
ਸਾਊਥ ਦੇ ਸੁਪਰਸਟਾਰ ਅੱਲੂ ਅਰਜੁਨ ਦੀ ਫ਼ਿਲਮ ਪੁਸ਼ਪਾ Pushpa ਦਾ ਰੰਗ ਇਨ੍ਹੀਂ ਦਿਨੀਂ ਸਾਰਿਆਂ 'ਤੇ ਛਾਇਆ ਹੋਇਆ ਹੈ। ਫ਼ਿਲਮ ਦੇ ਡਾਇਲਾਗਸ ਤੋਂ ਲੈ ਕੇ ਡਾਂਸ ਸਟੇਪ ਤੱਕ ਸਭ ਕਾਫੀ ਵਾਇਰਲ ਹੋ ਰਹੇ ਹਨ। ਇਸ ਦੇ ਨਾਲ ਹੀ ਫਿਲਮ ਸ਼੍ਰੀਵੱਲੀ (Srivalli) ਦਾ ਇੱਕ ਗੀਤ ਹੈ ਜਿਸ ਦਾ ਹਿੰਦੀ ਵਰਜ਼ਨ ਲਗਾਤਾਰ ਟ੍ਰੈਂਡ ਕਰ ਰਿਹਾ ਹੈ ਅਤੇ ਖਾਸ ਗੱਲ ਹੈ ਉਸ ਗੀਤ 'ਚ ਅੱਲੂ ਅਰਜੁਨ Allu Arjun ਦਾ ਹੁੱਕ ਸਟੇਪ । ਉਸ ਦੇ ਕਦਮ ਨੂੰ ਹੁਣ ਆਸਟ੍ਰੇਲੀਆਈ ਸਲਾਮੀ ਬੱਲੇਬਾਜ਼ ਡੇਵਿਡ ਵਾਰਨਰ David Warner ਨੇ ਵੀ ਇਸ ਹੁੱਕ ਸਟੇਪ ਉੱਤੇ ਸ਼ਾਨਦਾਰ ਵੀਡੀਓ ਬਣਾਈ ਹੈ।

ਤੁਹਾਨੂੰ ਦੱਸ ਦੇਈਏ ਕਿ ਡੇਵਿਡ ਵਾਰਨਰ ਨੇ ਹਾਲ ਹੀ ਵਿੱਚ ਫਿਲਮ ਪੁਸ਼ਪਾ ਦੇ ਗੀਤ ਸ਼੍ਰੀਵੱਲੀ ਦੇ ਹੁੱਕ ਸਟੇਪ ਨੂੰ ਕਾਪੀ ਕੀਤਾ ਹੈ। ਡੇਵਿਡ ਵਾਰਨਰ ਨੇ ਇਸ ਸਟੇਪ ਨੂੰ ਇੰਨੀ ਚੰਗੀ ਤਰ੍ਹਾਂ ਕਾਪੀ ਕੀਤਾ ਹੈ ਕਿ ਅਭਿਨੇਤਾ ਅੱਲੂ ਅਰਜੁਨ ਵੀ ਖੁਦ ਨੂੰ ਟਿੱਪਣੀ ਕਰਨ ਤੋਂ ਨਹੀਂ ਰੋਕ ਸਕੇ।
ਹੋਰ ਪੜ੍ਹੋ : 'ਗਹਿਰਾਈਆਂ' ਦਾ ਟ੍ਰੇਲਰ ਹੋਇਆ ਰਿਲੀਜ਼, ਰਿਸ਼ਤਿਆਂ ਦੀ ਕੜਵਾਹਟ 'ਚ ਫਸੀਆਂ ਨਜ਼ਰ ਆਈ ਦੀਪਿਕਾ ਪਾਦੂਕੋਣ ਤੇ ਅਨੰਨਿਆ ਪਾਂਡੇ

ਡੇਵਿਡ ਵਾਰਨਰ ਨੇ ਆਪਣੇ ਇੰਸਟਾਗ੍ਰਾਮ ਪੋਸਟ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਕਿ, ‘#pushpa ਅੱਗੇ ਕੀ ਹੈ?? ਨਾਲ ਹੀ ਉਨ੍ਹਾਂ ਨੇ ਨਾਲ ਹਾਸੇ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਵੀਡੀਓ ‘ਚ ਵਾਰਨਰ ਸ਼੍ਰੀਵੱਲੀ ਵਿੱਚ ਅਭਿਨੇਤਾ ਅੱਲੂ ਅਰਜੁਨ ਦੇ ਹੁੱਕ ਸਟੇਪ ਨੂੰ ਕਾਪੀ ਕਰਦੇ ਹੋਏ ਨਜ਼ਰ ਆ ਰਹੇ ਹਨ। ਅੱਲੂ ਅਰਜੁਨ ਨੇ ਵਾਰਨਰ ਦਾ ਡਾਂਸ ਦੇਖ ਕੇ ਮਜ਼ਾਕੀਆ ਟਿੱਪਣੀ ਕੀਤੀ ਹੈ। ਇਸ ਵੀਡੀਓ ਉੱਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ। ਡੇਵਿਡ ਵਾਰਨਰ ਨੂੰ ਇੰਡੀਅਨ ਕਲਚਰ ਦੇ ਨਾਲ ਕਾਫੀ ਲਗਾਅ ਹੈ। ਉਹ ਅਕਸਰ ਹੀ ਬਾਲੀਵੁੱਡ ਅਤੇ ਟੌਲੀਵੁੱਡ ਤੋਂ ਇਲਾਵਾ ਪੰਜਾਬੀ ਗੀਤਾਂ ਉੱਤੇ ਸ਼ਾਨਦਾਰ ਵੀਡੀਓ ਬਣਾਉਂਦੇ ਨਜ਼ਰ ਆਉਂਦੇ ਰਹਿੰਦੇ ਹਨ। ਦੱਸ ਦਈਏ ਡੇਵਿਡ ਆਈ ਪੀ ਐੱਲ ਦੀ ਸੰਨਰਾਈਜ਼ਰਸ ਹੈਦਰਾਬਾਦ ਦੀ ਟੀਮ ਲਈ ਖੇਡਦੇ ਹੋਏ ਨਜ਼ਰ ਆਉਂਦੇ ਨੇ ।
View this post on Instagram