'ਦਿ ਕਪਿਲ ਸ਼ਰਮਾ ਸ਼ੋਅ' 'ਚ ਮੁੜ ਹੋਵੇਗੀ ਦਾਦੀ ਦੀ ਵਾਪਸੀ, 5 ਸਾਲ ਬਾਅਦ ਵਾਪਸੀ ਕਰਨ ਜਾ ਰਹੇ ਨੇ ਅਲੀ ਅਸਗਰ

Written by  Pushp Raj   |  August 19th 2022 02:42 PM  |  Updated: August 19th 2022 03:55 PM

'ਦਿ ਕਪਿਲ ਸ਼ਰਮਾ ਸ਼ੋਅ' 'ਚ ਮੁੜ ਹੋਵੇਗੀ ਦਾਦੀ ਦੀ ਵਾਪਸੀ, 5 ਸਾਲ ਬਾਅਦ ਵਾਪਸੀ ਕਰਨ ਜਾ ਰਹੇ ਨੇ ਅਲੀ ਅਸਗਰ

Ali Asgar return in 'The Kapil Sharma Show': ਅਦਾਕਾਰ ਅਲੀ ਅਲਗਰ ਨੇ ਦ ਕਪਿਲ ਸ਼ਰਮਾ ਸ਼ੋਅ ਵਿੱਚ ਦਾਦੀ ਦੀ ਭੂਮਿਕਾ ਨਿਭਾ ਕੇ ਕਾਫੀ ਪ੍ਰਸਿੱਧੀ ਹਾਸਲ ਕੀਤੀ। ਉਹ ਸ਼ੋਅ 'ਤੇ ਆਉਣ ਵਾਲੇ ਸਾਰੇ ਕਲਾਕਾਰਾਂ ਨੂੰ ਸ਼ਗਨ ਦੀ ਪੱਪੀ ਦਿੰਦੇ ਸਨ, ਜਿਸ ਨੂੰ ਦੇਖ ਕੇ ਸੈਲੇਬਸ ਦੇ ਨਾਲ-ਨਾਲ ਦਰਸ਼ਕ ਵੀ ਖੂਬ ਹੱਸਦੇ ਸਨ ਪਰ ਸਾਲ 2017 'ਚ ਅਲੀ ਨੇ ਅਚਾਨਕ ਹੀ ਸ਼ੋਅ ਨੂੰ ਅਲਵਿਦਾ ਕਹਿ ਦਿੱਤਾ। ਹੁਣ ਦਾਦੀ ਦੇ ਫੈਨਜ਼ ਦੇ ਲਈ ਖੁਸ਼ਖਬਰੀ ਹੈ ਕਿ ਮੁੜ ਇੱਕ ਵਾਰ ਫਿਰ ਤੋਂ 'ਦਿ ਕਪਿਲ ਸ਼ਰਮਾ ਸ਼ੋਅ' 'ਚ ਦਾਦੀ ਦੀ ਵਾਪਸੀ ਹੋਣ ਜਾ ਰਹੀ ਹੈ।

ali asgar image from instagram

ਜਦੋਂ ਤੋਂ ਅਲੀ ਸ਼ੋਅ ਛੱਡਿਆ ਉਦੋਂ ਤੋਂ ਲੈ ਕੇ ਅੱਜ ਤੱਕ ਪ੍ਰਸ਼ੰਸਕ ਉਸ ਨੂੰ ਸ਼ੋਅ 'ਚ ਮਿਸ ਕਰ ਰਹੇ ਹਨ ਅਤੇ ਇਕ ਵਾਰ ਫਿਰ ਕਪਿਲ ਸ਼ਰਮਾ ਸ਼ੋਅ 'ਚ ਦਾਦੀ ਨੂੰ ਦੇਖਣ ਦੀ ਇੱਛਾ ਰੱਖਦੇ ਹੋਏ ਉਨ੍ਹਾਂ ਦਾ ਇੰਤਜ਼ਾਰ ਕਰ ਰਹੇ ਹਨ। ਹੁਣ ਦਾਦੀ ਦੇ ਪ੍ਰਸ਼ੰਸਕਾਂ ਲਈ ਇੱਕ ਖੁਸ਼ਖਬਰੀ ਹੈ ਕਿਉਂਕਿ ਅਲੀ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ ਸ਼ੋਅ ਵਿੱਚ ਵਾਪਸੀ ਕਰਨ ਦੀ ਗੱਲ ਕੀਤੀ ਹੈ।

ਦੱਸ ਦਈਏ ਕਿ ਦਿ ਕਪਿਲ ਸ਼ਰਮਾ ਸ਼ੋਅ ਫਿਲਹਾਲ ਬ੍ਰੇਕ 'ਤੇ ਹੈ। ਕਿਉਂਕਿ ਸ਼ੋਅ ਦੀ ਟੀਮ ਅਮਰੀਕਾ, ਕੈਨੇਡਾ ਅਤੇ ਆਸਟ੍ਰੇਲੀਆ ਦੇ ਦੌਰੇ 'ਤੇ ਗਈ ਹੋਈ ਹੈ। ਮੇਕਰਸ ਹੁਣ ਨਵਾਂ ਸੀਜ਼ਨ ਸ਼ੁਰੂ ਕਰਨ ਦੀ ਤਿਆਰੀ ਕਰ ਰਹੇ ਹਨ ਅਤੇ ਇਸ ਦੌਰਾਨ ਟੀਮ 'ਚ ਨਵੇਂ ਮੈਂਬਰਾਂ ਨੂੰ ਹਾਇਰ ਕਰ ਰਹੇ ਹਨ। ਹਾਲਾਂਕਿ ਸ਼ੋਅ ਦੀ ਪ੍ਰੀਮੀਅਰ ਡੇਟ ਦਾ ਅਜੇ ਐਲਾਨ ਨਹੀਂ ਕੀਤਾ ਗਿਆ ਹੈ।

image from instagram

ਕਪਿਲ ਸ਼ਰਮਾ ਸ਼ੋਅ ਛੱਡਣ ਦੇ ਕਾਰਨ ਬਾਰੇ ਗੱਲ ਕਰਦੇ ਹੋਏ, ਅਲੀ ਨੇ ਆਪਣੇ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਉਹ ਆਪਣੇ ਕਿਰਦਾਰ ਦੀ ਰਚਨਾਤਮਕਤਾ ਤੋਂ ਸੰਤੁਸ਼ਟ ਨਹੀਂ ਸੀ, ਉਸ ਦਾ ਕਿਰਦਾਰ ਅੱਗੇ ਨਹੀਂ ਵਧ ਰਿਹਾ ਸੀ ਅਤੇ ਇਹੀ ਕਾਰਨ ਸੀ ਕਿ ਉਸ ਨੇ ਸ਼ੋਅ ਛੱਡ ਦਿੱਤਾ। ਅਲੀ ਨੇ ਕਿਹਾ, ''ਮੈਂ ਕਲਾਕਾਰ ਬਣ ਕੇ ਧੋਖਾ ਨਹੀਂ ਦੇ ਸਕਦਾ। ਜੇਕਰ ਮੈਂ ਖੁਸ਼ ਨਹੀਂ ਤਾਂ ਦਰਸ਼ਕਾਂ ਦਾ ਮਨੋਰੰਜਨ ਕਿਵੇਂ ਕਰਾਂਗਾ? ਇਸ ਲਈ ਉਸ ਸਮੇਂ ਮੈਂ ਸ਼ੋਅ ਛੱਡਣਾ ਬਿਹਤਰ ਸਮਝਿਆ ਅਤੇ ਜੇਕਰ ਮੈਨੂੰ ਕੁਝ ਚੰਗਾ ਲੱਗਾ ਤਾਂ ਅਸੀਂ ਮੁੜ ਇਕੱਠੇ ਕੰਮ ਕਰਾਂਗੇ।

image from instagram

ਹੋਰ ਪੜ੍ਹੋ: ਜਨਮ ਅਸ਼ਟਮੀ ਦੇ ਮੌਕੇ 'ਤੇ ਭਾਰਤੀ ਸਿੰਘ ਨੇ ਬੇਟੇ ਲਕਸ਼ ਦੀ ਬਾਲ ਕ੍ਰਿਸ਼ਨ ਰੂਪ 'ਚ ਸ਼ੇਅਰ ਕੀਤੀ ਖੂਬਸੂਰਤ ਤਸਵੀਰ

ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਿ ਕਪਿਲ ਸ਼ਰਮਾ ਸ਼ੋਅ ਦਾ ਨਵਾਂ ਸੀਜ਼ਨ ਨਵੀਂ ਕਾਸਟ ਨਾਲ ਵਾਪਸੀ ਕਰੇਗਾ। ਇਸ ਦੇ ਨਾਲ ਹੀ ਪ੍ਰਸ਼ੰਸਕ ਵੀ ਅਲੀ ਅਸਗਰ ਦੀ ਵਾਪਸੀ ਦੀ ਉਮੀਦ ਕਰ ਰਹੇ ਹਨ। ਸ਼ੋਅ ਵਿੱਚ ਹੁਣ ਤੱਕ ਅਰਚਨਾ ਪੂਰਨ ਸਿੰਘ, ਕ੍ਰਿਸ਼ਨਾ ਅਭਿਸ਼ੇਕ, ਕੀਕੂ ਸ਼ਾਰਦਾ, ਚੰਦਨ ਪ੍ਰਭਾਕਰ, ਭਾਰਤੀ ਸਿੰਘ ਅਤੇ ਸੁਮੋਨਾ ਚੱਕਰਵਰਤੀ ਸ਼ਾਮਲ ਹਨ। ਅਲੀ ਅਸਗਰ ਤੋਂ ਇਲਾਵਾ ਸੁਗੰਧਾ ਮਿਸ਼ਰਾ, ਸੁਨੀਲ ਗਰੋਵਰ ਅਤੇ ਚੰਦਨ ਪ੍ਰਭਾਕਰ ਹੁਣ ਤੱਕ ਸ਼ੋਅ ਨੂੰ ਅਲਵਿਦਾ ਕਹਿ ਚੁੱਕੇ ਹਨ, ਪਰ ਚੰਦਨ ਪ੍ਰਭਾਕਰ ਕੁਝ ਸਮੇਂ ਬਾਅਦ ਸ਼ੋਅ 'ਤੇ ਵਾਪਸ ਆ ਗਏ ਅਤੇ ਅਜੇ ਵੀ ਬਣੇ ਹੋਏ ਹਨ।

 

View this post on Instagram

 

A post shared by Ali Asgar (@kingaliasgar)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network