ਸ਼ਵੇਤਾ ਤਿਵਾਰੀ ਨੇ ਦਿੱਤਾ ਵਿਵਾਦਿਤ ਬਿਆਨ, ਪੁਲਿਸ ਨੇ ਮਾਮਲਾ ਕੀਤਾ ਦਰਜ

written by Shaminder | January 28, 2022

ਸ਼ਵੇਤਾ ਤਿਵਾਰੀ (shweta tiwari ) ਆਪਣੀ ਫਿੱਟਨੈਸ ਅਤੇ ਖੂਬਸੂਰਤੀ ਨੂੰ ਲੈ ਕੇ ਹਮੇਸ਼ਾ ਹੀ ਚਰਚਾ ‘ਚ ਰਹਿੰਦੀ ਹੈ । ਜਿੱਥੇ ਉਸ ਦੀ ਧੀ ਪਲਕ ਤਿਵਾਰੀ ਫ਼ਿਲਮਾਂ ‘ਚ ਨਜ਼ਰ ਆ ਰਹੀ ਹੈ ਅਤੇ ਗਲੈਮਰਸ ਦਿਖਾਈ ਦਿੰਦੀ ਹੈ । ੳੇੁਥੇ ਹੀ ਸ਼ਵੇਤਾ ਤਿਵਾਰੀ ਖੁਦ ਵੀ ਬੇਹੱਦ ਹੌਟ ਅਤੇ ਗਲੈਮਰਸ ਨਜ਼ਰ ਆਉਂਦੀ ਹੈ । ਆਪਣੀ ਨਿੱਜੀ ਜ਼ਿੰਦਗੀ ਨੂੰ ਲੈ ਕੇ ਚਰਚਾ ‘ਚ ਰਹਿਣ ਵਾਲੀ ਸ਼ਵੇਤਾ ਤਿਵਾਰੀ ਇੱਕ ਵਾਰ ਮੁੜ ਤੋਂ ਵਿਵਾਦਾਂ ‘ਚ ਘਿਰ ਚੁੱਕੀ ਹੈ । ਇਸ ਵਾਰ ਉਹ ਕਿਸੇ ਸ਼ਖਸ਼ ਨੂੰ ਲੈ ਕੇ ਵਿਵਾਦਾਂ ‘ਚ ਨਹੀਂ ਆਈ ਬਲਕਿ ਭਗਵਾਨ ਨੂੰ ਲੈ ਕੇ ਦਿੱਤੇ ਵਿਵਾਦਿਤ ਬਿਆਨ (Controversial statement) ਕਾਰਨ ਚਰਚਾ ‘ਚ ਆ ਗਈ ਹੈ ।

Shweta Tiwari image From instagram

ਹੋਇਆ ਇੰਝ ਕਿ ਸ਼ਵੇਤਾ ਤਿਵਾਰੀ ਅਦਾਕਾਰਾ ਸ਼ਵੇਤਾ ਤਿਵਾਰੀ ਆਪਣੀ ਆਉਣ ਵਾਲੀ ਵੈੱਬ ਸੀਰੀਜ਼ ਲਈ ਭੋਪਾਲ ਗਈ ਹੋਈ ਸੀ। ਉੱਥੇ ਉਨ੍ਹਾਂ ਨੇ ਆਪਣੀ ਪੂਰੀ ਟੀਮ ਨਾਲ ਪ੍ਰੈੱਸ ਕਾਨਫਰੰਸ 'ਚ ਹਿੱਸਾ ਲਿਆ। ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼ਵੇਤਾ ਤਿਵਾਰੀ ਨੇ ਵਿਵਾਦਿਤ ਬਿਆਨ ਦਿੱਤਾ ਹੈ। ਸ਼ਵੇਤਾ ਨੇ ਕਿਹਾ, 'ਰੱਬ ਮੇਰੀ ਬ੍ਰਾ ਦਾ ਸਾਈਜ਼ ਲੈ ਰਿਹਾ ਹੈ।' ਜਿਸ ਤੋਂ ਬਾਅਦ ਸ਼ਵੇਤਾ ਤਿਵਾਰੀ ਦੇ ਖਿਲਾਫ ਐੱਫਆਈਆਰ ਦਰਜ ਕੀਤੀ ਗਈ ਹੈ ।

Shweta Tiwari-bra controversy image From instagram

ਹੋਰ ਪੜ੍ਹੋ : ਮਾਨਸੀ ਸ਼ਰਮਾ ਪਰਿਵਾਰ ਨਾਲ ਨਿਕਲੀ ਸ਼ਾਪਿੰਗ ‘ਤੇ, ਵੀਡੀਓ ਕੀਤਾ ਸਾਂਝਾ

ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ 'ਚ ਉਨ੍ਹਾਂ ਦੇ ਅੰਡਰਗਾਰਮੈਂਟਸ ਅਤੇ ਭਗਵਾਨ ਨੂੰ ਲੈ ਕੇ ਵਿਵਾਦਿਤ ਬਿਆਨ ਤੋਂ ਬਾਅਦ ਸ਼ਿਆਮਲਾ ਹਿਲਸ ਥਾਣੇ 'ਚ ਉਨ੍ਹਾਂ ਦੇ ਖਿਲਾਫ ਐੱਫ.ਆਈ.ਆਰ. ਰਾਜ ਦੇ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ ਸ਼ਵੇਤਾ ਤਿਵਾਰੀ ਦੇ ਬਿਆਨ 'ਤੇ ਇਤਰਾਜ਼ ਜਤਾਇਆਹੈ।ਹਿੰਦੂ ਸੰਗਠਨ ਨੇ ਇੱਥੋਂ ਤੱਕ ਚਿਤਾਵਨੀ ਦਿੱਤੀ ਹੈ ਕਿ ਸ਼ਵੇਤਾ ਤਿਵਾਰੀ ਆਪਣੇ ਬਿਆਨ ਲਈ ਜਨਤਕ ਤੌਰ 'ਤੇ ਮੁਆਫੀ ਮੰਗੇ ਨਹੀਂ ਤਾਂ ਹਿੰਦੂ ਸੰਗਠਨ ਵੈੱਬ ਸੀਰੀਜ਼ ਦੀ ਸ਼ੂਟਿੰਗ ਭੋਪਾਲ 'ਚ ਨਹੀਂ ਹੋਣ ਦੇਵੇਗੀ।

 

View this post on Instagram

 

A post shared by Viral Bhayani (@viralbhayani)

ਸ਼ਵੇਤਾ ਤਿਵਾਰੀ ਦੇ ਇਸ ਬਿਆਨ ਤੋਂ ਬਾਅਦ ਹਿੰਦੂ ਸੰਗਠਨਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ ਅਤੇ ਉਹ ਸ਼ਵੇਤਾ ਖਿਲਾਫ ਕਰੜੀ ਕਾਰਵਾਈ ਦੀ ਮੰਗ ਕਰ ਰਹੇ ਹਨ । ਹੁਣ ਵੇਖਣਾ ਇਹ ਹੋਵੇਗਾ ਕਿ ਸ਼ਵੇਤਾ ਤਿਵਾਰੀ ਇਸ ਮਾਮਲੇ ‘ਚ ਕੀ ਰੁਖ ਅਖਤਿਆਰ ਕਰਦੀ ਹੈ ।ਦੱਸ ਦਈਏ ਕਿ ਸ਼ਵੇਤਾ ਤਿਵਾਰੀ ਆਪਣੇ ਦੂਜੇ ਪਤੀ ਅਭਿਨਵ ਕੋਹਲੀ ਦੇ ਨਾਲ ਰਿਸ਼ਤਿਆਂ ਨੂੰ ਲੈ ਕੇ ਵੀ ਅਕਸਰ ਸੁਰਖੀਆਂ ‘ਚ ਰਹਿੰਦੀ ਹੈ । ਇਸ ਤੋਂ ਪਹਿਲਾਂ ਉਹ ਆਪਣੇ ਪਹਿਲੇ ਪਤੀ ਰਾਜਾ ਚੌਧਰੀ ਦੇ ਖਿਲਾਫ ਵੀ ਕਈ ਸੰਗੀਨ ਇਲਜ਼ਾਮ ਲਗਾ ਚੁੱਕੀ ਹੈ ।

 

You may also like