
ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਧਾਰਮਿਕ ਗੀਤ ਗਾਇਕਾਂ ਦੇ ਵੱਲੋਂ ਰਿਲੀਜ਼ ਕੀਤੇ ਜਾ ਰਹੇ ਹਨ । ਇਸੇ ਲੜੀ ਦੇ ਤਹਿਤ ਪੰਜਾਬੀ ਗਾਇਕ ਕੁਲਵਿੰਦਰ ਕੈਲੀ (Kulwinder Kally) ਅਤੇ ਗਾਇਕਾ ਗੁਰਲੇਜ ਅਖਤਰ (Gurlej Akhtar) ਦੀ ਆਵਾਜ਼ ‘ਚ ਧਾਰਮਿਕ ਗੀਤ ‘ਸ਼ਰਧਾਂਜਲੀ’ (Shardhanjali) ਰਿਲੀਜ਼ ਹੋ ਗਿਆ ਹੈ ।

ਹੋਰ ਪੜ੍ਹੋ : ਅਦਾਕਾਰ ਮਲਕੀਤ ਰੌਣੀ ਦੀ ਫੇਸਬੁੱਕ ਆਈ ਡੀ ਹੋਈ ਹੈਕ, ਅਦਾਕਾਰ ਨੇ ਕਿਹਾ ‘ਕੋਈ ਮੇਰੇ ਨਾਮ ਤੋਂ ਪੈਸੇ ਮੰਗ ਰਿਹਾ’
ਇਸ ਧਾਰਮਿਕ ਗੀਤ ਦੇ ਬੋਲ ਕਾਲਾ ਤੋਗਵਾਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਮਿਊਜ਼ਿਕ ਐਮਪਾਇਰ ਨੇ । ਇਸ ਧਾਰਮਿਕ ਗੀਤ ‘ਚ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਬਿਆਨ ਕੀਤਾ ਗਿਆ ਹੈ । ਇਸ ਧਾਰਮਿਕ ਗੀਤ ‘ਚ ਛੋਟੇ ਸਾਹਿਬਜ਼ਾਦਿਆਂ ਦੀ ਬਹਾਦਰੀ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

ਹੋਰ ਪੜ੍ਹੋ : ਅਨੁਸ਼ਕਾ ਸ਼ਰਮਾ ਦੀ ਇਜਾਜ਼ਤ ਤੋਂ ਬਗੈਰ ਇਸ ਪ੍ਰਸਿੱਧ ਬਰੈਂਡ ਨੇ ਸ਼ੇਅਰ ਕੀਤੀ ਅਦਾਕਾਰਾ ਦੀ ਤਸਵੀਰ, ਭੜਕੀ ਅਦਾਕਾਰਾ ਨੇ ਲਾਈ ਕਲਾਸ
ਇਸ ਦੇ ਨਾਲ ਹੀ ਇਸ ਧਾਰਮਿਕ ਗੀਤ ਦੇ ਜ਼ਰੀਏ ਬੱਚਿਆਂ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਬਾਰੇ ਦੱਸਣ ਦਾ ਵੀ ਸੁਨੇਹਾ ਦਿੱਤਾ ਗਿਆ ਹੈ ।ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਦੋਵੇਂ ਗਾਇਕ ਕਈ ਧਾਰਮਿਕ ਗੀਤ ਆਪਣੀ ਆਵਾਜ਼ ‘ਚ ਰਿਲੀਜ਼ ਕਰ ਚੁੱਕੇ ਹਨ ।

ਗੁਰਲੇਜ ਅਖਤਰ ਅਤੇ ਕੁਲਵਿੰਦਰ ਕੈਲੀ ਪਿਛਲੇ ਕਈ ਸਾਲਾਂ ਤੋਂ ਪੰਜਾਬੀ ਇੰਡਸਟਰੀ ‘ਚ ਸਰਗਰਮ ਹਨ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਦੇ ਰਹੇ ਹਨ । ਦੋਵਾਂ ਦਾ ਇੱਕ ਬੇਟਾ ਦਾਨਵੀਰ ਵੀ ਹੈ । ਜੋ ਗਾਇਕੀ ਦੇ ਗੁਰ ਆਪਣੇ ਮਾਪਿਆਂ ਤੋਂ ਸਿੱਖ ਰਿਹਾ ਹੈ । ਕੁਝ ਸਮਾਂ ਪਹਿਲਾਂ ਦਾਨਵੀਰ ਦੀ ਆਵਾਜ਼ ‘ਚ ਵੀ ਸ਼ਬਦ ਰਿਲੀਜ਼ ਹੋ ਚੁੱਕਿਆ ਹੈ ।
View this post on Instagram