'ਪਰਦੇਸੀ' ਗੀਤ 'ਤੇ ਅੰਕਿਤਾ ਲੋਖੰਡੇ ਨੇ ਦਿਖਾਇਆ ਡਾਂਸ, ਵੀਡੀਓ 'ਤੇ ਲਿਖਿਆ- ‘ਲੱਤ ਟੁੱਟੀ ਹੈ ਪਰ ਹਿੰਮਤ ਨਹੀਂ ਹਾਰੀ’

written by Lajwinder kaur | December 29, 2021

ਅਦਾਕਾਰਾ ਅੰਕਿਤਾ ਲੋਖੰਡੇ ਜੈਨ Ankita Lokhande Jain ਆਪਣੀ ਜ਼ਿੰਦਗੀ ਦੇ ਹਰ ਪਲ ਦਾ ਆਨੰਦ ਲੈਂਦੀ ਹੈ। ਅੰਕਿਤਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਅਕਸਰ ਉਸ ਦੀਆਂ ਤਸਵੀਰਾਂ ਅਤੇ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਅੰਕਿਤਾ ਦਾ ਇੱਕ ਨਵਾਂ ਵੀਡੀਓ ਖੂਬ ਸ਼ੇਅਰ ਹੋ ਰਿਹਾ ਹੈ। ਹਾਲਾਂਕਿ ਇਸ ਵੀਡੀਓ ਨੂੰ ਦੇਖ ਕੇ ਅੰਕਿਤਾ ਦੇ ਪ੍ਰਸ਼ੰਸਕ ਪਰੇਸ਼ਾਨ ਹੋ ਸਕਦੇ ਹਨ ਪਰ ਅਦਾਕਾਰਾ ਦੇ ਜ਼ਬਰਦਸਤ ਅੰਦਾਜ਼ ਦੇ ਸਾਹਮਣੇ ਸਾਰੀਆਂ ਮੁਸ਼ਕਲਾਂ ਦੂਰ ਹੁੰਦੀਆਂ ਨਜ਼ਰ ਆ ਰਹੀਆਂ ਹਨ।

ਹੋਰ ਪੜ੍ਹੋ : 86 ਸਾਲ ਦੀ ਉਮਰ ‘ਚ ਧਰਮਿੰਦਰ ਦਾ ਵਰਕਆਊਟ ਦੇਖ ਕੇ ਉੱਡ ਜਾਣਗੇ ਤੁਹਾਡੇ ਵੀ ਹੋਸ਼, ਸਾਈਕਲ ਨਾਲ ਆਟਾ ਪੀਸਦੇ ਨਜ਼ਰ ਆਏ ਐਕਟਰ

Ankita Lokhande Image Source - Instagram

ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਅੰਕਿਤਾ ਲੋਖੰਡੇ ਦੀ ਲੱਤ ਟੁੱਟ ਗਈ ਹੈ ਪਰ ਇਸ ਤੋਂ ਬਾਅਦ ਵੀ ਉਹ ਡਾਂਸ ਕਰ ਰਹੀ ਹੈ। ਵੀਡੀਓ ‘ਚ ਉਨ੍ਹਾਂ ਦੀ ਜ਼ਿੰਦਾਦਿਲੀ ਦੇਖਣ ਨੂੰ ਮਿਲ ਰਹੀ ਹੈ। ਇਸ ਵੀਡੀਓ 'ਚ ਇੱਕ ਨੋਟ ਵੀ ਦੇਖਣ ਨੂੰ ਮਿਲ ਰਿਹਾ ਹੈ। ਇਸ ਨੋਟ 'ਤੇ ਲਿਖਿਆ ਹੈ-'ਲੱਤ ਟੁੱਟ ਗਈ ਪਰ ਹਿੰਮਤ ਨਹੀਂ ਹਾਰੀ, ਮੰਨ ਗਏ ਨਵੀਂ ਦੁਲਹਣ ਦੀ ਸ਼ਿੱਦਤ ਨੂੰ' ਇਸ ਨੋਟ 'ਚ ਹਾਰਟ ਅਤੇ ਹੱਸਣ ਵਾਲੇ ਇਮੋਜ਼ੀ ਵੀ ਦੇਖਣ ਨੂੰ ਮਿਲ ਰਿਹਾ  ਹੈ। ਵੀਡੀਓ 'ਚ ਅੰਕਿਤਾ ਖੁਦ ਵੀ ਗੀਤ ਗਾਉਂਦੀ ਨਜ਼ਰ ਆ ਰਹੀ ਹੈ। ਵੀਡੀਓ ਦੇ ਕੈਪਸ਼ਨ 'ਚ ਲਿਖਿਆ ਹੈ- ‘ਆਪਣੀ ਭਾਵਨਾ ਨੂੰ ਪਿਆਰ ਕਰੋ ਸ਼੍ਰੀਮਤੀ ਜੈਨ.... ਨਵੇਂ ਸਾਲ ਦੀ ਸ਼ੁਰੂਆਤ ਨਾ ਕਰੋ, ਇਸ ਵਿੱਚ ਕੁੱਦੋ।'

ankita lokhande vicky jain wedding pics Image Source - Instagram

ਹੋਰ ਪੜ੍ਹੋ : ਗਾਇਕ ਸਿੰਗਾ ਨੇ ਲਈ ਨਵੀਂ ਲਗਜ਼ਰੀ ਕਾਰ Rubicon, ਕਾਰ ‘ਚ ਬੈਠਣ ਤੋਂ ਪਹਿਲਾ ‘ਵਾਹਿਗੁਰੂ ਜੀ’ ਦਾ ਕੀਤਾ ਸ਼ੁਕਰਾਨਾ, ਦੇਖੋ ਤਸਵੀਰਾਂ

ਦੱਸ ਦੇਈਏ ਕਿ ਅੰਕਿਤਾ ਲੋਖੰਡੇ ਨਵੀਂ ਦੁਲਹਨ ਹੈ। ਇਸ ਮਹੀਨੇ ਦੀ 14 ਦਸੰਬਰ ਨੂੰ, ਅੰਕਿਤਾ ਨੇ ਆਪਣੇ ਬੁਆਏਫ੍ਰੈਂਡ ਵਿੱਕੀ ਜੈਨ ਨਾਲ ਵਿਆਹ ਕਰਵਾ ਲਿਆ ਅਤੇ ਹਮੇਸ਼ਾ ਲਈ ਇੱਕ ਦੂਜੇ ਦੇ ਹੋ ਗਏ ਨੇ। ਵਿੱਕੀ ਜੈਨ ਅਤੇ ਅੰਕਿਤਾ ਲੋਖੰਡੇ ਨੇ ਵੀ ਆਪੋ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵਿਆਹ ਦੇ ਫੰਕਸ਼ਨ ਦੀਆਂ ਫੋਟੋਆਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ। ਜਿਨ੍ਹਾਂ ਨੂੰ ਸੋਸ਼ਲ ਮੀਡੀਆ ਉੱਤੇ ਖੂਬ ਪਸੰਦ ਕੀਤਾ ਜਾ ਰਿਹਾ ਹੈ। ਅੰਕਿਤਾ ਜੋ ਕਿ ਟੀਵੀ ਦੇ ਕਈ ਨਾਮੀ ਸੀਰੀਅਲਾਂ ‘ਚ ਕੰਮ ਕਰ ਚੁੱਕੀ ਹੈ।

 

 

View this post on Instagram

 

A post shared by Ashita Dhawan (@ashitadhawan)

You may also like