‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਇਸ ਅਦਾਕਾਰ ਅਦਾਕਾਰ ਦੀ ਹੋਈ ਮੌਤ, ਇੰਡਸਟਰੀ ਦੇ ਸਿਤਾਰਿਆਂ ਨੇ ਜਤਾਇਆ ਦੁੱਖ

written by Shaminder | January 14, 2023 04:23pm

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah)ਦੇ ਮਸ਼ਹੂਰ ਅਦਾਕਾਰ ਸੁਨੀਲ ਹੋਲਕਰ (Sunil Holkar) ਦਾ ਦਿਹਾਂਤ (Death)ਹੋ ਗਿਆ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਸੀ ਅਤੇ ਲੀਵਰ ਸੋਰਾਈਸਿਸ ਦੀ ਬੀਮਾਰੀ ਦੇ ਨਾਲ ਜੂਝ ਰਹੇ ਸਨ । ਉਨ੍ਹਾਂ ਦੇ ਦਿਹਾਂਤ ਤੋਂ ਬਾਅਦ ਇੰਡਸਟਰੀ ਦੇ ਸਿਤਾਰਿਆਂ ਨੇ ਵੀ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Sunil holkar

ਹੋਰ ਪੜ੍ਹੋ : ਗਾਇਕ ਨਿੰਜਾ ਨੇ ਧੂਮਧਾਮ ਨਾਲ ਮਨਾਈ ਪੁੱਤਰ ਦੀ ਪਹਿਲੀ ਲੋਹੜੀ, ਗਾਇਕ ਖੁਦ ਜਲੇਬੀਆਂ ਬਣਾਉਂਦਾ ਆਇਆ ਨਜ਼ਰ

ਅਦਾਕਾਰ ਦੀ ਉਮਰ ਮਹਿਜ਼ ਚਾਲੀ ਸਾਲ ਸੀ ਅਤੇ ਉਹ ਆਪਣੇ ਪਿੱਛੇ ਪਤਨੀ,ਮਾਪਿਆਂ ਤੇ ਦੋ ਬੱਚਿਆਂ ਨੂੰ ਛੱਡ ਗਏ ਹਨ ।ਉਨ੍ਹਾਂ ਨੇ ਆਖਰੀ ਵਾਰ ਨੈਸ਼ਨਲ ਅਵਾਰਡ ਜੇਤੂ ਫਿਲਮ 'ਗੋਸ਼ਟ ਏਕਾ ਪੈਠਾਣੀਚੀ' 'ਚ ਕੰਮ ਕੀਤਾ ਸੀ। ਸੁਨੀਲ ਨਾਟਕ, ਫਿਲਮਾਂ ਤੇ ਟੀਵੀ ਸ਼ੋਅ ਦੇ ਤਿੰਨੋਂ ਮਾਧਿਅਮਾਂ ਰਾਹੀਂ ਦਰਸ਼ਕਾਂ ਦਾ ਮਨੋਰੰਜਨ ਕਰਦੇ ਸਨ।

sunil holkar,,

ਹੋਰ ਪੜ੍ਹੋ :  ਦੋਸਤ ਡਿਪਟੀ ਵੋਹਰਾ ਨੂੰ ਯਾਦ ਕਰ ਭਾਵੁਕ ਹੋਏ ਰਣਜੀਤ ਬਾਵਾ, ਕਿਹਾ ‘ਤੂੰ ਮੇਰੀ ਬੈਕਬੋਨ ਸੀ ਭਾਜੀ’

ਉਨ੍ਹਾਂ ਦੇ ਅਦਾਕਾਰੀ ਦੇ ਸਫ਼ਰ ਦੀ ਗੱਲ ਕਰੀਏ ਤਾਂ ਤਾਂ ਉਨ੍ਹਾਂ ਨੇ ਕਈ ਸਾਲਾਂ ਤੱਕ ਚੌਰੰਗ ਨਾਟਯ ਸੰਸਥਾਨ ‘ਚ ਕੰਮ ਕੀਤਾ ਸੀ । ਉਨ੍ਹਾਂ ਨੇ ਬਾਰਾਂ ਸਾਲਾਂ ਤੋਂ ਵੱਧ ਸਮੇਂ ਤੱਕ ਥੀਏਟਰ ‘ਚ ਕੰਮ ਕੀਤਾ ਸੀ । ਮਨੋਰੰਜਨ ਜਗਤ ਤੋਂ ਇੱਕ ਤੋਂ ਬਾਅਦ ਇੱਕ ਬੁਰੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ ।

Sunil holkar

ਕੁਝ ਦਿਨ ਪਹਿਲਾਂ ਤੁਨੀਸ਼ਾ ਸ਼ਰਮਾ ਨੇ ਖੁਦਕੁਸ਼ੀ ਕਰ ਲਈ ਸੀ । ਇਸ ਦੁੱਖ ਨੂੰ ਹਾਲੇ ਮਨੋਰੰਜਨ ਜਗਤ ਭੁਲਾ ਵੀ ਨਹੀਂ ਸੀ ਸਕਿਆ ਕਿ ਇੰਡਸਟਰੀ ਤੋਂ ਆਈ ਇਸ ਦੁਖਦ ਖ਼ਬਰ ਨੇ ਹਰ ਕਿਸੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

 

You may also like