
ਅਦਾਕਾਰਾ ਛਵੀ ਮਿੱਤਲ ਬੀਤੇ ਲੰਮੇਂ ਸਮੇਂ ਤੋਂ ਬ੍ਰੈਸਟ ਕੈਂਸਰ ਦੀ ਬਿਮਾਰੀ ਨਾਲ ਜੁਝ ਰਹੀ ਸੀ। ਜਦੋਂ ਤੋਂ ਛਵੀ ਮਿੱਤਲ ਨੇ ਆਪਣੀ ਛਾਤੀ ਦੇ ਕੈਂਸਰ ਦੀ ਸਰਜਰੀ ਦਾ ਐਲਾਨ ਕੀਤਾ ਸੀ , ਉਸ ਦੇ ਫੈਨਜ਼ ਅਤੇ ਦੋਸਤ ਉਸ ਦੇ ਜਲਦੀ ਠੀਕ ਹੋਣ ਲਈ ਪ੍ਰਾਰਥਨਾ ਕਰ ਰਹੇ ਸੀ। ਛਵੀ ਦੇ ਫੈਨਜ਼ ਲਈ ਖੁਸ਼ਖਬਰੀ ਹੈ ਕਿਉਂਕਿ ਲੰਮੀ ਸਰਜਰੀ ਤੋਂ ਬਾਅਦ ਛਵੀ ਮਿੱਤਲ ਨੇ ਕੈਂਸਰ ਦੀ ਜੰਗ ਜਿੱਤ ਲਈ ਹੈ, ਹੁਣ ਉਹ ਹੌਲੀ-ਹੌਲੀ ਕਵਰ ਹੋ ਰਹੀ ਹੈ।

ਛਵੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਫੈਨਜ਼ ਨਾਲ ਆਪਣੀ ਲੰਮੀ ਸਰਜਰੀ ਦਾ ਤਜ਼ਰਬਾ ਸਾਂਝਾ ਕੀਤਾ ਹੈ। ਇਸ ਬਾਰੇ ਦੱਸਦੇ ਹੋਏ ਛਵੀ ਨੇ ਇੱਕ ਬੇਹੱਦ ਇਮੋਸ਼ਨਲ ਤੇ ਲੰਬਾ ਨੋਟ ਵੀ ਲਿਖਿਆ ਹੈ।
ਆਪਣੀ ਇੰਸਟਾਗ੍ਰਾਮ ਪੋਸਟ 'ਤੇ ਛਵੀ ਨੇ ਆਪਣੇ ਫੈਨਜ਼ ਨੂੰ ਆਪਣਾ ਹੈਲਥ ਅਪਡੇਟ ਦਿੱਤਾ ਤੇ ਖ਼ੁਦ ਦੇ ਕੈਂਸਰ ਮੁਕਤ ਹੋਣ ਦੀ ਜਾਣਕਾਰੀ ਸ਼ੇਅਰ ਕੀਤੀ। ਆਪਣੇ ਇਸ ਖ਼ਾਸ ਨੋਟ ਵਿੱਚ ਛਵੀ ਨੇ ਲਿਖਿਆ, " ਜਦੋਂ ਅਨੱਸਥੀਸੀਓਲੋਜਿਸਟ ਨੇ ਮੈਨੂੰ ਆਪਣੀਆਂ ਅੱਖਾਂ ਬੰਦ ਕਰਨ ਲਈ ਕਿਹਾ ਅਤੇ ਕੁਝ ਵਧੀਆ ਸੋਚਣ ਲਈ ਕਿਹਾ, ਤਾਂ ਮੈਂ ਆਪਣੀਆਂ ਸੁੰਦਰ ਬ੍ਰੈਸਟ ਨੂੰ ਪੂਰੀ ਤਰ੍ਹਾਂ ਤੰਦਰੁਸਤ ਦੇਖਿਆ… ਅਤੇ ਫਿਰ ਮੈਂ ਨੀਂਦ ਵਿੱਚ ਚਲੀ ਗਈ। ਅਗਲੀ ਗੱਲ ਜੋ ਮੈਂ ਜਾਣਦੀ ਹਾਂ, ਮੈਂ ਕੈਂਸਰ ਮੁਕਤ ਜਗਾਇਆ ਗਿਆ! "

ਆਪਣੇ ਸਰਜਰੀ ਦੇ ਬਾਰੇ ਗੱਲ ਕਰਦੇ ਹੋਏ ਛਵੀ ਨੇ ਦੱਸਿਆ, "ਇਹ ਸਰਜਰੀ 6 ਘੰਟੇ ਤੱਕ ਚੱਲੀ, ਕਈ ਪ੍ਰਕਿਰਿਆਵਾਂ ਕੀਤੀਆਂ ਗਈਆਂ, ਅਤੇ ਇਹ ਰਿਕਵਰੀ ਲਈ ਇੱਕ ਲੰਮਾ ਰਸਤਾ ਹੈ, ਪਰ ਵੱਡੀ ਗੱਲ ਇਹ ਹੈ ਕਿ ਇਹ ਹੁਣ ਹੀ ਬਿਹਤਰ ਹੋਣ ਜਾ ਰਿਹਾ ਹੈ। ਸਭ ਤੋਂ ਬੂਰਾ ਸਮਾਂ ਖ਼ਤਮ ਹੋ ਗਿਆ ਹੈ। ਤੁਹਾਡੀਆਂ ਪ੍ਰਾਰਥਨਾਵਾਂ ਮੇਰੇ ਦਿਲ-ਦਿਮਾਗ ਵਿੱਚ ਸਨ ਅਤੇ ਮੈਨੂੰ ਹੁਣ ਉਨ੍ਹਾਂ ਦੀ ਹੋਰ ਵੀ ਲੋੜ ਹੈ। ਕਿਉਂਕਿ ਮੈਂ ਬਹੁਤ ਦਰਦ ਵਿੱਚ ਹਾਂ। ਦਰਦ, ਜੋ ਮੈਨੂੰ ਉਸ ਵੱਡੀ ਲੜਾਈ ਦੀ ਯਾਦ ਦਿਵਾਉਂਦਾ ਹੈ ਜੋ ਮੈਂ ਆਪਣੇ ਚਿਹਰੇ 'ਤੇ ਮੁਸਕਰਾਹਟ ਨਾਲ ਜਿੱਤੀ ਸੀ। "
ਛਵੀ ਨੇ ਅੱਗੇ ਲਿਖਿਆ, "ਮੈਂ ਤੁਹਾਨੂੰ ਭਿਆਨਕ ਵੇਰਵਿਆਂ ਨੂੰ ਬਖਸ਼ਣ ਜਾ ਰਿਹਾ ਹਾਂ, ਪਰ ਇਸ ਦੇ ਨਾਲ ਮੇਰੇ ਨਾਲ ਜੁੜੇ ਰਹਿਣ ਲਈ ਤੁਹਾਡਾ ਧੰਨਵਾਦ। ਤੁਹਾਡੇ ਸੰਦੇਸ਼ਾਂ ਨੇ ਮੇਰੀਆਂ ਅੱਖਾਂ ਵਿੱਚ ਹੰਝੂ ਲਿਆ ਦਿੱਤੇ। 🙏 ਅਰਦਾਸਾਂ ਨੂੰ ਅਜੇ ਨਾ ਰੋਕੋ...ਅਤੇ ਅੰਤ ਵਿੱਚ, ਪਰ ਸਭ ਤੋਂ ਮਹੱਤਵਪੂਰਨ, ਮੈਂ ਇਹ ਸਭ ਮਜ਼ਬੂਤ, ਬਹਾਦਰ, ਧੀਰਜਵਾਨ, ਦੇਖਭਾਲ ਕਰਨ ਵਾਲੇ, ਪਿਆਰ ਕਰਨ ਵਾਲਿਆਂ @mohithussein ਦੇ ਬਿਨਾਂ ਇਹ ਨਹੀਂ ਕਰ ਸਕਦੀ ਸੀ। ਕਦੇ ਵੀ ਤੁਹਾਡੀਆਂ ਅੱਖਾਂ ਵਿੱਚ ਹੰਝੂ ਨਹੀਂ ਦੇਖਣਾ ਚਾਹੁੰਦੇ! #ਕੈਂਸਰ ਮੁਕਤ।"

ਹੋਰ ਪੜ੍ਹੋ : ਭਾਰਤ ਛੱਡੋ ਅੰਦੋਲਨ 'ਤੇ ਅਧਾਰਿਤ ਫਿਲਮ 'ਚ ਨਜ਼ਰ ਆਵੇਗੀ ਸਾਰਾ ਅਲੀ ਖਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਛਵੀ ਮਿੱਤਲ ਨੇ ਆਪਣੀ ਇਸ ਪੋਸਟ ਰਾਹੀਂ ਆਪਣੇ ਫੈਨਜ਼ ਨੂੰ ਉਸ ਦੇ ਲਈ ਦੁਆਵਾਂ ਕਰਨ ਤੇ ਸਾਥ ਦੇਣ ਲਈ ਤਹਿ ਦਿਲੋਂ ਧੰਨਵਾਦ ਕੀਤਾ ਹੈ। ਛਵੀ ਨੇ ਇਸ ਪੋਸਟ ਦੇ ਨਾਲ-ਨਾਲ ਹਸਪਤਾਲ ਤੋਂ ਆਪਣੀ ਇੱਕ ਤਸਵੀਰ ਵੀ ਸ਼ੇਅਰ ਕੀਤੀ ਹੈ। ਛਵੀ ਦੇ ਫੈਨਜ਼ ਉਸ ਦੀ ਪੋਸਟ ਨੂੰ ਬਹੁਤ ਪਿਆਰ ਦੇ ਰਹੇ ਹਨ। ਉਸ ਦੇ ਫੈਨਜ਼ ਉਸ ਨੂੰ ਅਜੇ ਵੀ ਮੈਸੇਜ ਕਰਕੇ ਜਲਦ ਸਿਹਤਯਾਬ ਹੋਣ ਦੀ ਦੁਆਵਾਂ ਦੇ ਰਹੇ ਹਨ।
View this post on Instagram