ਦਰਸ਼ਨ ਔਲਖ ਦਾ ਨਵਾਂ ਗੀਤ “ਸਤਲੁਜ ਦਾ ਪਾਣੀ” ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

written by Lajwinder kaur | June 20, 2021

ਪੰਜਾਬੀ ਐਕਟਰ ਤੇ ਗਾਇਕ ਦਰਸ਼ਨ ਔਲਖ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦੇ ਸਨਮੁੱਖ ਹੋ ਗਏ ਨੇ। ਜੀ ਹਾਂ ਪੰਜਾਬ ਦੀ ਅਣਖ ਤੇ ਦਲੇਰੀ ਨੂੰ ਬਿਆਨ ਕਰਦਾ ਨਵਾਂ ਗੀਤ ‘ਸਤਲੁਜ ਦਾ ਪਾਣੀ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਦਾ ਵਰਲਡ ਪ੍ਰੀਮੀਅਰ ਪੀਟੀਸੀ ਪੰਜਾਬੀ ਤੇ ਪੀਟੀਸੀ ਚੱਕ ਦੇ ਉੱਤੇ ਕੀਤਾ ਗਿਆ ਹੈ। darshan aulakh ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਦਾ ਨਵਾਂ ਵੀਡੀਓ ਹਰ ਇੱਕ ਨੂੰ ਆ ਰਿਹਾ ਹੈ ਖੂਬ ਪਸੰਦ, ਮਾਈਕਲ ਜੈਕਸਨ ਦੇ ਗੀਤ ਉੱਤੇ ਬਣਾਇਆ ਸ਼ਾਨਦਾਰ ਵੀਡੀਓ
:ਫਾਦਰਸ ਡੇਅ ‘ਤੇ ਗਾਇਕ ਸਰਬਜੀਤ ਚੀਮਾ ਨੇ ਪਿਤਾ ਦੀ ਸਿਹਤ ਨੂੰ ਲੈ ਕੇ ਪਾਈ ਭਾਵੁਕ ਪੋਸਟ ਕਿਹਾ –‘ਹਸਪਤਾਲ ‘ਚ ਦਾਖ਼ਲ ਨੇ, ਕਿਰਪਾ ਕਰਕੇ ਉਹਨਾਂ ਦੇ ਸਿਹਤਮੰਦ ਹੋਣ ਲਈ ਅਰਦਾਸ ਕਰੋ’ satluj da paani song sung by darshan singh aulkh ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਅਮਨਦੀਪ ਸਿੰਘ ਅਮਨ ਗਲਾਸਗੋ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ Simran jeet (Muzic Romeo) ਨੇ ਦਿੱਤਾ। ਗਾਣੇ ਦਾ ਵੀਡੀਓ ਦਰਸ਼ਨ ਔਲਖ ਨੇ ਹੀ ਤਿਆਰ ਕੀਤਾ ਹੈ। ਗਾਣੇ ਦੇ ਵੀਡੀਓ ‘ਚ ਕਿਸਾਨੀ ਸੰਘਰਸ਼ ਦੀਆਂ ਝਲਕੀਆਂ ਦੇਖਣ ਨੂੰ ਮਿਲ ਰਹੀਆਂ ਨੇ। ਇਹ ਪੂਰਾ ਗੀਤ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। satluj da paani song out ਗੀਤ ‘ਚ ਸਿੱਖ ਇਤਿਹਾਸ ਨੂੰ ਬਹੁਤ ਹੀ ਖ਼ੂਬਸੂਰਤ ਢੰਗ ਦੇ ਨਾਲ ਬਿਆਨ ਕੀਤਾ ਗਿਆ ਹੈ। ਇਸ ਗੀਤ ਨੂੰ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਹੈ। ਦੱਸ ਦਈਏ ਛੇ ਮਹੀਨਿਆਂ ਤੋਂ ਵੱਧ ਦਾ ਸਮਾਂ ਹੋ ਗਿਆ ਹੈ, ਕਿਸਾਨਾਂ ਨੂੰ ਦਿੱਲੀ ਦੀਆਂ ਬਰੂਹਾਂ ਉੱਤੇ ਬੈਠਿਆ ਨੂੰ। ਕਿਸਾਨ ਜੋ ਕੇ ਸ਼ਾਤਮਈ ਢੰਗ ਦੇ ਨਾਲ ਇਹ ਸੰਘਰਸ਼ ਕਰ ਰਹੇ ਨੇ।

0 Comments
0

You may also like