
ਮਸ਼ਹੂਰ ਕਾਮੇਡੀਅਨ ਭਾਰਤੀ ਸਿੰਘ Bharti Singh ਇਨ੍ਹੀਂ ਦਿਨੀਂ ਆਪਣੀ ਪ੍ਰੈਗਨੈਂਸੀ ਦਾ ਆਨੰਦ ਲੈ ਰਹੀ ਹੈ। ਬਹੁਤ ਜਲਦ ਉਹ ਮਾਂ ਬਣਨ ਵਾਲੀ ਹੈ। ਭਾਰਤੀ ਗਰਭ ਅਵਸਥਾ 'ਚ ਵੀ ਕਾਫੀ ਕੰਮ ਕਰ ਰਹੀ ਹੈ। ਹੁਣ ਉਸ ਨੇ ਪ੍ਰਸ਼ੰਸਕਾਂ ਨੂੰ ਦੱਸਿਆ ਕਿ ਉਹ ਹਰ ਸਾਲ ਮਾਂ ਬਣਨਾ ਚਾਹੁੰਦੀ ਹੈ। ਉਸ ਨੇ ਇਸ ਦਾ ਕਾਰਨ ਵੀ ਦੱਸਿਆ ਹੈ। ਭਾਰਤੀ ਸਿੰਘ ਨੇ ਆਪਣਾ ਇੱਕ ਵੀਡੀਓ ਸੁਨੇਹਾ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਅਪਲੋਡ ਕੀਤਾ ਹੈ, ਜੋ ਕਿ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਅਫਸਾਨਾ ਤੇ ਸਾਜ਼ ਆਪਣੇ ਹਨੀਮੂਨ ‘ਤੇ ਕਰ ਰਹੇ ਨੇ ਖੂਬ ਮਸਤੀ, ਦੁਬਈ ਦੇ ਬਜ਼ਾਰ ‘ਚ ਘੁੰਮਦਾ ਨਜ਼ਰ ਆਇਆ ਜੋੜਾ

ਇਸ ਵੀਡੀਓ ‘ਚ ਉਹ ਕੈਮਰੇ ਦੇ ਸਾਹਮਣੇ ਗੱਲਾਂ ਕਰਦੀ ਹੋਈ ਨਜ਼ਰ ਆ ਰਹੀ ਹੈ। ਵੀਡੀਓ 'ਚ ਭਾਰਤੀ ਸਿੰਘ ਕਹਿੰਦੀ ਹੈ- ਇਹ ਸੱਚ ਹੈ, ਲੋਕ ਕਹਿੰਦੇ ਹਨ ਕਿ ਜਦੋਂ ਤੋਂ ਮੈਂ ਗਰਭਵਤੀ ਹੋਈ ਹਾਂ... ਮੈਂ ਮਾਂ ਬਣਨ ਜਾ ਰਹੀ ਹਾਂ, ਮੈਂ ਬਹੁਤ ਖੂਬਸੂਰਤ ਹੋ ਗਈ ਹਾਂ। ਮੇਰੇ ਚਿਹਰੇ ਉੱਤੇ ਗਲੋ ਆ ਗਿਆ ਹੈ.. ਮੈਂ ਬਹੁਤ ਵਧੀਆ ਦਿਖ ਰਹੀ ਹਾਂ, ਕੀ ਇਹ ਸੱਚ ਹੈ? ਜੇ ਇਹ ਸੱਚ ਹੈ, ਤਾਂ ਇਹ ਹਰ ਸਾਲ ਹੋਣਾ ਚਾਹੀਦਾ ਹੈ.... ਕਮੈਂਟ ਕਰਕੇ ਜਲਦੀ ਦੱਸੋ । ਇਸ ਵੀਡੀਓ ਨੂੰ ਭਾਰਤੀ ਸਿੰਘ ਦੇ ਫੈਨ ਪੇਜ਼ ਨੇ ਪੋਸਟ ਕਰਦੇ ਹੋਏ ਕੈਪਸ਼ਨ 'ਚ ਵੀ ਉਨ੍ਹਾਂ ਨੇ ਹਰ ਸਾਲ ਹੋ ਜਾਏ?। ਯੂਜ਼ਰ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ : ਆਮਿਰ ਖ਼ਾਨ ਨੇ ਬਾਲੀਵੁੱਡ ਛੱਡਣ ਦਾ ਲੈ ਲਿਆ ਸੀ ਫੈਸਲਾ, ਵਜ੍ਹਾ ਜਾਣ ਕੇ ਕਿਰਨ ਰਾਓ ਵੀ ਹੋ ਗਈ ਸੀ ਭਾਵੁਕ
ਦੱਸ ਦਈਏ ਭਾਰਤੀ ਸਿੰਘ ਨੇ ਆਪਣੇ ਪਤੀ ਹਰਸ਼ ਲਿੰਬਾਚੀਆ ਨਾਲ ਮਿਲ ਕੇ ਪਿਛਲੇ ਸਾਲ ਸੋਸ਼ਲ ਮੀਡੀਆ 'ਤੇ ਗਰਭਵਤੀ ਹੋਣ ਦਾ ਐਲਾਨ ਕੀਤਾ ਸੀ। ਹਾਲ ਹੀ 'ਚ ਭਾਰਤੀ ਨੇ ਖੁਲਾਸਾ ਕੀਤਾ ਹੈ ਕਿ ਉਹ ਅਪ੍ਰੈਲ ਦੇ ਪਹਿਲੇ ਹਫਤੇ 'ਚ ਮਾਂ ਬਣਨ ਵਾਲੀ ਹੈ। ਭਾਰਤੀ ਸਿੰਘ ਨੇ ਆਪਣੀ ਪ੍ਰੈਗਨੈਂਸੀ ਦੌਰਾਨ ਕਫੀ ਕੰਮ ਕੀਤਾ ਹੈ। ਉਨ੍ਹਾਂ ਨੇ ਕਈ ਰਿਆਲਟੀ ਸ਼ੋਅਜ਼ ਨੂੰ ਹੋਸਟ ਕੀਤਾ ਹੈ। ਆਪਣੇ ਪਹਿਲੇ ਬੱਚੇ ਨੂੰ ਲੈ ਕੇ ਭਾਰਤੀ ਤੇ ਹਰਸ਼ ਕਾਫੀ ਉਤਸੁਕ ਹਨ।
View this post on Instagram