ਕੋਰੋਨਾ ਵਾਇਰਸ ਦਾ ਕਹਿਰ : ਅਦਾਕਾਰ ਨਕੁਲ ਮਹਿਤਾ ਦਾ ਬੇਟਾ ਹੋਇਆ ਬੀਮਾਰ, ਕਿਹਾ ਸਾਡੇ ਲਈ ਹੈ ਇਹ ਬਹੁਤ ਸਖਤ ਸਮਾਂ

written by Shaminder | January 04, 2022

ਕੋਰੋਨਾ ਵਾਇਰਸ ਦਾ ਕਹਿਰ ਵੱਧਦਾ ਜਾ ਰਿਹਾ ਹੈ । ਕੋਰੋਨਾ ਵਾਇਰਸ ਦਾ ਨਵਾਂ ਵੇਰੀਐਂਟ ਓਮੀਕ੍ਰੋਨ ਲਗਾਤਾਰ ਆਪਣੇ ਪੈਰ ਪਸਾਰ ਰਿਹਾ ਹੈ । ਇਸ ਵਾਇਰਸ ਦੇ ਨਾਲ ਹੁਣ ਤੱਕ ਹਜ਼ਾਰਾਂ ਲੋਕ ਪੀੜਤ ਹੋ ਚੁੱਕੇ ਹਨ ਅਤੇ ਇਹ ਵਾਇਰਸ ਲਗਾਤਾਰ ਵੱਧਦਾ ਜਾ ਰਿਹਾ ਹੈ । ਟੀਵੀ ਅਦਾਕਾਰ ਨਕੁਲ ਮਹਿਤਾ (Nakuul Mehta) ਅਤੇ ਉਸ ਦੀ ਪਤਨੀ ਜਾਨਕੀ ਪਾਰੇਖ ਮਹਿਤਾ ਵੀ ਇਨੀਂ ਦਿਨੀਂ ਬਹੁਤ ਹੀ ਬੁਰੇ ਦੌਰ ਚੋਂ ਗੁਜ਼ਰ ਰਹੇ ਨੇ । ਕਿਉਂਕਿ ਉਨ੍ਹਾਂ ਦਾ ਬੇਟਾ (Son)  ਸੂਫੀ ਕੋਰੋਨਾ ਵਾਇਰਸ (Corona Virus) ਦੇ ਨਾਲ ਪੀੜਤ ਹੈ ।

Nakuul Mehta With son image From instagram

ਹੋਰ ਪੜ੍ਹੋ : ਅੰਕਿਤਾ ਲੋਖੰਡੇ ਅਤੇ ਕਰਣਵੀਰ ਵੋਹਰਾ ਨੇ ਦਿਲਜੀਤ ਦੋਸਾਂਝ ਦੇ ਗੀਤ ‘ਤੇ ਕੀਤਾ ਡਾਂਸ, ਵੀਡੀਓ ਹੋ ਰਿਹਾ ਵਾਇਰਲ

ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ ।ਅਦਾਕਾਰ ਨੇ ਕ੍ਰਿਸਮਸ ਦੇ ਮੌਕੇ ‘ਤੇ ਆਪਣੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ ।ਜਿਸ ‘ਚ ਉਹ ਆਪਣੇ ਬੇਟੇ ਦੇ ਨਾਲ ਕ੍ਰਿਸਮਸ ਦਾ ਤਿਉਹਾਰ ਮਨਾਉਂਦੇ ਹੋਏ ਦਿਖਾਈ ਦਿੱਤੇ ਸਨ ।

Nakuul Mehta image From instagram

ਇਸ ਮੌਕੇ ‘ਤੇ ਉਨ੍ਹਾਂ ਨੇ ਆਪਣੇ ਬੇਟੇ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ । ਪਰ ਇਸ ਤੋਂ ਬਾਅਦ ਨਕੁਲ ਮਹਿਤਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਆਪਣੇ ਬੇਟੇ ਬਾਰੇ ਦੱਸਿਆ ਹੈ । ਦੱਸ ਦਈਏ ਕਿ ਨਕੁਲ ਮਹਿਤਾ ਟੀਵੀ ਇੰਡਸਟਰੀ ਦੇ ਮਸ਼ਹੂਰ ਅਦਾਕਾਰ ਹਨ ਅਤੇ ਹੁਣ ਤੱਕ ਕਈ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ । ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ ਅਤੇ ਇਸ ਵਾਇਰਸ ਨੇ ਹੁਣ ਤੱਕ ਕਈ ਲੋਕਾਂ ਦੀ ਜਾਨ ਲੈ ਲਈ ਹੈ । ਕੋੋਰੋਨਾ ਦੇ ਵੱਧਦੇ ਕਹਿਰ ਨੂੰ ਵੇਖਦੇ ਹੋਏ ਕਈ ਰਾਜਾਂ ‘ਚ ਪਾਬੰਦੀਆਂ ਲਾਗੂ ਕਰ ਦਿੱਤੀਆਂ ਗਈਆਂ ਹਨ।

 

View this post on Instagram

 

A post shared by Viral Bhayani (@viralbhayani)

You may also like