ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਦਾਇਰੇ' ਹੁਣ ਦੇਖੋ 'ਪੀਟੀਸੀ ਪਲੇਅ' ਐਪ 'ਤੇ 

written by Rupinder Kaler | August 01, 2019

ਪੀਟੀਸੀ ਬਾਕਸ ਆਫ਼ਿਸ ਦੀ ਫ਼ਿਲਮ 'ਦਾਇਰੇ' ਹੁਣ 'ਪੀਟੀਸੀ ਪਲੇਅ' ਐਪ ਤੇ ਵੀ ਉਪਲਬਧ ਹੈ । ਡਾ. ਸਾਹਿਬ ਸਿੰਘ ਦੀ ਇਸ ਫ਼ਿਲਮ ਦੀ ਕਹਾਣੀ ਦਿਲ ਨੂੰ ਛੂਹਣ ਵਾਲੀ ਹੈ । ਇਸ ਫ਼ਿਲਮ ਦੀ ਕਹਾਣੀ ਦੀ ਗੱਲ ਕੀਤੀ ਜਾਵੇ ਤਾਂ ਇਸ ਫ਼ਿਲਮ ਵਿੱਚ ਹੱਥਾਂ ਪੈਰਾਂ ਤੋਂ ਲਾਚਾਰ ਇੱਕ ਸਖਸ਼ ਨੂੰ ਦਿਖਾਇਆ ਗਿਆ ਹੈ । ਇਸ ਸਖਸ਼ ਨੂੰ ਸਰੀਰਕ ਅਪੰਗਤਾ ਕਰਕੇ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ । ਪਰ ਇਸ ਸਖਸ਼ ਦੀ ਜ਼ਿੰਦਗੀ ਉਦੋਂ ਬਦਲ ਜਾਂਦੀ ਹੈ ਜਦੋਂ ਇੱਕ ਕੁੜੀ ਆਪਣੇ ਮਾਪਿਆਂ ਦੇ ਵਿਰੋਧ ਦੇ ਬਾਵਜੂਦ ਇੱਕ ਅਪਾਹਿਜ਼ ਵਿਅਕਤੀ ਨੂੰ ਅਪਣਾਉਂਦੀ ਹੈ । ਪਰ ਕਹਾਣੀ ਵਿੱਚ ਉਦੋਂ ਨਵਾਂ ਟਵਿੱਸਟ ਆਉਂਦਾ ਹੈ ਜਦੋਂ ਤੀਜਾ ਬੰਦਾ ਦੋ ਪਿਆਰ ਕਰਨ ਵਾਲਿਆਂ ਵਿੱਚ ਆ ਜਾਂਦਾ ਹੈ । ਕਹਾਣੀ ਦੇ ਮੁੱਖ ਪਾਤਰ ਨੂੰ ਆਪਣੀ ਸਰੀਰਕ ਕਮਜ਼ੋਰੀ ਬੋਝ ਲੱਗਣ ਲੱਗ ਜਾਂਦੀ ਹੈ । ਕੀ ਇਸ ਤੀਜੇ ਬੰਦੇ ਲਈ ਉਹ ਕੁੜੀ ਆਪਣੇ ਪਤੀ ਨੂੰ ਧੋਖਾ ਦਿੰਦੀ ਹੈ ਜਾਂ ਫ਼ਿਰ ਦੋਵੇ ਇੱਕ ਦੂਜੇ ਤੋਂ ਦੂਰ ਹੋ ਜਾਂਦੇ ਹਨ । ਇਹ ਜਾਨਣ ਲਈ ਅੱਜ ਹੀ ਦੇਖੋ ਫ਼ਿਲਮ 'ਦਾਇਰੇ' ਸਿਰਫ 'ਪੀਟੀਸੀ ਪਲੇਅ' ਐਪ 'ਤੇ , ਹੁਣ ਦੇਰ ਕਿਸ ਗੱਲ ਦੀ ਗੂਗਲ ਪਲੇ ਤੇ ਜਾਓ ਤੇ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ  । 'ਪੀਟੀਸੀ ਪਲੇਅ' ਐਪ ਨੂੰ ਡਾਊਨਲੋਡ ਕਰਕੇ ਤੁਸੀਂ ਸ੍ਰੀ ਹਰਿਮੰਦਰ ਸਾਹਿਬ ਤੋਂ ਗੁਰਬਾਣੀ ਦੇ ਸਿੱਧੇ ਪ੍ਰਸਾਰਣ ਦਾ ਵੀ ਆਨੰਦ ਮਾਣ ਸਕਦੇ ਹੋ, ਇਸ ਤੋਂ ਇਲਾਵਾ ਤੁਸੀਂ ਸੁਣ ਸਕਦੇ ਹੋ ਹਿੱਟ ਪੰਜਾਬੀ ਗਾਣੇ । ਏਨਾਂ ਹੀ ਨਹੀਂ ਇਸ ਐਪ ਰਾਹੀਂ ਤੁਸੀਂ ਪੀਟੀਸੀ ਨੈੱਟਵਰਕ ਦੇ ਹਰ ਪ੍ਰੋਗਰਾਮ ਦਾ ਆਨੰਦ ਮਾਣ ਸਕਦੇ ਹੋ ਤੇ ਪੀਟੀਸੀ ਨੈੱਟਵਰਕ ਦੇ ਹਰ ਚੈਨਲ ਦਾ ਸਿੱਧਾ ਪ੍ਰਸਾਰਣ ਆਪਣੇ ਮੋਬਾਈਲ 'ਤੇ ਦੇਖ ਸਕਦੇ ਹੋ । ਹੁਣ ਦੇਰ ਕਿਸ ਗੱਲ ਦੀ ਅੱਜ ਹੀ ਡਾਊਨਲੋਡ ਕਰੋ 'ਪੀਟੀਸੀ ਪਲੇਅ' ਐਪ ।

0 Comments
0

You may also like