ਮਾਂ–ਧੀ ਨੇ ਕੋਰੋਨਾ ਵਾਇਰਸ ‘ਤੇ ਕੀਤੀ ਇਸ ਤਰ੍ਹਾਂ ਚਰਚਾ ਕਿ ਵੀਡੀਓ ਹੋ ਗਿਆ ਵਾਇਰਲ, ਰਾਣਾ ਰਣਬੀਰ ਨੇ ਸਾਂਝਾ ਕੀਤਾ ਵੀਡੀਓ
ਕੋਰੋਨਾ ਵਾਇਰਸ ਕਰਕੇ ਦੇਸ਼ ਭਰ ‘ਚ ਲਾਕ ਡਾਊਨ ਹੈ । ਇਸ ਵਾਇਰਸ ਕਾਰਨ ਹੁਣ ਤੱਕ ਦੁਨੀਆ ਭਰ ‘ਚ ਲੱਖਾਂ ਲੋਕ ਜਾਨ ਗੁਆ ਚੁੱਕੇ ਹਨ । ਇਸ ਵਾਇਰਸ ਨੂੰ ਲੈ ਕੇ ਹਰ ਕੋਈ ਖੌਫਜ਼ਦਾ ਹੈ ਅਤੇ ਆਪਣੇ ਘਰਾਂ ‘ਚ ਕੈਦ ਹੋ ਕੇ ਰਹਿ ਗਿਆ ਹੈ । ਭਾਰਤ ‘ਚ ਪਿਛਲੇ ਕਈ ਦਿਨਾਂ ਤੋਂ ਲਾਕ ਡਾਊਨ ਚੱਲ ਰਿਹਾ ਹੈ ਅਤੇ ਹਰ ਕੋਈ ਆਪੋ ਆਪਣੇ ਘਰ ‘ਚ ਸਮਾਂ ਬਿਤਾ ਰਿਹਾ ਹੈ ।
https://www.instagram.com/p/B_5iiU1ATWg/
ਪਰ ਅਜਿਹੇ ‘ਚ ਸਭ ਤੋਂ ਜ਼ਿਆਦਾ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਛੋਟੇ ਬੱਚਿਆਂ ਨੂੰ, ਜਿਨ੍ਹਾਂ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ ਕਿ ਉਹ ਬਾਹਰ ਨਾਂ ਜਾਣ। ਪਰ ਅਜਿਹੇ ‘ਚ ਇੱਕ ਬੱਚੇ ਦਾ ਬਹੁਤ ਹੀ ਅਭੋਲ ਅਤੇ ਕਿਊਟ ਜਿਹਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚੀ ਦੀ ਆਪਣੀ ਮਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ।
https://www.instagram.com/p/B_5ATX_Aiaj/
ਇਸ ਗੱਲਬਾਤ ਦੌਰਾਨ ਉਹ ਮਾਂ ਨੂੰ ਕਹਿੰਦੀ ਹੈ ਕਿ ਜਦੋਂ ਗਰਮੀ ਆਏਗੀ ਤਾਂ ਕੋਰੋਨਾ ਵਾਇਰਸ ਚਲਾ ਜਾਏਗਾ ਅੱਗੋਂ ਉਸ ਦੀ ਮੰਮੀ ਪੁੱਛਦੀ ਹੈ ਕਿ ਤੈਨੂੰ ਕਿਸ ਨੇ ਕਿਹਾ ? ਜਿਸ ‘ਤੇ ਬੱਚੀ ਜਵਾਬ ਦਿੰਦੀ ਹੈ ਕਿ ਨਹੀਂ ਕੋਰੋਨਾ ਵਾਇਰਸ ਨੂੰ ਗਰਮੀ ਪਸੰਦ ਹੈ ।ਮਾਂ ਧੀ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਅਦਾਕਾਰ ਰਾਣਾ ਰਣਬੀਰ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀ ਸਾਂਝਾ ਕੀਤਾ ਹੈ ।