ਪਿਤਾ ਰਾਜ ਬਰਾੜ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰ ਰਹੀ ਧੀ ਸਵੀਤਾਜ ਬਰਾੜ, ਨਵੇਂ ਗੀਤ ‘ਚ ਰਾਜ ਬਰਾੜ ਦੀ ਪਤਨੀ ਆਏਗੀ ਨਜ਼ਰ

written by Shaminder | January 04, 2022

ਸਵੀਤਾਜ ਬਰਾੜ (Sweetaj Brar) ਆਪਣੇ ਪਿਤਾ ਦੇ ਅਧੂਰੇ ਪ੍ਰਾਜੈਕਟਸ ਨੂੰ ਪੂਰਾ ਕਰਨ ‘ਚ ਲੱਗੀ ਹੋਈ ਹੈ । ਬੀਤੇ ਦਿਨ ਸਵੀਤਾਜ ਬਰਾੜ ਦੇ ਪਿਤਾ ਰਾਜ ਬਰਾੜ (Raj Brar) ਦਾ ਜਨਮ ਦਿਨ ਸੀ । ਇਸ ਮੌਕੇ ਗਾਇਕਾ ਨੇ ਆਪਣੇ ਪਿਤਾ ਦੇ ਅਧੂਰੇ ਸੁਫ਼ਨੇ ਨੂੰ ਪੂਰਾ ਕਰਨ ਦਾ ਸੰਕਲਪ ਲਿਆ ਹੈ । ਸਵੀਤਾਜ ਬਰਾੜ ਨੇ ਆਪਣੇ ਪਿਤਾ ਦੀ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ । ਜਿਸ ਨੂੰ ਕਿ ਇੱਕ ਪੋਸਟਰ ਦਾ ਰੂਪ ਦਿੱਤਾ ਗਿਆ ਹੈ । ਇਸ ਪੋਸਟਰ ‘ਚ ਰਾਜ ਬਰਾੜ ਤੇ ਉਨ੍ਹਾਂ ਦੀ ਪਤਨੀ ਬਿੰਦੂ (Bindu Brar) ਬਰਾੜ ਨੱਚਦੇ ਹੋਏ ਨਜ਼ਰ ਆ ਰਹੇ ਹਨ ।

RAJ Brar image From instagram

ਹੋਰ ਪੜ੍ਹੋ : ਗੁਰਦਾਸ ਮਾਨ ਦੇ ਜਨਮ ਦਿਨ ‘ਤੇ ਗਾਇਕਾ ਗੁਰਲੇਜ ਅਖਤਰ ਨੇ ਦਿੱਤੀ ਵਧਾਈ, ਤਸਵੀਰ ਕੀਤੀ ਸਾਂਝੀ

ਦੋਵਾਂ ਦੀ ਇਹ ਤਸਵੀਰ ਵਿਆਹ ਦੇ ਸਮੇਂ ਦੀ ਹੈ । ਇਸ ਪੋਸਟਰ ਨੂੰ ਸਾਂਝਾ ਕਰਦੇ ਹੋਏ ਸਵੀਤਾਜ ਬਰਾੜ ਨੇ ਲਿਖਿਆ ਕਿ ‘ਪਾਪਾ ਦੇ ਅਧੂਰੇ ਅਤੇ ਅਨ-ਰਿਲੀਜਡ ਟ੍ਰੈਕ ਚੋਂ ਅਗਲਾ ਗਾਣਾ….ਫੀਚਰਿੰਗ ਮੌਮੀਜ਼’। ਜਿਸ ਤੋਂ ਲੱਗਦਾ ਹੈ ਕਿ ਇਸ ਗੀਤ ‘ਚ ਸਵੀਤਾਜ ਬਰਾੜ ਦੀ ਮਾਤਾ ਇਸ ਗੀਤ ਦੀ ਫੀਚਰਿੰਗ ‘ਚ ਨਜ਼ਰ ਆਉਣਗੇ ।

Sweetaj Brar image From instagram

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਵੀਤਾਜ ਬਰਾੜ ਆਪਣੀ ਆਵਾਜ਼ ‘ਚ ਆਪਣੇ ਪਿਤਾ ਦਾ ਗੀਤ ਰਿਲੀਜ਼ ਕਰ ਚੁੱਕੀ ਹੈ । ਦੱਸ ਦਈਏ ਕਿ ਗਾਇਕਾ ਆਪਣੇ ਪਿਤਾ ਦੇ ਅਧੂਰੇ ਸੁਫ਼ਨਿਆਂ ਨੂੰ ਪੂਰਾ ਕਰਨ ਦੇ ਲਈ ਲਗਾਤਾਰ ਮਿਹਨਤ ਕਰ ਰਹੀ ਹੈ । ਸਵੀਤਾਜ ਜਿੱਥੇ ਗਾਇਕੀ ਦੇ ਖੇਤਰ ‘ਚ ਸਰਗਰਮ ਹੈ, ਉੱਥੇ ਹੀ ਕਈ ਫ਼ਿਲਮਾਂ ‘ਚ ਵੀ ਉਹ ਨਜ਼ਰ ਆ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਉਹ ਹੋਰ ਵੀ ਕਈ ਫ਼ਿਲਮਾਂ ‘ਚ ਅਦਾਕਾਰੀ ਕਰਦੀ ਹੋਈ ਦਿਖਾਈ ਦੇਵੇਗੀ । ਉਨ੍ਹਾਂ ਦੇ ਪਿਤਾ ਰਾਜ ਬਰਾੜ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਨ੍ਹਾਂ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਸੀ ।

You may also like