ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਦਲੇਰ ਮਹਿੰਦੀ ਨੇ ਦਿੱਤਾ ਵੱਡਾ ਬਿਆਨ, ਸਰਕਾਰ ਤੋਂ ਕੀਤੀ ਇਹ ਮੰਗ

written by Pushp Raj | June 01, 2022

ਮਸ਼ਹੂਰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਦੇਹਾਂਤ 'ਤੇ ਪੌਲੀਵੁੱਡ ਤੋਂ ਲੈ ਹੌਲੀਵੁੱਡ ਦੇ ਸੈਲੇਬਸ ਨੇ ਵੱਖ-ਵੱਖ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਬਾਅਦ ਦਲੇਰ ਮਹਿੰਦੀ ਨੇ ਦਿੱਤਾ ਵੱਡਾ ਬਿਆਨ ਸਾਹਮਣੇ ਆਇਆ। ਮਸ਼ਹੂਰ ਬਾਲੀਵੁੱਡ ਗਾਇਕ ਦਲੇਰ ਮਹਿੰਦੀ ਨੇ ਸਰਕਾਰ ਕੋਲੋਂ ਹਥਿਆਰਾਂ ਤੇ ਗੈਂਗਵਾਰ ਨੂੰ ਪ੍ਰਮੋਟ ਕਰਨ ਵਾਲੇ ਗੀਤਾਂ 'ਤੇ ਰੋਕ ਲਾਉਣ ਦੀ ਮੰਗ ਕੀਤੀ ਹੈ।

ਸਿੱਧੂ ਮੂਸੇਵਾਲਾ ਦੀ ਬੇਵਕਤ ਮੌਤ ਤੋਂ ਹਰ ਕੋਈ ਹੈਰਾਨ ਰਹਿ ਗਿਆ। ਅਜੇ ਤੱਕ ਫੈਨਜ਼ ਤੇ ਮੂਸੇਵਾਲਾ ਦੇ ਸਾਥੀ ਕਲਾਕਾਰ ਇਹ ਯਕੀਨ ਨਹੀਂ ਕਰ ਪਾ ਰਹੇ ਹਨ ਕਿ ਹੁਣ ਸਿੱਧੂ ਉਨ੍ਹਾਂ ਵਿਚਾਲੇ ਨਹੀਂ ਰਿਹਾ। ਸਿੱਧੂ ਮੂਸੇਵਾਲਾ ਦੇ ਦੇਹਾਂਤ ਤੋਂ ਪਰੇਸ਼ਾਨ ਬਾਲੀਵੁੱਡ ਗਾਇਕ ਨੇ ਹੁਣ ਵੱਡਾ ਬਿਆਨ ਦਿੱਤਾ ਹੈ।

ਦਲੇਰ ਮਹਿੰਦੀ ਨੇ ਕੇਂਦਰ ਤੇ ਸੂਬਾ ਸਰਕਾਰ ਨੂੰ ਅਜਿਹੇ ਗੀਤਾਂ ਉੱਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ ਜੋ ਕਿ ਨਸ਼ਿਆਂ ਅਤੇ ਹਥਿਆਰਾਂ ਤੇ ਗੈਂਗਵਾਰ ਕਲਚਰ ਨੂੰ ਉਤਸ਼ਾਹਿਤ ਜਾਂ ਪ੍ਰਮੋਟ ਕਰਦੇ ਹਨ। ਦਲੇਰ ਮਹਿੰਦੀ ਨੇ ਸਰਕਾਰ ਤੋਂ ਮੰਗ ਕੀਤੀ ਕਿ ਅਜਿਹੇ ਗੀਤਾਂ ਉੱਤੇ ਨਜ਼ਰ ਰੱਖੀ ਜਾਣੀ ਚਾਹੀਦੀ ਹੈ ਤਾਂ ਜੋ ਅਜਿਹੀਆਂ ਘਟਨਾਵਾਂ ਉੱਤੇ ਰੋਕ ਲਗਾਈ ਜਾ ਸਕੇ।

ਮੀਡੀਆ ਨਾਲ ਗੱਲਬਾਤ ਕਰਦਿਆਂ ਦਲੇਰ ਮਹਿੰਦੀ ਨੇ ਕਿਹਾ, 'ਮੈਂ ਕਦੇ ਸਿੱਧੂ ਮੂਸੇਵਾਲ ਦੇ ਗੀਤ ਨਹੀਂ ਸੁਣੇ ਪਰ ਉਨ੍ਹਾਂ ਦਾ ਨਾਂ ਇਸ ਲਈ ਸੁਣਿਆ ਕਿਉਂਕਿ ਉਹ ਬਹੁਤ ਮਸ਼ਹੂਰ ਸੀ। ਮੈਂ ਬਹੁਤ ਦੁਖੀ ਹਾਂ। ਸਰਕਾਰ ਤੋਂ ਮੰਗ ਹੈ ਕਿ ਗੀਤਾਂ ਅਤੇ ਉਨ੍ਹਾਂ ਦੇ ਬੋਲਾਂ ਵੱਲ ਧਿਆਨ ਦਿੱਤਾ ਜਾਵੇ। ਅਜਿਹੇ ਗੀਤਾਂ 'ਤੇ ਨਜ਼ਰ ਰੱਖਣ ਦੀ ਲੋੜ ਹੈ, ਜੋ ਨਸ਼ਿਆਂ, ਗੈਂਗਾਂ ਅਤੇ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਿਤ ਕਰਦੇ ਹਨ ਜਾਂ ਔਰਤਾਂ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕਰਦੇ ਹਨ। ਅਜਿਹੇ ਗੀਤਾਂ ਤੋਂ ਲੋਕਾਂ ਨੂੰ ਸਾਵਧਾਨ ਕਰਨਾ ਚਾਹੀਦਾ ਹੈ। ਉਨ੍ਹਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਜਦੋਂ ਅਜਿਹਾ ਹੁੰਦਾ ਹੈ, ਤਾਂ ਇਹ ਸਭ ਨਿਯੰਤਰਣ ਵਿੱਚ ਹੋ ਸਕਦਾ ਹੈ।‘

ਗਾਇਕ ਦਲੇਰ ਮਹਿੰਦੀ ਨੇ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਉਸ ਨੇ ਕਿਹਾ ਕਿ ਉਸ ਨੇ ਸਿੱਧੂ ਦੇ ਗੀਤ ਕਦੇ ਨਹੀਂ ਸੁਣੇ ਪਰ ਉਹ ਉਸ ਦਾ ਨਾਂ ਜਾਣਦੇ ਸਨ। ਕਿਉਂਕਿ ਸਿੱਧੂ ਮੂਸੇਵਾਲਾ ਬਹੁਤ ਮਸ਼ਹੂਰ ਸੀ। ਦਲੇਰ ਮਹਿੰਦੀ ਨੇ ਟਵੀਟ ਕਰਕੇ ਕਿਹਾ ਸੀ ਕਿ ਇਹ ਬਹੁਤ ਦੁਖਦਾਈ ਘਟਨਾ ਹੈ।

ਸਿੱਧੂ ਮੂਸੇਵਾਲਾ ਜੀ ਬਾਰੇ ਖ਼ਬਰ ਸੁਣੀ। ਇਹ ਬਹੁਤ ਹੈਰਾਨ ਕਰਨ ਵਾਲਾ ਹੈ। ਰੇਸਟ ਇਨ ਪੀਸ।’ ਦਲੇਰ ਮਹਿੰਦੀ ਇਹ ਸੁਣ ਕੇ ਹੈਰਾਨ ਰਹਿ ਗਿਆ ਕਿ ਮੂਸੇਵਾਲਾ ਬਿਨਾਂ ਸੁਰੱਖਿਆ ਦੇ ਗੱਡੀ ਚਲਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਆਮ ਤੌਰ ’ਤੇ ਹਰ ਗਾਇਕ ਦਾ ਕਾਫਲਾ ਉਨ੍ਹਾਂ ਦੇ ਨਾਲ ਹੁੰਦਾ ਹੈ।

 

ਹੋਰ ਪੜ੍ਹੋ: 'Tribute To Sidhu Moosewla' ਰਿਲੀਜ਼ ਕਰ 'ਹੱਬਲ ਮਿਊਜ਼ਿਕ' ਕੰਪਨੀ ਨੇ ਅਨੋਖੇ ਅੰਦਾਜ਼ 'ਚ ਦਿੱਤੀ ਮੂਸੇਵਾਲਾ ਨੂੰ ਸ਼ਰਧਾਂਜਲੀ

ਮੰਗਲਵਾਰ ਨੂੰ ਸਿੱਧੂ ਮੂਸੇਵਾਲਾ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਮੂਸੇਵਾਲਾ ਵਿੱਚ ਹੋਇਆ। ਮੂਸੇਵਾਲਾ ਦਾ ਸੋਮਵਾਰ ਨੂੰ ਪੋਸਟਮਾਰਟਮ ਕੀਤਾ ਗਿਆ। ਰਿਪੋਰਟ ਮੁਤਾਬਕ ਕੈਨੇਡਾ ਸਥਿਤ ਗੈਂਗਸਟਰ ਗੋਲਡੀ ਬਰਾੜ ਨੇ ਸਿੰਗਰ ਦੇ ਕਤਲ ਦੀ ਜ਼ਿੰਮੇਵਾਰੀ ਲਈ ਹੈ। ਆਪਣੇ ਇੰਟਰਵਿਊ ਵਿੱਚ ਦਲੇਰ ਮਹਿੰਦੀ ਨੇ ਕਿਹਾ ਕਿ ਉਸ ਨੇ ਗੋਲਡੀ ਬਰਾੜ ਦਾ ਨਾਂ ਨਹੀਂ ਸੁਣਿਆ ਹੈ।

You may also like