ਇੱਕ ਹੋਰ ਕ੍ਰਿਕੇਟਰ ਦਾ ਦਿਲ ਆਇਆ ਬਾਲੀਵੁੱਡ ਦੀ ਅਦਾਕਾਰਾ ‘ਤੇ, ਕ੍ਰਿਕਟਰ KL Rahul ਨੇ ਆਥੀਆ ਸ਼ੈੱਟੀ ਨਾਲ ਕੀਤਾ ਆਪਣੇ ਪਿਆਰ ਦਾ ਇਜ਼ਹਾਰ

written by Lajwinder kaur | November 07, 2021

ਇੰਡੀਅਨ ਕ੍ਰਿਕੇਟ ਟੀਮ ਦੇ ਇੱਕ ਹੋਰ ਖਿਡਾਰੀ ਦਾ ਦਿਲ  ਬਾਲੀਵੁੱਡ ਦੀ ਹੀਰੋਇਨ ਉੱਤੇ ਆ ਗਿਆ ਹੈ। ਜੀ ਹਾਂ ਕ੍ਰਿਕੇਟ ਜਗਤ ਤੇ ਬਾਲੀਵੁੱਡ ਦਾ ਸਬੰਧ ਕਾਫੀ ਗਹਿਰਾ ਰਿਹਾ ਹੈ। ਕਈ ਕ੍ਰਿਕੇਟ ਖਿਡਾਰੀ ਬਾਲੀਵੁੱਡ ਦੀਆਂ ਹੀਰੋਇਨਾਂ ਦੇ ਨਾਲ ਵਿਆਹ ਵੀ ਕਰਵਾ ਚੁੱਕੇ ਹਨ।

ਹੋਰ ਪੜ੍ਹੋ : ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਪਤੀ ਨਿਕ ਜੋਨਸ ਨਾਲ ਕੀਤੀ ਦੀਵਾਲੀ ਦੀ ਪੂਜਾ, ਬਾਲੀਵੁੱਡ ਦੇ ਸਿਤਾਰਿਆਂ ਨੇ ਵੀ ਕੁਝ ਇਸ ਤਰ੍ਹਾਂ ਸੈਲੀਬ੍ਰੇਟ ਕੀਤੀ ਦੀਵਾਲੀ

Athiya Shetty 9 Image: Instagram

ਹਾਲ ਹੀ 'ਚ ਬਾਲੀਵੁੱਡ ਅਭਿਨੇਤਰੀ ਆਥੀਆ ਸ਼ੈੱਟੀ (Athiya Shetty) ਅਤੇ ਭਾਰਤੀ ਕ੍ਰਿਕਟਰ ਕੇਐੱਲ ਰਾਹੁਲ (KL Rahul) ਦੀ ਨੇੜਤਾ ਦੀਆਂ ਖਬਰਾਂ ਕਾਫੀ ਸੁਰਖੀਆਂ 'ਚ ਹਨ। ਹੁਣ ਕ੍ਰਿਕਟਰ ਕੇਐਲ ਰਾਹੁਲ ਨੇ ਆਥੀਆ ਨਾਲ ਰਿਲੇਸ਼ਨਸ਼ਿਪ ਨੂੰ ਲੈ ਕੇ ਚੱਲ ਰਹੀਆਂ ਖਬਰਾਂ 'ਤੇ ਮੋਹਰ ਲਗਾ ਦਿੱਤੀ ਹੈ। ਜੀ ਹਾਂ ਕੇਐੱਲ ਰਾਹੁਲ ਨੇ ਆਪਣੇ ਪਿਆਰ ਦਾ ਇਜ਼ਹਾਰ ਕਰਦੇ ਹੋਏ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਥੀਆ ਦੇ ਨਾਲ ਆਪਣੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਹੋਰ ਪੜ੍ਹੋ : Brampton ਦੇ ਸਥਾਨਿਕ ਭਾਰਤੀ ਰੈਸਟੋਰੈਂਟ ‘ਚ ਪਹੁੰਚੇ PM Justin Trudeau, ਭਾਰਤੀਆਂ ਨੂੰ ਦੀਵਾਲੀ ਦੀ ਸ਼ੁਭਕਾਮਨਾਵਾਂ ਦਿੰਦੇ ਹੋਏ ਲਿਆ ਮਿਠਾਈਆਂ ਦਾ ਅਨੰਦ

inside image of kl rahul announced love lady aathya setty Image: Instagram

ਰਾਹੁਲ ਨੇ ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਹੈਪੀ ਬਰਥਡੇ ਮਾਈ ਆਥੀਆ। ਇਨ੍ਹਾਂ ਤਸਵੀਰਾਂ ‘ਚ ਦੋਵੇਂ ਜਣੇ ਬਹੁਤ ਹੀ ਪਿਆਰੇ ਨਜ਼ਰ ਆ ਰਹੇ ਨੇ। ਮਨੋਰੰਜਨ ਜਗਤ ਦੀਆਂ ਹਸਤੀਆਂ ਅਤੇ ਪ੍ਰਸ਼ੰਸਕ ਕਮੈਂਟ ਕਰਕੇ ਜੋੜੀ ਨੂੰ ਮੁਬਾਰਕਬਾਦ ਦੇ ਰਹੇ ਹਨ। ਦੱਸ ਦਈਏ ਆਥੀਆ ਨੇ 5 ਨਵੰਬਰ ਨੂੰ ਆਪਣਾ 29ਵਾਂ ਜਨਮਦਿਨ ਮਨਾਇਆ ਅਤੇ ਕੇਐੱਲ ਰਾਹੁਲ ਨੇ ਉਨ੍ਹਾਂ ਦੇ ਜਨਮ ਦਿਨ 'ਤੇ ਸ਼ਾਨਦਾਰ ਪਾਰੀ ਖੇਡੀ। ਇਸ ਦੌਰਾਨ ਆਥੀਆ ਸਟੇਡੀਅਮ 'ਚ ਰਾਹੁਲ ਦਾ ਉਤਸ਼ਾਹ ਵਧਾਉਂਦੀ ਵੀ ਨਜ਼ਰ ਆਈ। ਆਥੀਆ ਬਾਲੀਵੁੱਡ ਦੀਆਂ ਕਈ ਫ਼ਿਲਮਾਂ ‘ਚ ਕੰਮ ਕਰ ਚੁੱਕੀ ਹੈ। ਅਖੀਰਲੀ ਵਾਰ ਉਹ ਮੋਤੀਚੂਰ ਚਕਨਾਚੂਰ ਫ਼ਿਲਮ 'ਚ ਨਜ਼ਰ ਆਈ ਸੀ।

 

View this post on Instagram

 

A post shared by KL Rahul👑 (@rahulkl)

You may also like