ਦਲੇਰ ਮਹਿੰਦੀ ਦਾ ਅੱਜ ਹੈ ਜਨਮ ਦਿਨ, 11ਸਾਲ ਦੀ ਉਮਰ ‘ਚ ਗਾਇਕ ਨੇ ਛੱਡ ਦਿੱਤਾ ਸੀ ਘਰ, ਇਸ ਸ਼ਖਸ ਦੀ ਫੋਨ ਕਾਲ ਨੇ ਬਦਲ ਦਿੱਤੀ ਸੀ ਕਿਸਮਤ

written by Shaminder | August 18, 2022

ਦਲੇਰ ਮਹਿੰਦੀ (Daler Mehndi) ਦਾ ਅੱਜ ਜਨਮ ਦਿਨ ਹੈ । ਅੱਜ ਅਸੀਂ ਤੁਹਾਨੂੰ ਉਨ੍ਹਾਂ ਦੇ ਜਨਮਦਿਨ ‘ਤੇ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਜੁੜਿਆ ਬਹੁਤ ਹੀ ਦਿਲਚਸਪ ਕਿੱਸਾ ਦੱਸਣ ਜਾ ਰਹੇ ਹਾਂ । ਗਾਇਕੀ ਪ੍ਰਤੀ ਦਲੇਰ ਮਹਿੰਦੀ ਨੂੰ ਏਨੀਂ ਕੁ ਲਗਨ ਸੀ ਕਿ ਉਨ੍ਹਾਂ ਨੇ ਗਾਇਕੀ ਦੇ ਖੇਤਰ ‘ਚ ਨਾਮ ਬਨਾਉਣ ਦੇ ਲਈ 11 ਸਾਲ ਦੀ ਉਮਰ ‘ਚ ਆਪਣਾ ਘਰ ਛੱਡ ਦਿੱਤਾ ਸੀ । ੳੇੁਨ੍ਹਾਂ ਨੇ 13 ਸਾਲ ਦੀ ਉਮਰ ‘ਚ ਪਹਿਲੀ ਵਾਰ ਸਟੇਜ ‘ਤੇ ਪਰਫਾਰਮ ਕੀਤਾ ਸੀ ।

daler-mehndi image From instagram

ਹੋਰ ਪੜ੍ਹੋ : ਜਿੰਮੀ ਸ਼ੇਰਗਿੱਲ ਦਾ ਪੁੱਤਰ ਵੀ ਉਨ੍ਹਾਂ ਵਾਂਗ ਦਿੱਸਦਾ ਹੈ ਖੂਬਸੂਰਤ, ਤਸਵੀਰ ਵੇਖ ਕੇ ਫੈਨਸ ਨੇ ਕੀਤੇ ਇਸ ਤਰ੍ਹਾਂ ਦੇ ਕਮੈਂਟਸ

ਜਿਸ ਜਗ੍ਹਾ ‘ਤੇ ਉਹ ਪਰਫਾਰਮ ਕਰ ਰਹੇ ਸਨ ਉਸ ਜਗ੍ਹਾ ‘ਤੇ 20 ਹਜ਼ਾਰ ਦੇ ਕਰੀਬ ਲੋਕ ਇੱਕਠੇ ਹੋਏ ਸਨ । ਇੱਥੋਂ ਹੀ ਉਨ੍ਹਾਂ ਦੀ ਗਾਇਕੀ ਦਾ ਸਫ਼ਰ ਸ਼ੁਰੂ ਹੋਇਆ ਸੀ ।ਦਲੇਰ ਮਹਿੰਦੀ ਨੇ ਆਪਣੇ ਗੀਤਾਂ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖ਼ਾਸ ਜਗ੍ਹਾ ਬਣਾਈ ਸੀ ਅਤੇ ਨੱਬੇ ਦੇ ਦਹਾਕੇ ‘ਚ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦਿੱਤੇ ਸਨ ।ਆਪਣੀ ਵਧੀਆ ਗਾਇਕੀ ਦੀ ਬਦੌਲਤ ਉਹ ਜਲਦ ਹੀ ਬਾਲੀਵੁੱਡ ‘ਚ ਛਾ ਗਏ ਸਨ ।

daler-mehndi image From instagram

ਹੋਰ ਪੜ੍ਹੋ : ਛੇ ਸਾਲਾਂ ਬਾਅਦ ਫ਼ਿਲਮੀ ਪਰਦੇ ‘ਤੇ ਵਾਪਸੀ ਲਈ ਤਿਆਰ ਗੀਤਾ ਬਸਰਾ, ਸਾਈਨ ਕੀਤੀ ਫ਼ਿਲਮ

ਹਾਲਾਂਕਿ ਉਹ ਜ਼ਿਆਦਾਤਰ ਪੰਜਾਬੀ ਇੰਡਸਟਰੀ ਲਈ ਗਾਉਂਦੇ ਸਨ । ਉਨ੍ਹਾਂ ਦੇ ਦੋਸਤਾਂ ਨੇ ਕਈ ਵਾਰ ਬਾਲੀਵੁੱਡ ‘ਚ ਗਾਉਣ ਦੇ ਲਈ ਵੀ ਆਖਿਆ ਸੀ ।ਪਰ ਉਹਨਾਂ ਨੇ ਕਿਹਾ ਸੀ ਕਿ ਇੱਕ ਦਿਨ ਅਮਿਤਾਬ ਬੱਚਨ ਉਨ੍ਹਾਂ ਨੂੰ ਫੋਨ ਕਰਨਗੇ ਅਤੇ ਫਿਰ ਹੀ ਉਹ ਬਾਲੀਵੁੱਡ ‘ਚ ਗਾਉਣ ਦੇ ਲਈ ਜਾਣਗੇ ।

Daler Mehndi ,

ਦਲੇਰ ਮਹਿੰਦੀ ਨੇ ਜਦੋਂ ਆਪਣੇ ਦੋਸਤਾਂ ਨੂੰ ਹਿੲ ਗੱਲ ਆਖੀ ਸੀ ਤਾਂ ੳੇੁਸ ਤੋਂ ਦੋ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਅਮਿਤਾਬ ਬੱਚਨ ਦਾ ਫੋਨ ਆ ਗਿਆ ਅਤੇ ਉਸ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਲਈ ਗਾਇਆ ਅਤੇ ਬਾਲੀਵੁੱਡ ਇੰਡਸਟਰੀ ‘ਚ ਵੀ ਛਾ ਗਏ । ਜਿਸ ਤੋਂ ਬਾਅਦ ਉਨ੍ਹਾਂ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਗਾਏ ।

 

View this post on Instagram

 

A post shared by Gurdeep Mehndi (@gurdeepmehndi)

You may also like