ਇਲਾਜ ਦੌਰਾਨ ਪਿਤਾ ਕਰਨਵੀਰ ਬੋਹਰਾ ਨੂੰ ਹੌਸਲਾ ਦਿੰਦੀ ਨਜ਼ਰ ਆਈ ਉਨ੍ਹਾਂ ਦੀ ਧੀ, ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ ਪਿਉ-ਧੀ ਦਾ ਇਹ ਵੀਡੀਓ

written by Lajwinder kaur | July 12, 2021

ਪਿਉ-ਧੀ ਦਾ ਰਿਸ਼ਤਾ ਬਹੁਤ ਹੀ ਖ਼ੂਬਸੂਰਤ ਰਿਸ਼ਤਾ ਹੈ। ਪਿਤਾ ਆਪਣੀਆਂ ਧੀਆਂ ਨੂੰ ਰਾਜਕੁਮਾਰੀ ਵਾਂਗ ਰੱਖਦਾ ਹੈ। ਭਾਵੇਂ ਉਹ ਗਰੀਬ ਹੋਵੇ ਜਾਂ ਫ਼ਿਰ ਅਮੀਰ । ਪਿਤਾ ਹਮੇਸ਼ਾ ਦਿਲ ਤੋਂ ਬਹੁਤ ਅਮੀਰ ਹੁੰਦਾ ਹੈ, ਉਹ ਆਪਣੇ ਬੱਚਿਆਂ ਨੂੰ ਹਰ ਤੱਤੀ ਵਾਹ ਤੋਂ ਬਚਾਉਣ ਲਈ ਹਰ ਕੋਸ਼ਿਸ ਕਰਦਾ ਹੈ। ਐਕਟਰ ਕਰਨਵੀਰ ਬੋਹਰਾ ਵੀ ਅਜਿਹੇ ਹੀ ਪਿਤਾ ਨੇ ਜੋ ਆਪਣੀ ਬੱਚੀਆਂ ਨੂੰ ਬਹੁਤ ਪਿਆਰ ਕਰਦੇ ਨੇ। ਜਿਸ ਕਰਕੇ ਉਨ੍ਹਾਂ ਦੀਆਂ ਧੀਆਂ ਵੀ ਆਪਣੇ ਪਿਤਾ ਦੇ ਬਹੁਤ ਕਰੀਬ ਨੇ।

Karanvir bohra image source- instagram

ਹੋਰ ਪੜ੍ਹੋ : ਦੇਸ਼-ਭਗਤੀ ਦੇ ਨਾਲ ਭਰਿਆ ‘Bhuj: The Pride Of India’ ਦਾ ਟ੍ਰੇਲਰ ਹੋਇਆ ਰਿਲੀਜ਼, ਜ਼ਬਰਦਸਤ ਐਕਸ਼ਨ ਤੇ ਰੌਂਗਟੇ ਖੜ੍ਹੇ ਕਰਨ ਵਾਲੇ ਡਾਇਲਾਗ ਜਿੱਤ ਰਹੇ ਨੇ ਹਰ ਇੱਕ ਦਾ ਦਿਲ, ਦੇਖੋ ਟ੍ਰੇਲਰ

ਹੋਰ ਪੜ੍ਹੋ : ਕੌਰ ਬੀ ਨੇ ਆਪਣੇ ਇੱਕ ਹੋਰ ਨਵੇਂ ਗੀਤ ‘ਲੈਜਾ ਲੈਜਾ’ ਕੀਤਾ ਐਲਾਨ, ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਗਾਣੇ ਦਾ ਪੋਸਟਰ

inside image of karanvir bohra image source- instagram

ਇਸ ਪਿਆਰੇ ਜਿਹੇ ਰਿਸ਼ਤੇ ਦਾ ਇੱਕ ਦਿਲ ਛੂਹ ਜਾਣ ਵਾਲਾ ਵੀਡੀਓ ਖੁਦ ਕਰਨਵੀਰ ਬੋਹਰਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤਾ ਹੈ। ਇਸ ਵੀਡੀਓ ‘ਚ ਦੇਖ ਸਕਦੇ ਹੋ ਕਰਨਵੀਰ ਬੋਹਰਾ ਜੋ ਕਿ ਆਪਣਾ ਦੰਦਾਂ ਦਾ ਇਲਾਜ ਕਰਵਾ ਰਹੇ ਨੇ। ਉਨ੍ਹਾਂ ਦੀ ਧੀ ਵਿਆਨਾ ਨੇ ਆਪਣੇ ਪਿਤਾ ਦਾ ਹੱਥ ਫੜਿਆ ਹੋਇਆ ਹੈ ਤੇ ਆਪਣੇ ਪਿਤਾ ਨੂੰ ਦਰਦ ਤੋਂ ਰਾਹਤ ਤੇ ਹੌਸਲਾ ਦਿੰਦੇ ਹੋਏ, ਪਿਤਾ ਦੇ ਹੱਥ ਨੂੰ ਚੁੰਮ ਰਹੀ ਹੈ। ਇਹ ਵੀਡੀਓ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।

karanvir bohra and teejay sidhu image source- instagram

ਇਹ ਵੀਡੀਓ ਦੇਖ ਕੇ ਹਰ ਕਿਸੇ ਨੂੰ ਇਹ ਗੱਲ ਯਾਦ ਆ ਰਹੀ ਹੈ- ‘ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵੰਡਾਉਂਦੀਆਂ ਨੇ’। ਧੀਆਂ ਆਪਣੇ ਮਾਪਿਆਂ ਦੀਆਂ ਲਾਡਲੀਆਂ ਹੁੰਦੀਆਂ ਨੇ। ਦੱਸ ਦਈਏ ਕਰਨਵੀਰ ਬੋਹਰਾ ਤਿੰਨ ਧੀਆਂ ਦੇ ਪਿਤਾ ਨੇ। ਉਹ ਅਕਸਰ ਹੀ ਆਪਣੀ ਬੱਚੀਆਂ ਦੀਆਂ ਵੀਡੀਓਜ਼ ਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਨੇ।

 

 

 

View this post on Instagram

 

A post shared by Karenvir Bohra (@karanvirbohra)

0 Comments
0

You may also like