ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਖਜੂਰ, ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

Written by  Rupinder Kaler   |  November 02nd 2021 06:09 PM  |  Updated: November 02nd 2021 06:09 PM

ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦੀ ਹੈ ਖਜੂਰ, ਕਈ ਬਿਮਾਰੀਆਂ ਹੁੰਦੀਆਂ ਹਨ ਦੂਰ

ਖਜੂਰ ਪੋਸ਼ਕ ਤੱਤਾਂ (Health Benefits of Dates) ਨਾਲ ਭਰਪੂਰ ਹੁੰਦੀ ਹੈ। ਖਜੂਰ ਵਿੱਚ ਆਇਰਨ ਅਤੇ ਫਲੋਰੀਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਤੋਂ ਇਲਾਵਾ ਖਜੂਰ 'ਚ ਕਈ ਤਰ੍ਹਾਂ ਦੇ ਵਿਟਾਮਿਨ ਅਤੇ ਮਿਨਰਲਸ ਮੌਜੂਦ ਹੁੰਦੇ ਹਨ। ਸਰਦੀਆਂ ਵਿੱਚ ਸਰੀਰ ਵਿੱਚ ਕਈ ਬਦਲਾਅ ਆਉਂਦੇ ਹਨ। ਇਸ ਦੇ ਲਈ ਖਜੂਰ ਦਾ ਸੇਵਨ ਇਨ੍ਹਾਂ ਬਦਲਾਅ ਦੇ ਪ੍ਰਭਾਵ ਨੂੰ ਘੱਟ ਕਰਦਾ ਹੈ। ਖਜੂਰ ਨੂੰ ਆਮ ਤੌਰ 'ਤੇ ਸੁਕਾ ਕੇ ਖਾਧਾ ਜਾਂਦਾ ਹੈ। ਸੁੱਕੀਆਂ ਖਜੂਰਾਂ (Health Benefits of Dates) ਦਾ ਪੌਸ਼ਟਿਕ ਮੁੱਲ ਜ਼ਿਆਦਾ ਹੁੰਦਾ ਹੈ। ਖਜੂਰ ਵਿੱਚ ਸੌਗੀ ਜਾਂ ਅੰਜੀਰ ਜਿੰਨੀ ਕੈਲੋਰੀ ਹੁੰਦੀ ਹੈ। ਖਜੂਰ ਵਿੱਚ ਜ਼ਿਆਦਾਤਰ ਕੈਲੋਰੀ ਕਾਰਬੋਹਾਈਡਰੇਟ ਤੋਂ ਆਉਂਦੀ ਹੈ। 100 ਗ੍ਰਾਮ ਖਜੂਰ 'ਚ 75 ਗ੍ਰਾਮ ਕਾਰਬੋਹਾਈਡ੍ਰੇਟਸ ਮੌਜੂਦ ਹੁੰਦੇ ਹਨ। ਇਸ ਤੋਂ ਇਲਾਵਾ ਇਹ 277 ਕੈਲੋਰੀ ਊਰਜਾ ਦਿੰਦਾ ਹੈ।

dates

ਹੋਰ ਪੜ੍ਹੋ :

ਜਾਣੋ ਦੀਵਾਲੀ ‘ਤੇ ਕਿੰਨੇ ਅਤੇ ਕਿਹੜੇ ਤੇਲ ਨਾਲ ਜਗਾਏ ਜਾਣ ਦੀਵੇ, ਮਿਲੇਗਾ ਸ਼ੁਭ ਲਾਭ

dates

ਖਜੂਰ ਪੋਟਾਸ਼ੀਅਮ, ਮੈਗਨੀਸ਼ੀਅਮ, ਕਾਪਰ, ਮੈਂਗਨੀਜ਼, ਆਇਰਨ, ਵਿਟਾਮਿਨ ਬੀ6 ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਖਜੂਰ 'ਚ ਐਂਟੀਆਕਸੀਡੈਂਟ ਵੀ ਪਾਏ ਜਾਂਦੇ ਹਨ। ਇਹੀ ਕਾਰਨ ਹੈ ਕਿ ਦਿਮਾਗ ਦੀ ਸਿਹਤ ਲਈ ਖਜੂਰ ਸਭ ਤੋਂ ਵਧੀਆ ਫਲ ਹੈ। ਖਜੂਰਾਂ ਵਿੱਚ ਕੋਲੈਸਟ੍ਰੋਲ ਨਹੀਂ ਹੁੰਦਾ। ਇਸ ਵਿੱਚ ਫੈਟ ਵੀ ਬਹੁਤ ਘੱਟ ਹੁੰਦੀ ਹੈ। ਇਸ ਲਈ ਇਹ ਦਿਲ ਦੇ ਰੋਗੀਆਂ ਲਈ ਵੀ ਫਾਇਦੇਮੰਦ ਹੈ। ਖਜੂਰ 'ਚ ਕਈ ਤਰ੍ਹਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਸਰੀਰ ਨੂੰ ਕਈ ਬੀਮਾਰੀਆਂ ਤੋਂ ਬਚਾਉਂਦੇ ਹਨ।

dates

ਐਂਟੀਆਕਸੀਡੈਂਟ ਸੈੱਲਾਂ ਵਿੱਚ ਫ੍ਰੀ ਰੈਡੀਕਲਸ ਨੂੰ ਬਣਨ ਤੋਂ ਰੋਕਦੇ ਹਨ। ਫ੍ਰੀ ਰੈਡੀਕਲਸ ਕਾਰਨ ਸੈੱਲ ਨਸ਼ਟ ਹੋਣੇ ਸ਼ੁਰੂ ਹੋ ਜਾਂਦੇ ਹਨ। ਖਜੂਰ 'ਚ ਫਲੇਵੋਨੋਇਡਸ ਐਂਟੀਆਕਸੀਡੈਂਟ ਹੁੰਦੇ ਹਨ ਜੋ ਡਾਇਬਟੀਜ਼, ਅਲਜ਼ਾਈਮਰ ਦੇ ਖਤਰੇ ਨੂੰ ਰੋਕਣ 'ਚ ਫਾਇਦੇਮੰਦ ਹੁੰਦਾ ਹੈ। ਇਸੇ ਤਰ੍ਹਾਂ ਕੈਰੋਟੀਨੋਇਡ ਆਕਸੀਡੈਂਟ ਮਾਸਪੇਸ਼ੀਆਂ ਨੂੰ ਕਮਜ਼ੋਰ ਹੋਣ ਤੋਂ ਬਚਾਉਂਦੇ ਹਨ। ਖਜੂਰ ਵਿੱਚ ਆਇਰਨ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਸਰੀਰ ਵਿੱਚ ਆਇਰਨ ਦੀ ਕਮੀ ਇਸ ਦੇ ਸੇਵਨ ਨਾਲ ਪੂਰੀ ਹੁੰਦੀ ਹੈ। ਖਜੂਰ (Health Benefits of Dates)  'ਚ ਫਾਈਬਰ ਵੀ ਪਾਇਆ ਜਾਂਦਾ ਹੈ, ਜੋ ਪਾਚਨ ਤੰਤਰ ਨੂੰ ਠੀਕ ਰੱਖਦਾ ਹੈ। ਰੋਜ਼ਾਨਾ 3-4 ਖਜੂਰਾਂ ਖਾਣ ਨਾਲ ਪੇਟ ਦੀ ਸਮੱਸਿਆ ਠੀਕ ਹੋ ਜਾਂਦੀ ਹੈ।

 


Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network