Trending:
ਕਾਮੇਡੀਅਨ ਭਾਰਤੀ ਸਿੰਘ ਦੇ ਬੱਚੇ ਦੀ ਇਸ ਚੀਜ਼ ਦੀ ਕੀਮਤ ਸੁਣ ਕੇ ਤੁਹਾਡੇ ਵੀ ਉੱਡ ਜਾਣਗੇ ਹੋਸ਼
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ (Bharti singh) ਨੇ ਕੁਝ ਦਿਨ ਪਹਿਲਾਂ ਹੀ ਇੱਕ ਬੇਟੇ (Son) ਨੂੰ ਜਨਮ ਦਿੱਤਾ ਹੈ । ਜਿਸ ਦੀ ਜਾਣਕਾਰੀ ਕਾਮੇਡੀਅਨ ਅਤੇ ਉਸ ਦੇ ਪਤੀ ਵੱਲੋਂ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਸੀ । ਬੀਤੇ ਦਿਨ ਹੀ ਕਾਮੇਡੀਅਨ ਆਪਣੇ ਬੱਚੇ ਨੂੰ ਘਰ ਲੈ ਕੇ ਆਈ ਸੀ । ਜਿਸ ਕੰਬਲ (Blanket) ‘ਚ ਬੱਚੇ ਨੂੰ ਲੈ ਕੇ ਕਾਮੇਡੀਅਨ ਘਰ ਆਈ ਸੀ ਉਸਦੀ ਕੀਮਤ ਜਾਣ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ । ਕਿਉਂਕਿ ਇਸ ਦੀ ਕੀਮਤ ਏਨੀਂ ਦਿਨੀਂ ਚਰਚਾ ਦਾ ਵਿਸ਼ਾ ਬਣੀ ਹੋਈ ਹੈ ।
image From instagram
ਹੋਰ ਪੜ੍ਹੋ : ਟੀਵੀ ਤੇ ਲਾਈਵ ਵਿਖਾਈ ਗਈ ਭਾਰਤੀ ਸਿੰਘ ਦੀ ਗੋਦ ਭਰਾਈ ਦੀ ਰਸਮ
ਭਾਰਤੀ ਸਿੰਘ ਨੇ ਆਪਣੇ ਬੱਚੇ ਨੂੰ ਪੀਲੇ ਅਤੇ ਸਫੇਦ ਰੰਗ ਦੇ ਕੰਬਲ ‘ਚ ਲਪੇਟਿਆ ਹੋਇਆ ਸੀ । ਇਸ ਕੰਬਲ ਨੂੰ ਸਵੈਡਲ ਜਾਂ ਬੇਬੀ ਨੇਸਟ ਵੀ ਕਿਹਾ ਜਾਂਦਾ ਹੈ । ਇਸ ਕੰਬਲ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਹੋ ਰਹੀ ਹੈ । ਵਰਸਾਚੇ ਬ੍ਰੈਂਡ ਦੇ ਇਸ ਕੰਬਲ ਦੀ ਕੀਮਤ 35 ਹਜ਼ਾਰ ਰੁਪਏ ਤੋਂ ਵੀ ਜ਼ਿਆਦਾ ਦੱਸੀ ਜਾਂਦੀ ਹੈ ।
Image Source: Instagram
ਭਾਰਤੀ ਸਿੰਘ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਸ ਨੇ ਆਪਣੀ ਸ਼ੁਰੂਆਤ ਲਾਫਟਰ ਚੈਲੇਂਜ ਦੇ ਨਾਲ ਕੀਤੀ ਸੀ । ਇਸੇ ਸ਼ੋਅ ਤੋਂ ਬਾਅਦ ਉਸ ਨੂੰ ਕਾਮੇਡੀ ਦੀ ਦੁਨੀਆ ‘ਚ ਜਾਣਿਆ ਜਾਣ ਲੱਗ ਪਿਆ । ਉਸ ਦੇ ਲੱਲੀ ਕਿਰਦਾਰ ਨੂੰ ਦਰਸ਼ਕਾਂ ਦਾ ਬਹੁਤ ਜ਼ਿਆਦਾ ਪਿਆਰ ਮਿਲਿਆ ਹੈ।ਭਾਰਤੀ ਦਾ ਸਬੰਧ ਪੰਜਾਬ ਦੇ ਅੰਮ੍ਰਿਤਸਰ ਦੇ ਨਾਲ ਹੈ, ਜਦੋਂ ਕਿ ਹਰਸ਼ ਗੁਜਰਾਤੀ ਪਰਿਵਾਰ ਦੇ ਨਾਲ ਸਬੰਧ ਰੱਖਦੇ ਹਨ ।
View this post on Instagram