ਵੱਧ ਸਕਦੀਆਂ ਹਨ ਆਮਿਰ ਖ਼ਾਨ ਦੀਆਂ ਮੁਸ਼ਕਿਲਾਂ, ਭਾਜਪਾ ਵਿਧਾਇਕ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ

written by Rupinder Kaler | October 30, 2020

ਆਮਿਰ ਖ਼ਾਨ ਨੇ ਆਪਣੀ ਆਉਣ ਵਾਲੀ ਫਿਲਮ 'ਲਾਲ ਸਿੰਘ ਚੱਢਾ' ਦੀ ਸ਼ੂਟਿੰਗ ਉੱਤਰ ਪ੍ਰਦੇਸ਼ ਦੇ ਗਾਜ਼ੀਆਬਾਦ ਵਿੱਚ ਮੁਕੰਮਲ ਕਰ ਲਈ ਹੈ । ਆਮਿਰ ਖ਼ਾਨ ਇਥੋਂ ਆਪਣਾ ਕੰਮ ਸਮੇਟ ਕੇ ਚਲੇ ਗਏ ਹਨ, ਪਰ ਉਨ੍ਹਾਂ ਨੇ ਇੱਕ ਗਲਤੀ ਹੁਣ ਉਨ੍ਹਾਂ ਲਈ ਮੁਸੀਬਤ ਬਣ ਸਕਦੀ ਹੈ । ਦਰਅਸਲ ਆਮਿਰ ਖ਼ਾਨ ਬੁੱਧਵਾਰ ਨੂੰ ਲੋਨੀ ਵਿੱਚ ਸ਼ੂਟਿੰਗ ਲਈ ਆਪਣੀ ਟੀਮ ਦੇ ਨਾਲ ਆਏ ਸੀ। amir ਹੋਰ ਪੜ੍ਹੋ :-

aamir-khan ਇਸ ਦੌਰਾਨ ਨਾ ਤਾਂ ਐਕਟਰ ਨੇ ਮਾਸਕ ਪਾਇਆ ਸੀ ਅਤੇ ਨਾ ਹੀ ਸਮਾਜਿਕ ਦੂਰੀਆਂ ਦਾ ਕੋਈ ਖਿਆਲ ਰੱਖਿਆ ਗਿਆ। ਇਸ 'ਤੇ ਸਿਆਸੀ ਆਗੂ ਨੰਦਕਿਸ਼ੋਰ ਗੁੱਜਰ ਨੇ ਆਮਿਰ ਖ਼ਾਨ ਖ਼ਿਲਾਫ਼ ਕੋਰੋਨਾ ਮਹਾਮਾਰੀ ਦੇ ਨਿਯਮਾਂ ਦੀ ਉਲੰਘਣਾ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ । ਇਸ ਨਾਲ ਜੁੜੀ ਇੱਕ ਫੋਟੋ ਵੀ ਵਾਇਰਲ ਹੋਈ ਹੈ, ਜਿਸ ਵਿਚ ਐਕਟਰ ਨੇ ਮਾਸਕ ਨਹੀਂ ਪਾਇਆ ਹੋਇਆ। NANDI_AMIR-FIR ਆਪਣੀ ਦਲੀਲ ਵਿੱਚ ਨੰਦ ਕਿਸ਼ੋਰ ਗੁੱਜਰ ਨੇ ਲਿਖਿਆ ਹੈ ਕਿ ਲੋਨੀ ਤੋਂ ਵਿਧਾਇਕ ਹੋਣ ਦੇ ਨਾਤੇ ਉਹ ਆਪਣੇ ਹਲਕੇ ਵਿਚ ਅਜਿਹੀ ਘਟਨਾ ‘ਤੇ ਕਾਰਵਾਈ ਦੀ ਮੰਗ ਕਰਦੇ ਹਨ। ਦੱਸ ਦੇਈਏ ਕਿ ਬੁੱਧਵਾਰ ਨੂੰ ਆਮਿਰ ਖ਼ਾਨ ਟ੍ਰੋਨਿਕਾ ਸਿਟੀ ਸਥਿਤ ਰੂਪਾ ਦੀ ਇੱਕ ਕੰਪਨੀ ਵਿੱਚ ਫਿਲਮ ਲਾਲ ਸਿੰਘ ਚੱਢਾ ਦੀ ਸ਼ੂਟਿੰਗ ਲਈ ਪਹੁੰਚੇ ਸੀ। ਉਹ ਕਰੀਬ ਅੱਧਾ ਘੰਟਾ ਇਥੇ ਰਹੇ ਅਤੇ ਸ਼ੂਟਿੰਗ ਕਰਕੇ ਰਵਾਨਾ ਹੋ ਗਏ।

0 Comments
0

You may also like