ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਨੇ ਡਾ. ਸਤਿੰਦਰ ਸਰਤਾਜ ਨੂੰ ਦਿੱਤੀ ਕਲੀਨ ਚਿੱਟ, ਸਰਤਾਜ ਵੱਲੋਂ ਗਾਏ ‘ਜ਼ਫਰਨਾਮਾ’ ਨੂੰ ਲੈ ਕੇ ਪਹੁੰਚੀ ਸੀ ਸ਼ਿਕਾਇਤ
ਪੰਜਾਬੀ ਸੂਫੀ ਗਾਇਕ ਡਾ. ਸਤਿੰਦਰ ਸਰਤਾਜ ਦੇ ਉਹ ਸਾਰੇ ਵਿਵਾਦ ਸੁਲਝ ਗਏ ਹਨ, ਜਿਹੜੇ ਉਹਨਾਂ ਵੱਲੋਂ ਗਾਏ ਗਏ ‘ਜ਼ਫਰਨਾਮਾ’ ਨੂੰ ਲੈ ਕੇ ਚੱਲ ਰਹੇ ਸਨ । ਇਸ ਮਾਮਲੇ ਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ । ਉਹਨਾਂ ਨੇ ਕਿਹਾ ਹੈ ਕਿ ‘ਸਤਿੰਦਰ ਸਰਤਾਜ ਵੱਲੋਂ ਗਾਏ ਜ਼ਫਰਨਾਮੇ ਨੂੰ ਲੈ ਕੇ ਉਹਨਾਂ ਨੂੰ ਕਈ ਸ਼ਿਕਾਇਤਾਂ ਮਿਲੀਆਂ ਸਨ, ਇਹਨਾਂ ਸ਼ਿਕਾਇਤਾਂ ਵਿੱਚ ਕਿਹਾ ਗਿਆ ਸੀ ਕਿ ਉਹਨਾਂ ਵੱਲੋਂ ਗਾਏ ਜ਼ਫਰਨਾਮੇ ਵਿੱਚ ਕਈ ਤਰੁਟੀਆਂ ਹਨ ।
https://www.instagram.com/p/B-95AP8H8nv/
ਇਹਨਾਂ ਸ਼ਿਕਾਇਤਾਂ ਨੂੰ ਅਧਾਰ ਬਣਾਕੇ ਉਹਨਾਂ ਨੇ ਕਈ ਵਿਦਵਾਨਾਂ ਨਾਲ ਵਿਚਾਰ ਵਟਾਦਰਾਂ ਕੀਤਾ ਹੈ । ਇਹਨਾਂ ਵਿਦਵਾਨਾਂ ਤੋਂ ਹੀ ਉਹਨਾਂ ਨੇ ਸਤਿੰਦਰ ਸਰਤਾਜ ਵੱਲੋਂ ਗਾਏ ਜ਼ਫਰਨਾਮੇ ਦੀ ਪੜਤਾਲ ਕਰਵਾਈ ਹੈ, ਇਸ ਪੜਤਾਲ ਵਿੱਚ ਕੋਈ ਵੀ ਤਰੁਟੀ ਨਹੀਂ ਪਾਈ ਗਈ । ਜਿਸ ਕਰਕੇ ਜੋ ਵੀ ਇਹ ਵਿਵਾਦ ਹੈ ਉਹ ਬੇ ਬੁਨਿਆਦ ਹੈ । ਉਹਨਾਂ ਵੱਲੋਂ ਸਤਿੰਦਰ ਸਰਤਾਜ ਨੂੰ ਇਸ ਮਾਮਲੇ ਤੋਂ ਕਲੀਨ ਚਿੱਟ ਦਿੱਤੀ ਜਾਂਦੀ ਹੈ’ ।
https://www.instagram.com/p/B_61SP5HijF/
ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ’ਤੇ ਇੱਕ ਮੰਗ ਪੱਤਰ ਦਿੱਤਾ ਗਿਆ ਸੀ, ਜਿਸ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਮੈਂਬਰ ਭਾਈ ਅਜੈਬ ਸਿੰਘ ਅਭਿਆਸੀ ਤੇ ਫੈਡਰੇਸ਼ਨ ਦੇ ਸਾਬਕਾ ਆਗੂ ਪ੍ਰੋ. ਸਰਚਾਂਦ ਸਿੰਘ ਨੇ ਮੰਗ ਕੀਤੀ ਸੀ ਕਿ ਸਤਿੰਦਰ ਸਰਤਾਜ ਵੱਲੋਂ ਗਾਇਆ ਗਿਆ ‘ਜ਼ਫ਼ਰਨਾਮਾ‘ ਵਾਪਸ ਲਿਆ ਜਾਵੇ ਤੇ ਇਸ ਦਾ ਸ਼ੁੱਧ ਉਚਾਰਨ ਤੇ ਗੁਰਮਤਿ ਅਨੁਸਾਰ ਮੁੜ ਰਿਕਾਰਡਿੰਗ ਕਰਵਾਈ ਜਾਵੇ ਕਿਉਂਕਿ ਇਸ ਵਿੱਚ ਕੁਝ ਸ਼ਬਦਾਂ ਦਾ ਸਹੀ ਉਚਾਰਨ ਨਹੀਂ ਕੀਤਾ ਗਿਆ ।