ਕਰੀਨਾ ਕਪੂਰ ਦੇ ਛੋਟੇ ਬੇਟੇ ਦੀਆਂ ਕਿਊਟ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ, ਪ੍ਰਸ਼ੰਸਕਾਂ ਨੂੰ ਆ ਰਹੀਆਂ ਪਸੰਦ
ਕਰੀਨਾ ਕਪੂਰ (Kareena Kapoor Khan) ਦੇ ਲਾਡਲੇ ਤੈਮੂਰ ਅਲੀ ਖਾਨ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਸਨ । ਜਿਸ ਤੋਂ ਬਾਅਦ ਅਦਾਕਾਰਾ ਦਾ ਛੋਟਾ ਬੇਟਾ ਜੇਹ ਅਲੀ ਖ਼ਾਨ (Jeh Ali Khan) ਵੀ ਕਿਊਟਨੈਸ ਦੇ ਮਾਮਲੇ ‘ਚ ਕਿਸੇ ਤੋਂ ਘੱਟ ਨਹੀਂ ਹੈ ਆਪਣੇ ਵੱਡੇ ਭਰਾ ਤੈਮੂਰ ਅਲੀ ਖ਼ਾਨ ਦੇ ਵਾਂਗ ਉਸ ਦੀਆਂ ਤਸਵੀਰਾਂ (Pics)ਵੀ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੁੰਦੀਆਂ ਹਨ । ਜੇਹ ਅਲੀ ਖ਼ਾਨ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ।
image from instagram
ਹੋਰ ਪੜ੍ਹੋ : ਪਹਿਲੀ ਵਾਰ ਰੌਸ਼ਨ ਪ੍ਰਿੰਸ ਨੇ ਆਪਣੀ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਇਹ ਖੁਸ਼ਖਬਰੀ
ਜਿਸ ‘ਚ ਉਹ ਆਪਣੀ ਨੈਨੀ ਦੀ ਗੋਦ ‘ਚ ਨਜ਼ਰ ਆ ਰਿਹਾ ਹੈ । ਇਨ੍ਹਾਂ ਤਸਵੀਰਾਂ ਨੂੰ ਵਾਇਰਲ ਭਿਆਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਹੈ । ਸੋਸ਼ਲ ਮੀਡੀਆ ‘ਤੇ ਇਨ੍ਹਾਂ ਤਸਵੀਰਾਂ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਜੇਹ ਅਲੀ ਖ਼ਾਨ ਦਾ ਜਨਮ ਬੀਤੇ ਸਾਲ ਹੋਇਆ ਸੀ । ਕਰੀਨਾ ਕਪੂਰ ਦਾ ਇਸ ਤੋਂ ਪਹਿਲਾਂ ਵੱਡਾ ਬੇਟਾ ਤੈਮੂਰ ਹੋਇਆ ਸੀ ।
ਤੈਮੂਰ ਦੇ ਜਨਮ ਤੋਂ ਬਾਅਦ ਉਸ ਦੇ ਨਾਮ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ । ਜਿਸ ਕਰਕੇ ਕਰੀਨਾ ਨੇ ਆਪਣ ਛੋਟੇ ਬੇਟੇ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਣ ਦਾ ਫੈਸਲਾ ਲਿਆ ਸੀ ।ਪਰ ਕਰੀਨਾ ਦੇ ਪਿਤਾ ਨੇ ਗਲਤੀ ਦੇ ਨਾਲ ਆਪਣੇ ਦੋਹਤੇ ਦੀਆਂ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕਰ ਦਿੱਤੀਆਂ ਸਨ । ਕਰੀਨਾ ਕਪੂਰ ਜਲਦ ਹੀ ਆਮਿਰ ਖ਼ਾਨ ਦੇ ਨਾਲ ਫ਼ਿਲਮ ‘ਲਾਲ ਸਿੰਘ ਚੱਢਾ’ ‘ਚ ਨਜ਼ਰ ਆਏਗੀ । ਜਿਸ ਦੀ ਸ਼ੂਟਿੰਗ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਹੀ ਸੀ । ਇਸ ਤੋਂ ਇਲਾਵਾ ਅਦਾਕਾਰਾ ਹੋਰ ਵੀ ਕਈ ਪ੍ਰਾਜੈਕਟਸ ‘ਚ ਨਜ਼ਰ ਆਏਗੀ ।
View this post on Instagram