
ਮਸ਼ਹੂਰ ਬਾਲੀਵੁੱਡ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਆਪਣੇ ਡਾਂਸ ਸਟਾਈਲ ਨੂੰ ਲੈ ਕੇ ਅਕਸਰ ਸੁਰਖਿਆਂ 'ਚ ਰਹਿੰਦੇ ਹਨ। ਗਣੇਸ਼ ਆਚਾਰੀਆ ਨੂੰ ਉਨ੍ਹਾਂ ਦੇ ਖ਼ਾਸ ਡਾਂਸ ਮੂਵਸ ਲਈ ਜਾਣਿਆ ਜਾਂਦਾ ਹੈ। ਸੋਸ਼ਲ ਮੀਡੀਆ 'ਤੇ ਗਣੇਸ਼ ਆਚਾਰੀਆ ਦੀ ਇੱਕ ਡਾਂਸ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਉਹ ਅੱਲੂ ਅਰਜੁਨ ਦੇ ਨਾਲ ਉਨ੍ਹਾਂ ਦੀ ਫ਼ਿਲਮ ਪੁਸ਼ਪਾ ਦੇ ਗੀਤੇ 'ਤੇ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਖ਼ੁਜ ਕੋਰੀਓਗ੍ਰਾਫਰ ਗਣੇਸ਼ ਆਚਾਰੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉੱਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਉਨ੍ਹਾਂ ਦੇ ਨਾਲ ਸਾਊਥ ਸੁਪਰ ਸਟਾਰ ਅੱਲੂ ਅਰਜੁਨ ਤੇ ਅਦਾਕਾਰਾ ਸਮਾਂਥਾ ਵੀ ਨਜ਼ਰ ਆ ਰਹੀ ਹੈ।
ਗਣੇਸ਼ ਆਚਾਰੀਆ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਉਨ੍ਹਾਂ ਨੇ ਲਿਖਿਆ, " 'ਮੇਰੇ ਫੇਵਰੇਟ ਦੇ ਨਾਲ ਇੱਕ ਹੋਰ ਹਿੱਟ, ਸੈੱਟ 'ਤੇ ਇਨ੍ਹਾਂ ਦੋਹਾਂ ਨਾਲ ਸਭ ਤੋਂ ਵੱਧ ਮਜ਼ੇਦਾਰ ਸਮਾਂ ਬਿਤਾਉਣ ਦਾ ਮੌਕਾ ਮਿਲਿਆ ।' ਗਣੇਸ਼ ਆਚਾਰੀਆ ਨੇ ਇਸ ਪੋਸਟ 'ਚ ਅੱਲੂ ਅਰਜੁਨ ਅਤੇ ਸਮੰਥਾ ਰੂਥ ਪ੍ਰਭੂ ਨੂੰ ਵੀ ਟੈਗ ਕੀਤਾ ਹੈ।
View this post on Instagram
ਦਰਅਸਲ ਇਹ ਵੀਡੀਓ ਫ਼ਿਲਮ ਪੁਸ਼ਪਾ ਦੇ ਸੈਟ ਦੀ ਹੈ। ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗਣੇਸ਼ ਆਚਾਰੀਆ 'ਪੁਸ਼ਪਾ' ਦੇ ਸੈੱਟ 'ਤੇ ਫਿਲਮ ਦੇ ਕਲਾਕਾਰਾਂ ਨਾਲ ਨਜ਼ਰ ਆ ਰਹੇ ਹਨ। 'ਪੁਸ਼ਪਾ' ਦੇ ਇਸ BTS (ਸੈੱਟ ਦੇ ਪਿੱਛੇ) ਵੀਡੀਓ 'ਚ ਗਣੇਸ਼ ਆਚਾਰੀਆ 'ਓਏ ਅੰਤਵਾ' ਗੀਤ 'ਤੇ ਹੁੱਕ ਸਟੈਪ ਨੂੰ ਫਨੀ ਅੰਦਾਜ਼ ਕਰਕੇ ਦਿਖਾਉਂਦੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਸਟੈਪ ਨੂੰ ਦੇਖ ਕੇ ਸਮੰਥਾ ਅਤੇ ਅੱਲੂ ਅਰਜੁਨ ਹੱਸਦੇ ਹਨ ਅਤੇ ਇਸ ਤੋਂ ਬਾਅਦ ਦੋਵੇਂ ਉਹੀ ਸਟੈਪ ਕਾਪੀ ਕਰਦੇ ਨਜ਼ਰ ਆ ਰਹੇ ਹਨ।
ਹੋਰ ਪੜ੍ਹੋ : ਫਰਹਾਨ ਅਖਤਰ ਨੇ ਖਾਸ ਅੰਦਾਜ਼ 'ਚ ਪਿਤਾ ਜਾਵੇਦ ਅਖਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ
ਇਸ ਪੋਸਟ ਨੂੰ ਵੇਖਣ ਤੋਂ ਬਾਅਦ ਗਣੇਸ਼ ਦੇ ਕਈ ਫੈਨਜ਼ ਨੇ ਉਨ੍ਹਾਂ ਦੇ ਇਸ ਡਾਂਸ ਸਟਾਈਲਨ ਨੂੰ ਬਹੁਤ ਪਸੰਦ ਕੀਤਾ ਹੈ। ਫੈਨਜ਼ ਨੇ ਵੱਖ-ਵੱਖ ਤਰ੍ਹਾਂ ਦੇ ਕਮੈਂਟ ਕਰਕੇ ਆਪਣੀ ਪ੍ਰਤੀਕੀਰਿਆ ਦਿੱਤੀ ਹੈ। ਇੱਕ ਯੂਜ਼ਰ ਨੇ ਲਿਖਿਆ ਅਜਿਹਾ ਜਾਦੂ ਮਹਿਜ਼ ਗਣੇਸ਼ ਆਚਾਰੀਆ ਹੀ ਕਰ ਸਕਦੇ ਨੇ 🙏 ਅਜਿਹਾ ਕਰਨਾ ਕਿਸੇ ਹੋਰ ਦੇ ਬਸ ਦੀ ਗੱਲ ਨਹੀਂ🤘। ਇੱਕ ਹੋਰ ਯੂਜ਼ਰ ਨੇ ਲਿਖਿਆ ਸਰ ਯੂ ਆਰ ਅਮੇਜ਼ਿੰਗ, ਜ਼ਿਆਦਾਤਰ ਫੈਨਜ਼ ਨੇ ਫਾਈਰ ਈਮੋਜ਼ੀ ਬਣਾ ਕੇ ਗਣੇਸ਼ ਦੇ ਇਸ ਡਾਂਸ ਨੂੰ ਬਹੁਚ ਚੰਗਾ ਦੱਸਿਆ ਹੈ।