਹੀਂ ਬਿਆਨ ਕੀਤਾ। ਜਿਸ ‘ਚ ਉਨ੍ਹਾਂ ਨੇ ਮਾਂ-ਬਾਪ ਦੇ ਦੁਨੀਆ ਤੋਂ ਰੁਖਸਤ ਹੋ ਤੋਂ  ਬਾਅਦ ਉਨ੍ਹਾਂ ਦੇ ਪਿਆਰ ਦੀ ਕਮੀ ਨੂੰ ਬਿਆਨ ਕੀਤਾ ਹੈ। ਇਹ ਵੀਡੀਓ ਦੇਖ ਕੇ ਹਰ ਕੋਈ ਭਾਵੁਕ ਹੋ ਰਿਹਾ ਹੈ। ਦਿਲ ਨੂੰ ਛੂਹਣ ਵਾਲੀ ਵੀਡੀਓ ਹੇਠ ਦਿੱਤੇ ਲਿੰਕ ਤੇ ਦੇਖ ਸਕਦੇ ਹੋ।

singer ranjit bawa

ਹੋਰ ਪੜ੍ਹੋ :ਪੰਜਾਬੀ ਅਦਾਕਾਰਾ ਕਿਮੀ ਵਰਮਾ ਨੇ ਇਹ ਖ਼ਾਸ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੂੰ ਅਸਲ ‘ਚ ਵੀ ਫੁਲਕਾਰੀ ਦੀ ਕਢਾਈ ਕਰਨੀ ਆਉਂਦੀ ਹੈ

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ। ਉਹ ਛੋਟੇ-ਛੋਟੇ ਘਰ, ਇੰਪ੍ਰੈਂਸ, ਕਣਕ, ਫੁਲਕਾਰੀ, ਪੰਜਾਬ ਬੋਲਦਾ, ਡੋਲਰ v/s ਰੋਟੀ, ਟੱਪੇ ਆਦਿ ਕਈ ਸੁਪਰ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ਚ ਕਾਫੀ ਐਕਟਿਵ ਨੇ। ਉਹ ਅਖੀਰਲੀ ਵਾਰ ਤਾਰਾ ਮੀਰਾ ਫ਼ਿਲਮ ‘ਚ ਨਜ਼ਰ ਆਏ ਸੀ। ਬਹੁਤ ਜਲਦ ਡੈਡੀ ਕੂਲ ਮੁੰਡੇ ਫੂਲ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।

You may also like