ਦੇਬੀਨਾ ਤੇ ਗੁਰਮੀਤ ਚੌਧਰੀ ਨੇ ਫੈਨਜ਼ ਨੂੰ ਵਿਖਾਇਆ ਆਪਣੀ ਨਿੱਕੀ ਧੀ ਦੇਵਿਸ਼ਾ ਦਾ ਚਿਹਰਾ, ਸ਼ੇਅਰ ਕੀਤੀ ਧੀਆਂ ਨਾਲ ਕਿਊਟ ਤਸਵੀਰ

Written by  Pushp Raj   |  February 03rd 2023 02:00 PM  |  Updated: February 03rd 2023 03:09 PM

ਦੇਬੀਨਾ ਤੇ ਗੁਰਮੀਤ ਚੌਧਰੀ ਨੇ ਫੈਨਜ਼ ਨੂੰ ਵਿਖਾਇਆ ਆਪਣੀ ਨਿੱਕੀ ਧੀ ਦੇਵਿਸ਼ਾ ਦਾ ਚਿਹਰਾ, ਸ਼ੇਅਰ ਕੀਤੀ ਧੀਆਂ ਨਾਲ ਕਿਊਟ ਤਸਵੀਰ

Debina and Gurmeet reveals Divisha face: ਟੀਵੀ ਇੰਡਸਟਰੀ ਦੇ ਮਸ਼ਹੂਰ ਕਪਲ ਦੇਬੀਨਾ ਬੋਨਰਜੀ ਅਤੇ ਗੁਰਮੀਤ ਚੌਧਰੀ ਨੇ ਹਾਲ ਵਿੱਚ ਦੋ ਧੀਆਂ ਦੇ ਮਾਤਾ-ਪਿਤਾ ਬਣੇ ਹਨ। ਇਸ ਦੇ ਨਾਲ ਹੀ, ਹੁਣ ਇਸ ਜੋੜੇ ਨੇ ਸੋਸ਼ਲ ਮੀਡੀਆ 'ਤੇ ਆਪਣੇ ਦੂਜੀ ਧੀ ਦੇਵਿਸ਼ਾ ਦਾ ਚਿਹਰਾ ਪਹਿਲੀ ਵਾਰ ਫੈਨਜ਼ ਨੂੰ ਵਿਖਾਇਆ ਹੈ। ਫੈਨਜ਼ ਇਸ ਜੋੜੀ ਦੀਆਂ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ।

image source: Instagram

ਤੁਹਾਨੂੰ ਦੱਸ ਦੇਈਏ ਕਿ ਬੰਗਾਲੀ ਬਿਊਟੀ ਦੇਬੀਨਾ ਬੋਨਰਜੀ ਅਤੇ ਉਨ੍ਹਾਂ ਦੇ ਪਤੀ ਗੁਰਮੀਤ ਚੌਧਰੀ ਨੇ ਆਪਣੀ ਨਿੱਕੀ ਧੀ ਦਾ ਨਾਂਅ ਦਿਵਿਸ਼ਾ ਚੌਧਰੀ ਰੱਖਿਆ ਹੈ। ਦੱਸ ਦੇਈਏ ਕਿ ਦੋਵਾਂ ਅਦਾਕਾਰਾਂ ਨੇ ਆਪਣੀ ਵੱਡੀ ਬੇਟੀ ਦਾ ਨਾਂ ਲਿਆਨਾ ਚੌਧਰੀ ਰੱਖਿਆ ਹੈ।

ਦੇਬੀਨਾ ਤੇ ਗੁਰਮੀਤ ਬਨਣ ਤੋਂ ਬਾਅਦ ਬੇਹੱਦ ਖੁਸ਼ ਹਨ। ਵਿਆਹ ਤੋਂ 11 ਸਾਲ ਬਾਅਦ ਮਾਤਾ-ਪਿਤਾ ਬਣੀ ਇਹ ਜੋੜੀ ਇਨ੍ਹੀਂ ਦਿਨੀਂ ਆਪਣੇ ਦੋਹਾਂ ਬੱਚਿਆਂ ਨਾਲ ਖੂਬਸੂਰਤ ਪਲਾਂ ਦਾ ਆਨੰਦ ਲੈ ਰਹੀ ਹੈ। ਹਾਲ ਹੀ ਵਿੱਚ ਦੇਬੀਨਾ ਅਤੇ ਗੁਰਮੀਤ ਦੋਹਾਂ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ 'ਤੇ ਨਵੀਂ ਫੈਮਿਲੀ ਫੋਟੋਜ਼ ਸ਼ੇਅਰ ਕੀਤੀਆਂ ਹਨ। ਇਸ ਜੋੜੀ ਨੇ ਫੈਨਜ਼ ਨੂੰ ਪਹਿਲੀ ਵਾਰ ਆਪਣੀ ਨਵਜੰਮੀ ਬੇਟੀ ਦਿਵਿਸ਼ਾ ਦੀ ਇੱਕ ਖੂਬਸੂਰਤ ਝਲਕ ਵਿਖਾਈ ਹੈ।

image source: Instagram

ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਸਟਾਰ ਕਪਲ ਨੇ ਇੱਕ ਖ਼ਾਸ ਕੈਪਸ਼ਨ ਵੀ ਦਿੱਤਾ ਹੈ। ਪੋਸਟ ਦੀ ਕੈਪਸ਼ਨ ਵਿੱਚ ਲਿਖਿਆ ਗਿਆ ਹੈ, "Hi World! That’s my miracle baby @divishaadiva ??

Good vibes & blessings always ?? #myfamily?"

ਟੀਵੀ ਕਪਲ ਵੱਲੋਂ ਸ਼ੇਅਰ ਕੀਤੀ ਗਈ ਤਸਵੀਰ 'ਚ ਦੇਬੀਨਾ ਤੇ ਗੁਰਮੀਤ ਨੀਲੇ ਰੰਗ ਦੀ ਡਰੈਸ ਵਿੱਚ ਟਵਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਗੁਰਮੀਤ ਨੇ ਨੀਲੇ ਰੰਗ ਦਾ ਆਊਟਫਿੱਟ ਪਾਇਆ ਹੋਇਆ ਹੈ। ਉੱਥੇ ਹੀ ਦੂਜੇ ਪਾਸੇ ਦੇਬੀਨਾ ਨੇ ਵੀ ਨੀਲੇ ਰੰਗ ਦੇ ਫਲੋਰਲ ਗਾਊਨ ਅਤੇ ਨਿਊਡ ਮੇਅਕਪ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ ਹੈ।ਇਸ ਜੋੜੀ ਦੀ ਗੋਦ ਵਿੱਚ ਉਨ੍ਹਾਂ ਦੀਆਂ ਦੋਵੇ ਕਿਊਟ ਧੀਆਂ ਲਿਆਨਾ ਅਤੇ ਦੇਵਿਸ਼ਾ ਵੀ ਨਜ਼ਰ ਆ ਰਹੀਆਂ ਹਨ। ਲਿਆਨਾ ਲਾਈਟ ਪਿੰਕ ਰੰਗ ਦੀ ਡਰੈਸ ਅਤੇ ਦੇਵਿਸ਼ਾ ਚਿੱਟੇ ਰੰਗ ਦੀ ਖੂਬਸੂਰਤ ਡਰੈਸ ਵਿੱਚ ਬੇਹੱਦ ਪਿਆਰੀ ਨਜ਼ਰ ਆ ਰਹੀ ਹੈ।

image source: Instagram

ਹੋਰ ਪੜ੍ਹੋ: Watch Video: ਸ਼ਹਿਜ਼ਾਦਾ ਬਣ ਘੁੰਮਣ ਨਿਕਲੇ ਕਾਰਤਿਕ ਆਰੀਅਨ, ਮਸਤੀ ਭਰੇ ਅੰਦਾਜ਼ 'ਚ ਨਜ਼ਰ ਆਏ ਅਦਾਕਾਰ

ਦੱਸ ਦਈਏ ਕਿ ਇਸ ਤੋਂ ਪਹਿਲਾਂ ਜਦੋਂ ਵੀ ਇਹ ਜੋੜੀ ਆਪਣੀ ਧੀਆਂ ਦੀ ਤਸਵੀਰ ਸ਼ੇਅਰ ਕਰਦਾ ਸੀ ਤਾਂ ਉਸ 'ਤੇ ਈਮੋਜੀ ਲਗਾ ਦਿੰਦਾ ਸੀ। ਹੁਣ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਲਿਆਨਾ ਦੇ ਨਾਲ-ਨਾਲ ਫੈਨਜ਼ ਦੇਵਿਸ਼ਾ ਦਾ ਚਿਹਰਾ ਵੀ ਵੇਖ ਸਕਦੇ ਹਨ। ਫੈਨਜ਼ ਇਸ ਜੋੜੇ ਦੀਆਂ ਇਨ੍ਹਾਂ ਪਿਆਰੀਆਂ ਤਸਵੀਰਾਂ ਤੇ ਉਨ੍ਹਾਂ ਦੀਆਂ ਦੋਹਾਂ ਧੀਆਂ ਲਿਆਨਾ ਤੇ ਦੇਵਿਸ਼ਾ 'ਤੇ ਖੂਬ ਪਿਆਰ ਬਰਸਾ ਰਹੇ ਹਨ।

 

View this post on Instagram

 

A post shared by Debina Bonnerjee (@debinabon)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network