ਕਪਿਲ ਸ਼ਰਮਾ ਦੇ ਸ਼ੋਅ ‘ਚ ਕੰਮ ਕਰਨ ਵਾਲੇ ਕਾਮੇਡੀਅਨ ਕੀਤੀ ਸੀ ਖੁਦਕੁਸ਼ੀ ਦੀ ਕੋਸ਼ਿਸ਼, ਆਰਥਿਕ ਹਾਲਾਤਾਂ ਤੋਂ ਪਰੇਸ਼ਾਨ ਹੋ ਚੁੱਕਿਆ ਕਦਮ

written by Shaminder | January 06, 2022

ਕਪਿਲ ਸ਼ਰਮਾ (Kapil Sharma) ਆਪਣੇ ਸ਼ੋਅ ਨੂੰ ਲੈ ਕੇ ਕਾਫੀ ਚਰਚਾ ‘ਚ ਰਹਿੰਦੇ ਹਨ । ਉਨ੍ਹਾਂ ਦੇ ਕਾਮੇਡੀ ਸ਼ੋਅ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਉਨ੍ਹਾਂ ਦੇ ਇਸ ਸ਼ੋਅ ‘ਚ ਕਈ ਕਲਾਕਾਰ ਕੰਮ ਕਰਦੇ ਹਨ ਜੋ ਆਪਣੀ ਕਾਮੇਡੀ ਦੇ ਨਾਲ ਸਭ ਦੇ ਢਿੱਡੀਂ ਪੀੜਾਂ ਪਾਉਂਦੇ ਹਨ । ਪਰ ਸਭ ਲੋਕਾਂ ਦੀ ਜ਼ਿੰਦਗੀ ‘ਚ ਹਾਸੇ ਭਰਨ ਵਾਲੇ ਇਨ੍ਹਾਂ ਕਲਾਕਾਰਾਂ ਦੀ ਖੁਦ ਦੀ ਜ਼ਿੰਦਗੀ ਕਿਸ ਤਰ੍ਹਾਂ ਦੇ ਦੌਰ ‘ਚੋਂ ਗੁਜ਼ਰ ਰਹੀ ਹੈ । ਇਸ ਦਾ ਅੰਦਾਜ਼ਾ ਸ਼ਾਇਦ ਕਿਸੇ ਨੂੰ ਵੀ ਨਹੀਂ ਹੁੰਦਾ, ਪਰ ਹਰ ਕਿਸੇ ਦੇ ਚਿਹਰੇ ‘ਤੇ ਇਹ ਮੁਸਕਾਨ ਲੈ ਆਉਂਦੇ ਹਨ ।ਅੱਜ ਅਜਿਹੇ ਹੀ ਕਾਮੇਡੀਅਨ (Comedian) ਦੀ ਹਾਲਤ ਬਾਰੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ, ਜਿਸ ਨੇ ਆਰਥਿਕ ਤੰਗੀ ਦੇ ਚੱਲਦਿਆਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ।ਇਸ ਕਾਮੇਡੀਅਨ ਦਾ ਨਾਂ ਤੀਰਥਾਨੰਦ ਰਾਓ ( Teerthanand Rao) ਹੈ।

bharti singh,, image from google

ਹੋਰ ਪੜ੍ਹੋ : ਜੈਕਲੀਨ ਫਰਨਾਡੇਜ਼ ਨੂੰ ਮਾਂ ਦੀ ਸਿਹਤ ਦੀ ਚਿੰਤਾ, ਮਾਂ ਨੂੰ ਪਿਆ ਸੀ ਦਿਲ ਦਾ ਦੌਰਾ

ਜੋ ਕਿ ਇੱਕ ਵਧੀਆ ਮਿਮਿਕਰੀ ਕਲਾਕਾਰ ਵੀ ਹੈ। ਉਸਨੇ ਕਈ ਫਿਲਮਾਂ ਅਤੇ ਸ਼ੋਅ ਕੀਤੇ ਹਨ। ਤੀਰਥਾਨੰਦ ਨੇ 27 ਦਸੰਬਰ ਦੀ ਸ਼ਾਮ ਨੂੰ ਜ਼ਹਿਰ ਖਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ। ਹਾਲਾਂਕਿ ਗੁਆਂਢੀਆਂ ਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਤੋਂ ਬਾਅਦ ਉਸ ਦੀ ਜਾਨ ਬਚਾਈ ਜਾ ਸਕੀ।

kapil sharma, image from google

ਕਪਿਲ ਸ਼ਰਮਾ ਦੇ ਨਾਲ ਕੰਮ ਕਰਨ ਵਾਲੇ ਇਸ ਕਾਮੇਡੀਅਨ ਨੇ ਕਈ ਸ਼ੋਅ ਅਤੇ ਫ਼ਿਲਮਾਂ ‘ਚ ਕੰਮ ਕੀਤਾ ਹੈ । ਇਸ ਤੋਂ ਇਲਾਵਾ ਉਹ ਨਾਨਾ ਪਾਟੇਕਰ ਦਾ ਵੀ ਬਹੁਤ ਵੱਡਾ ਫੈਨ ਹੈ । ਦੱਸਿਆ ਜਾ ਰਿਹਾ ਹੈ ਲਾਕਡਾਊਨ ਦੌਰਾਨ ਆਰਥਿਕ ਤੰਗ ਦੇ ਕਾਰਨ ਘਰ ਵਾਲਿਆਂ ਨੇ ਵੀ ਉਸ ਦਾ ਸਾਥ ਛੱਡ ਦਿੱਤਾ ਸੀ । ਜਿਸ ਤੋਂ ਕਾਮੇਡੀਅਨ ਬਹੁਤ ਜ਼ਿਆਦਾ ਪਰੇਸ਼ਾਨ ਚੱਲ ਰਿਹਾ ਸੀ ।

 

You may also like