ਕ੍ਰਿਕੇਟਰ ਭੱਜੀ ਨੇ ਆਪਣੀ ਪਤਨੀ ਗੀਤਾ ਬਸਰਾ ਦੇ ਨਾਲ ਮਿਲਕੇ ਤੋੜੀਆਂ ਪਲੇਟਾਂ, ਜਾਣੋ ਇਸਦੇ ਪਿੱਛੇ ਦਾ ਕਾਰਨ!

written by Lajwinder kaur | March 30, 2022

ਕ੍ਰਿਕੇਟਰ ਹਰਭਜਨ ਸਿੰਘ (Harbhajan Singh) ਦੀ ਪਤਨੀ ਅਤੇ ਅਦਾਕਾਰਾ ਗੀਤਾ ਬਸਰਾ (Geeta Basra) ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਜਿਸ ਕਰਕੇ ਉਹ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਸ਼ੇਅਰ ਕਰਦੀ ਰਹਿੰਦੀ ਹੈ।  ਉਨ੍ਹਾਂ ਨੇ ਗ੍ਰੀਕ ਤੋਂ  ਆਪਣੀ ਇੱਕ ਬਹੁਤ ਹੀ ਦਿਲਚਸਪ ਵੀਡੀਓ ਅਪਲੋਡ ਕੀਤੀ ਹੈ।

ਹੋਰ ਪੜ੍ਹੋ : ਚੰਡੀਗੜ੍ਹ ਪਹੁੰਚੀ ‘Miss Universe’ ਹਰਨਾਜ਼ ਸੰਧੂ, ਕਿਹਾ "'Body shaming’ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ"

Geeta basra And Harbhajan Singh

 

ਇਸ ਵੀਡੀਓ ‘ਚ ਗੀਤਾ ਬਸਰਾ ਅਤੇ ਹਰਭਜਨ ਸਿੰਘ ਮਿਲਕੇ ਪਲੇਟਾਂ ਤੋੜਦੇ ਹੋਏ ਨਜ਼ਰ ਆ ਰਹੇ ਹਨ। ਜਿਸ ਨੂੰ ਦੋਵੇਂ ਬਹੁਤ ਹੀ ਖੁਸ਼ੀ-ਖੁਸ਼ੀ ਇੱਕ ਤੋਂ ਬਾਅਦ ਇੱਕ ਕਈ ਪਲੇਟਾਂ ਤੋੜ ਰਹੇ ਹਨ। ਦੱਸ ਦਈਏ ਇਹ ਗ੍ਰੀਕ ਦਾ ਇੱਕ ਰਿਵਾਜ਼ ਹੈ (smashing plates tradition)। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ – ‘OPA OPA.. ਵੱਖ-ਵੱਖ ਸੱਭਿਆਚਾਰਾਂ ਦੀਆਂ ਨਵੀਆਂ ਪਰੰਪਰਾਵਾਂ ਨੂੰ ਸਿੱਖਣਾ ਪਸੰਦ ਕਰੋ.. ਇਹ ਜ਼ਿੰਦਗੀ ਦੀ ਸੁੰਦਰਤਾ ਹੈ ❤️ P.s ਇਹ ਪਲੇਟਾਂ ਰੀਸਾਈਕਲ ਕਰਨ ਯੋਗ ਹਨ ਅਤੇ ਬਹੁਤ ਸਾਰੇ ਲੋਕਾਂ ਲਈ ਰੁਜ਼ਗਾਰ ਪੈਦਾ ਕਰ ਰਹੀਆਂ ਹਨ’। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਿਹਾ ਹੈ। ਦੱਸ ਦਈਏ ਇਹ ਗ੍ਰੀਕ ਦੀ ਇੱਕ ਰਸਮ ਹੈ ਜੋ ਕਿ ਵਿਆਹ ਦੇ ਸਮੇਂ ਲਾੜਾ ਤੇ ਲਾੜੀ ਕਰਦੇ ਹਨ।

geeta basra

ਹੋਰ ਪੜ੍ਹੋ : ਹਰਭਜਮਨ ਮਾਨ ਦੀ ਪਤਨੀ ਹਰਮਨ ਮਾਨ ਦੋ ਸਾਲ ਬਾਅਦ ਆਪਣੇ ਸਹੁਰੇ ਪਿੰਡ ਖੇਮੂਆਣੇ ਪਹੁੰਚ ਕੇ ਹੋਈ ਭਾਵੁਕ

ਗੀਤਾ ਬਸਰਾ ਅਤੇ ਹਰਭਜਨ ਸਿੰਘ ਦੀ ਲਵ ਸਟੋਰੀ ਕਾਫੀ ਦਿਲਚਸਪ ਰਹੀ ਹੈ। ਦੋਹਾਂ ਦਾ ਅਫੇਅਰ 8 ਸਾਲ ਚੱਲਿਆ ਜਿਸ ਤੋਂ ਬਾਅਦ ਉਹਨਾਂ ਨੇ 2015 ਵਿੱਚ ਵਿਆਹ ਕਰ ਲਿਆ । ਹੁਣ ਦੋਵੇਂ ਜਣੇ ਹੈਪਲੀ ਦੋ ਬੱਚਿਆਂ ਦੇ ਮਾਪੇ ਹਨ, ਜਿਸ ‘ਚ ਇੱਕ ਪੁੱਤਰ ਜੋਵਨਵੀਰ ਤੇ ਧੀ ਹਿਨਾਇਆ ਹੈ। ਗੀਤਾ ਬਸਰਾ ਜੋ ਕਿ ਅਕਸਰ ਹੀ ਸੋਸ਼ਲ ਮੀਡੀਆ ਉੱਤੇ ਆਪਣੀ ਮਜ਼ੇਦਾਰ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਗੀਤ ਬਸਰਾ ਦੀ ਚੰਗੀ ਫੈਨ ਫਾਲਵਿੰਗ ਹੈ।

 

 

View this post on Instagram

 

A post shared by Geeta Basra (@geetabasra)

You may also like