ਕਾਮੇਡੀਅਨ ਸੁਗੰਧਾ ਮਿਸ਼ਰਾ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਮਹਿੰਦੀ ਸੈਰੇਮਨੀ ਦੀ ਵੀਡੀਓ ਹੋਈ ਵਾਇਰਲ

written by Lajwinder kaur | April 25, 2021

ਕਾਮੇਡੀਅਨ ਸੁਗੰਧਾ ਮਿਸ਼ਰਾ (Sugandha Mishra) ਤੇ ਸੰਕੇਤ ਭੌਂਸਲੇ (Sanket Bhosale) ਜਿਨ੍ਹਾਂ ਨੇ ਹਾਲ ਹੀ ‘ਚ ਆਪਣੀ ਮੰਗਣੀ ਦੇ ਨਾਲ ਸਭ ਨੂੰ ਹੈਰਾਨ ਕਰ ਦਿੱਤਾ । ਦੋਵੇਂ ਬਹੁਤ ਜਲਦ ਵਿਆਹ ਦੇ ਬੰਧਨ ‘ਚ ਬੱਝਣ ਵਾਲੇ ਨੇ। ਜੀ ਹਾਂ ਦੋਵੇਂ ਜਣਿਆਂ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਚੁੱਕੀਆਂ ਨੇ।

inside image of comdey queen sughandha and sanket Image Source: Instagram

ਹੋਰ ਪੜ੍ਹੋ :  ‘ਤਿੱਤਲੀਆਂ’ ਗੀਤ ਦੇ 600 ਮਿਲੀਅਨ ਵਿਊਜ਼ ਹੋਣ ਦੀ ਖੁਸ਼ੀ ‘ਚ ਗੀਤਕਾਰ ਜਾਨੀ ਨੇ ਅਫਸਾਨਾ ਖ਼ਾਨ ਤੋਂ ਕੱਟਵਾਇਆ ਕੇਕ, ਗਾਇਕਾ ਨੇ ਪੋਸਟ ਪਾ ਜਾਨੀ ਵੀਰੇ ਦਾ ਕੀਤਾ ਧੰਨਵਾਦ

inside image of sanket and sughandha Image Source: Instagram

ਸ਼ਨੀਵਾਰ ਨੂੰ ਦੋਵਾਂ ਦੀ ਮਹਿੰਦੀ ਸੈਰੇਮਨੀ ਦੀਆਂ ਰਸਮਾਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਨੇ।

inside image of sughanda mishra Image Source: Instagram

ਸੰਕੇਤ ਭੌਂਸਲੇ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡਓ ਸ਼ੇਅਰ ਕੀਤੀ ਹੈ । ਵੀਡੀਓ ‘ਚ ਦੇਖ ਸਕਦੇ ਹੋ ਕਿ ਵੀਡੀਓ ਕਾਲ ਦੇ ਰਾਹੀਂ ਸੰਕੇਤ ਭੌਂਸਲੇ ਆਪਣੀ ਮੰਗੇਤਰ ਸੁਗੰਧਾ ਮਿਸ਼ਰਾ ਦੇ ਹੱਥਾਂ ਤੇ ਲੱਗੀ ਮਹਿੰਦੀ ਦੇਖ ਰਹੇ ਨੇ ਤੇ ਉਨ੍ਹਾਂ ਨੇ ਆਪਣੇ ਹੱਥਾਂ ਤੇ ਲੱਗੀ ਮਹਿੰਦੀ ਵੀ ਸ਼ੋਅ ਕੀਤੀ । ਵੀਡੀਓ ‘ਚ ਹਿੰਦੀ ਗੀਤ ਮਹਿੰਦੀ ਲਗਾ ਕੇ ਰੱਖਣਾ ਡੋਲੀ ਸਜ਼ਾ ਕੇ ਰੱਖਣਾ ਵੱਜ ਰਿਹਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਮਨੋਰੰਜਨ ਜਗਤ ਦੇ ਕਲਾਕਾਰ ਤੇ ਫੈਨਜ਼ ਵੀ ਕਮੈਂਟ ਕਰਕੇ ਵਧਾਈਆਂ ਦੇ ਰਹੇ ਨੇ।

inside image of sugandha mishra's hina video's commnets Image Source: Instagram

ਦੱਸ ਦਈਏ ਸੁਗੰਧਾ ਮਿਸ਼ਰਾ ਦਾ ਸਬੰਧ ਪੰਜਾਬ ਦੇ ਜਲੰਧਰ ਸ਼ਹਿਰ ਨਾਲ ਹੈ । ਉਨ੍ਹਾਂ ਨੇ ਟੀਵੀ ਤੇ ਕਈ ਕਾਮੇਡੀ ਸ਼ੋਅ ਤੋਂ ਇਲਾਵਾ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰੀ ਕਰ ਚੁੱਕੀ ਹੈ। ਇਸ ਤੋਂ ਇਲਾਵਾ ਉਹ ਵਧੀਆ ਗਾਇਕਾ ਵੀ ਨੇ ਤੇ ਮਿਊਜ਼ਿਕ ਜਗਤ ਨੂੰ ਕਈ ਵਧੀਆ ਗੀਤ ਦੇ ਚੁੱਕੀ ਹੈ।

 

You may also like