ਸੋਨਾਲੀ ਫੋਗਾਟ ਦੀ ਅਰਥੀ ਨੂੰ ਧੀ ਨੇ ਦਿੱਤਾ ਮੋਢਾ, ਭਾਵੁਕ ਕਰ ਦੇਣ ਵਾਲਾ ਵੀਡੀਓ ਹੋਇਆ ਵਾਇਰਲ

written by Shaminder | August 26, 2022

ਸੋਨਾਲੀ ਫੋਗਾਟ (Sonali Phogat) ਦਾ ਅੱਜ ਅੰਤਿਮ ਸਸਕਾਰ ਉਨ੍ਹਾਂ ਦੇ ਜੱਦੀ ਸ਼ਹਿਰ ਹਿਸਾਰ ‘ਚ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਦੀ ਇਕਲੌਤੀ ਧੀ ਨੇ ਉਨ੍ਹਾਂ ਦੀ ਅਰਥੀ ਨੂੰ ਮੋਢਾ ਦਿੱਤਾ । ਸੋਨਾਲੀ ਦੀ ਧੀ ਦਾ ਰੋ-ਰੋ ਕੇ ਬੁਰਾ ਹਾਲ ਸੀ । ਦੱਸਿਆ ਜਾ ਰਿਹਾ ਹੈ ਸੋਨਾਲੀ ਦੀ ਪੋਸਟਮਾਰਟਮ ਰਿਪੋਰਟ ‘ਚ ਉਸ ਦੇ ਸਰੀਰ ਤੇ ਕੁੱਟਮਾਰ ਦੇ ਕਈ ਨਿਸ਼ਾਨ ਪਾਏ ਜਾਣ ਦੀ ਪੁਸ਼ਟੀ ਹੋਈ ।

Sonali Fogat And Rahul Vaidya image From instagram

ਹੋਰ ਪੜ੍ਹੋ : ਕਿਉਂ ਪੈਂਦਾ ਨਾ ਫਿਰ ਭੁਲੇਖਾ ! ਕੈਨੇਡਾ ਨਹੀਂ ਇਹ ਪੰਜਾਬ ਆ, ਪੰਜਾਬ

ਇਸ ਤੋਂ ਇਲਾਵਾ ਉਸ ਦੇ ਭਤੀਜੇ ਨੇ ਸੋਨਾਲੀ ਦੇ ਪੀਏ ‘ਤੇ ਕਈ ਗੰਭੀਰ ਇਲਜ਼ਾਮ ਲਗਾਏ ਸਨ । ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਬੀਤੇ ਦਿਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ । ਦੱਸ ਦਈਏ ਕਿ ਸੋਨਾਲੀ ਫੋਗਾਟ ਗੋਆ ‘ਚ ਸਮਾਂ ਬਿਤਾ ਰਹੀ ਸੀ ।

Sonali Fogat image From instagram

ਹੋਰ ਪੜ੍ਹੋ : ਗਾਇਕ ਕਾਕਾ ਤੋਂ ਪ੍ਰਸ਼ੰਸਕ ਨੇ ਪੁੱਛਿਆ ਗਰਲ ਫ੍ਰੈਂਡ ਬਾਰੇ, ਗਾਇਕ ਨੇ ਕਿਹਾ ‘ਮੈਂ ਜੋ ਮਰਜ਼ੀ ਕਰ ਸਕਦਾ ਪਰ……

ਇਸੇ ਦੌਰਾਨ ਉਸ ਦੀ ਮੌਤ ਦੀ ਖ਼ਬਰ ਸਾਹਮਣੇ ਆਈ ਸੀ । ਜਿਸ ਤੋਂ ਬਾਅਦ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ । ਸੋਨਾਲੀ ਫੋਗਾਟ ਜਿੱਥੇ ਟਿਕਟੌਕ ਸਟਾਰ ਸੀ, ਉੱਥੇ ਹੀ ਸਿਆਸਤ ਦੇ ਵਿੱਚ ਵੀ ਸਰਗਰਮ ਸੀ । ਉਸ ਨੇ ਹਰਿਆਣਾ ਵਿਧਾਨ ਸਭਾ ਚੋਣਾਂ ‘ਚ ਹਿਸਾਰ ਤੋਂ ਕੁਲਦੀਪ ਬਿਸ਼ਨੋਈ ਦੇ ਖਿਲਾਫ ਵੀ ਚੋਣ ਲੜੀ ਸੀ ।

Sonali Phogat Image Source: Instagram

ਸੋਨਾਲੀ ਫੋਗਾਟ ਉਸ ਵੇਲੇ ਚਰਚਾ ‘ਚ ਆਈ ਸੀ, ਜਦੋਂ ਉਸ ਨੇ ਮੰਡੀ ‘ਚ ਇੱਕ ਸ਼ਖਸ ਦੇ ਨਾਲ ਕੁੱਟਮਾਰ ਕੀਤੀ ਸੀ । ਸੋਨਾਲੀ ਫੋਗਾਟ ਸੋਸ਼ਲ ਮੀਡੀਆ ‘ਤੇ ਕਾਫੀ ਸਰਗਰਮ ਸੀ ਅਤੇ ਅਕਸਰ ਆਪਣੀਆਂ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਸੀ ।

 

View this post on Instagram

 

A post shared by CineRiser (@cineriserofficial)

You may also like