ਗੁਰਦਾਸ ਮਾਨ ਦੇ ਜਨਮ ਦਿਨ ‘ਤੇ ਗਾਇਕਾ ਗੁਰਲੇਜ ਅਖਤਰ ਨੇ ਦਿੱਤੀ ਵਧਾਈ, ਤਸਵੀਰ ਕੀਤੀ ਸਾਂਝੀ

Written by  Shaminder   |  January 04th 2022 04:12 PM  |  Updated: January 04th 2022 04:12 PM

ਗੁਰਦਾਸ ਮਾਨ ਦੇ ਜਨਮ ਦਿਨ ‘ਤੇ ਗਾਇਕਾ ਗੁਰਲੇਜ ਅਖਤਰ ਨੇ ਦਿੱਤੀ ਵਧਾਈ, ਤਸਵੀਰ ਕੀਤੀ ਸਾਂਝੀ

ਪੰਜਾਬੀ ਗਾਇਕੀ ਦੇ ਬਾਬਾ ਬੋਹੜ ਗੁਰਦਾਸ ਮਾਨ (Gurdas Maan) ਦਾ ਅੱਜ ਜਨਮ ਦਿਨ  (birthday)ਹੈ । ਉਨ੍ਹਾਂ ਦੇ ਜਨਮ ਦਿਨ ਦੇ ਮੌਕੇ ‘ਤੇ ਪੰਜਾਬੀ ਇੰਡਸਟਰੀ ਦੇ ਸਿਤਾਰੇ ਵੀ ਵਧਾਈ ਦੇ ਰਹੇ ਹਨ । ਗਾਇਕਾ ਗੁਰਲੇਜ ਅਖਤਰ (gurlej Akhtar) ਨੇ ਵੀ ਗੁਰਦਾਸ ਮਾਨ ਤੇ ਉਨ੍ਹਾਂ ਦੀ ਪਤਨੀ ਦੇ ਨਾਲ ਇੱਕ ਵੀਡੀਓ ਸਾਂਝਾ ਕਰਦੇ ਹੋਏ ਗੁਰਦਾਸ ਮਾਨ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗੁਰਲੇਜ ਅਖਤਰ ਨੇ ਲਿਖਿਆ ਕਿ ‘ਜਨਮ ਦਿਨ ਦੀ ਵਧਾਈ ਲੈਜੇਂਡ, ਤੁਹਾਡੇ ਲਈ ਸ਼ਬਦ ਬਹੁਤ ਹੀ ਘੱਟ ਹਨ, ਜੋ ਕਿ ਤੁਹਾਡੀ ਪਰਸਨੈਲਿਟੀ ਨੂੰ  ਬਿਆਨ ਕਰ ਸਕਣ।

happy birthday gurdas maan

ਹੋਰ ਪੜ੍ਹੋ : ਇਹ ਪੰਜਾਬਣ ਬਾਲੀਵੁੱਡ ਦੇ ਨਾਲ-ਨਾਲ ਦੱਖਣ ਦੀਆਂ ਫ਼ਿਲਮਾਂ ਦੀ ਹੈ ਰਾਣੀ,ਜਾਣੋ ਰਕੁਲਪ੍ਰੀਤ ਦੇ ਜੀਵਨ ਅਤੇ ਫ਼ਿਲਮ ਕਰੀਅਰ ਬਾਰੇ    

ਇਸ ਤੋਂ ਇਲਾਵਾ ਗੁਰਦਾਸ ਮਾਨ ਦੀ ਨੂੰਹ ਸਿਮਰਨ ਕੌਰ ਮੁੰਡੀ ਨੇ ਵੀ ਆਪਣੇ ਸਹੁਰੇ ਨੂੰ ਵਧਾਈ ਦਿੱਤੀ ਹੈ । ਉਸ ਨੇ ਆਪਣੇ ਇੰਸਟਾਗ੍ਰਾਮ ਸਟੋਰੀ ‘ਚ ਇੱਕ ਕੇਕ ਦੀ ਤਸਵੀਰ ਸਾਂਝੀ ਕਰਕੇ ਵਧਾਈ ਦਿੱਤੀ ਹੈ ।ਆਦਰ ਉਸ ਸ਼ਖਸੀਅਤ ਦੇ ਲਈ ਜਿਸ ਦੇ ਵਰਗਾ ਕੋਈ ਵੀ ਨਹੀਂ’। ਗੁਰਦਾਸ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਅਨੇਕਾਂ ਹੀ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

Sonam Bajwa with Gurdas Maan image From instagram

ਇਸ ਦੇ ਨਾਲ ਹੀ ਉਨ੍ਹਾਂ ਨੇ ਕਈ ਪੰਜਾਬੀ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਜਿਸ ‘ਚ ‘ਉੱਚਾ ਦਰ ਬਾਬੇ ਨਾਨਕ ਦਾ’ , ‘ਵਾਰਿਸ ਸ਼ਾਹ’, ‘ਸੁਖਮਣੀ’, ‘ਨਨਕਾਣਾ’, ‘ਦਿਲ ਵਿਲ’, ‘ਪਿਆਰ ਵਿਆਰ’, ‘ਲੌਂਗ ਦਾ ਲਿਸ਼ਕਾਰਾ’, ‘ਸ਼ਹੀਦ-ਏ-ਮੁਹੱਬਤ’ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਗੁਰਦਾਸ ਮਾਨ ਨੇ ਆਪਣੇ ਗੀਤਾਂ ਦੇ ਨਾਲ ਪੰਜਾਬੀ ਇੰਡਸਟਰੀ ‘ਚ ਖ਼ਾਸ ਜਗ੍ਹਾ ਬਣਾਈ ਹੈ । ਇਨ੍ਹਾਂ ਗੀਤਾਂ ਨੂੰ ਅੱਜ ਵੀ ਓਨਾਂ ਹੀ ਪਸੰਦ ਕੀਤਾ ਜਾਂਦਾ ਹੈ ਜਿੰਨਾ ਕਿ ਕੁਝ ਦਹਾਕੇ ਪਹਿਲਾਂ ਕੀਤਾ ਜਾਂਦਾ ਸੀ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ’, ‘ਛੱਲਾ’, ‘ਰੋਟੀ’ ਸਣੇ ਕਈ ਗੀਤ ਸ਼ਾਮਿਲ ਹਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network