ਭਾਰਤ ਛੱਡੋ ਅੰਦੋਲਨ 'ਤੇ ਅਧਾਰਿਤ ਫਿਲਮ 'ਚ ਨਜ਼ਰ ਆਵੇਗੀ ਸਾਰਾ ਅਲੀ ਖਾਨ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

written by Pushp Raj | April 26, 2022

ਸੈਫ ਅਲੀ ਖਾਨ ਦੀ ਧੀ ਸਾਰਾ ਅਲੀ ਖਾਨ ਨੂੰ ਬਾਲੀਵੁੱਡ ਦੀਆਂ ਉਨ੍ਹਾਂ ਅਦਾਕਾਰਾ 'ਚ ਗਿਣਿਆ ਜਾਂਦਾ ਹੈ, ਜਿਨ੍ਹਾਂ ਨੇ ਖ਼ੁਦ ਦੀ ਮਿਹਨਤ ਨਾਲ ਫਿਲਮ ਇੰਡਸਟਰੀ 'ਚ ਥਾਂ ਬਣਾਈ ਹੈ। ਅਤਰੰਗੀ ਰੇ ਤੇ ਇੱਕ ਅਨਟਾਈਟਲ ਫਿਲਮ ਦੀ ਸ਼ੂਟਿੰਗ ਤੋਂ ਬਾਅਦ ਸਾਰਾ ਮੁੜ ਇੱਕ ਹੋਰ ਨਵੀਂ ਫ਼ਿਲਮ ਕਰਨ ਜਾ ਰਹੀ ਹੈ, ਜੋ ਕਿ ਭਾਰਤ ਛੱਡੋ ਅੰਦੋਲਨ ਉੱਤੇ ਆਧਾਰਿਤ ਹੋਵੇਗੀ।

image From instagram

ਸਾਰਾ ਅਲੀ ਖਾਨ ਅਕਸਰ ਹੀ ਸੋਸ਼ਲ ਮੀਡੀਆ 'ਤੇ ਆਪਣੇ ਨਵੇਂ ਪ੍ਰੋਜੈਕਟਸ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫਿਲਮ ਕੇਦਾਰਨਾਥ, ਕੁਲੀ ਨੰਬਰ 1, ਅਤਰੰਗੀ ਰੇ ਵਿੱਚ ਦਮਦਾਰ ਅਦਾਕਾਰੀ ਦੇ ਨਾਲ ਸਾਰਾ ਨੇ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਥਾਂ ਬਣਾ ਲਈ ਹੈ।

ਹੁਣ ਇਹ ਖ਼ਬਰ ਹੈ ਕਿ ਸਾਰਾ ਜਲਦ ਹੀ ਇੱਕ ਨਵੀਂ ਫਿਲਮ ਵਿੱਚ ਨਜ਼ਰ ਆਵੇਗੀ। ਇਹ ਫਿਲਮ ਸਾਲ 1942 'ਚ ਭਾਰਤ ਛੱਡੋ ਅੰਦੋਲਨ 'ਤੇ ਆਧਾਰਿਤ ਹੋਵੇਗੀ।ਭਾਰਤ ਛੱਡੋ ਅੰਦੋਲਨ 'ਤੇ ਆਧਾਰਿਤ, ਇਹ 'ਏਕ ਥੀ ਡਾਇਨ' ਦੇ ਨਿਰਦੇਸ਼ਕ ਕਾਨਨ ਐਇਅਰ ਵੱਲੋਂ ਨਿਰਦੇਸ਼ਤ ਇੱਕ ਇਤਿਹਾਸਕ ਫਿਲਮ ਹੋਵੇਗੀ।

image From instagram

ਇਹ ਫਿਲਮ ਕਰਨ ਜੌਹਰ ਦੇ ਧਰਮਿਕ ਐਂਟਰਟੇਨਮੈਂਟ ਦੇ ਤਹਿਤ ਬਣਾਈ ਜਾਵੇਗੀ ਅਤੇ ਇਹ ਸਿਨੇਮਾਘਰਾਂ 'ਚ ਨਹੀਂ ਬਲਕਿ ਐਮਾਜ਼ਾਨ ਪ੍ਰਾਈਮ ਵੀਡੀਓ 'ਤੇ ਰਿਲੀਜ਼ ਹੋਵੇਗੀ। ਸਾਰਾ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਏਗੀ। ਖਬਰਾਂ ਦੇ ਮੁਤਾਬਕ ਫਿਲਮ ਦੇ ਮੁੱਖ ਹਿੱਸੇ ਦੀ ਸ਼ੂਟਿੰਗ ਵੀ ਪੂਰੀ ਹੋ ਚੁੱਕੀ ਹੈ।

ਹੋਰ ਪੜ੍ਹੋ : ਬਕਰੀਆਂ ਚਾਰਦੇ ਤੇ ਟ੍ਰੈਕਰਟ ਚਲਾਉਂਦੀ ਹੋਈ ਨਜ਼ਰ ਆਈ ਸਾਰਾ ਅਲੀ ਖ਼ਾਨ, ਸਾਰਾ ਦੀਆਂ ਤਸਵੀਰਾਂ ਨੂੰ ਪਸੰਦ ਕਰ ਰਹੇ ਨੇ ਫੈਨਜ਼

ਜੇਕਰ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਸਾਰਾ ਜਲਦ ਆਦਿਤਯ ਧਰ ਦੇ ਨਿਰਦੇਸ਼ਨ ਵਿੱਚ ਫਿਲਮ ਦਿ ਇਮੋਰਟਲ ਅਸ਼ਵਥਾਮਾ ਵਿੱਚ ਵੀ ਨਜ਼ਰ ਆਵੇਗੀ। ਇਸ ਫਿਲਮ ਵਿੱਚ ਸਾਰਾ ਦੇ ਨਾਲ ਵਿੱਕੀ ਕੌਸ਼ਲ ਵੀ ਨਜ਼ਰ ਆਉਣਗੇ। ਇਹ ਫਿਲਮ ਮਹਾਭਾਰਤ ਦੇ ਇੱਕ ਕਿਰਦਾਰ ਅਸ਼ਵਥਾਮਾ ਦੀ ਕਹਾਣੀ 'ਤੇ ਅਧਾਰਿਤ ਹੋਵੇਗੀ।

image From instagram

ਦੱਸ ਦਈਏ ਕਿ ਇਸ ਸਾਲ ਸਾਰਾ ਅਲੀ ਖਾਨ ਦੇ ਕੋਲ ਕਈ ਪ੍ਰੋਜੈਕਟਸ ਹਨ । ਇਸ ਤੋਂ ਇਲਾਵਾ ਮੌਜੂਦਾ ਸਮੇਂ ਵਿੱਚ ਸਾਰਾ ਅਲ਼ੀ ਖਾਨ ਵਿਕ੍ਰਾਂਤ ਮੈਸੀ ਦੇ ਨਾਲ ਆਪਣੀ ਅਗਲੀ ਫਿਲਮ ਗੈਸਲਾਈਟ ਦੀ ਸ਼ੂਟਿੰਗ ਕਰ ਰਹੀ ਹੈ।

You may also like