ਦੀਪ ਢਿੱਲੋਂ ਨੇ ਵਿਆਹ ਦੀ 10 ਵਰ੍ਹੇਗੰਢ ‘ਤੇ ਪਤਨੀ ਜੈਸਮੀਨ ਜੱਸੀ ਲਈ ਖ਼ਾਸ ਪੋਸਟਰ ਸ਼ੇਅਰ ਕਰਕੇ ਕੀਤਾ ਵਿਸ਼, ਜੋੜੀ ਨੂੰ ਪਿਆਰ ਦੇਣ ਲਈ ਪ੍ਰਸ਼ੰਸਕਾਂ ਦਾ ਕੀਤਾ ਧੰਨਵਾਦ

written by Lajwinder kaur | March 30, 2021

‘ਤੇਰੀ ਬੇਬੇ ਲਿਬੜੀ ਤਿਬੜੀ’, ‘ਰੇਡਰ’ ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਨ੍ਹਾਂ ਨੇ ਆਪਣੇ ਫੇਸਬੁੱਕ ਪੇਜ਼ ਉੱਤੇ ਆਪਣੀ ਵੈਡਿੰਗ ਐਨੀਵਰਸਰੀ ਮੌਕੇ ਉੱਤੇ ਖ਼ਾਸ ਪੋਸਟਰ ਪਾ ਕੇ ਆਪਣੀ ਪਤਨੀ ਜੈਸਮੀਨ ਜੱਸੀ ਨੂੰ ਵਧਾਈ ਦਿੱਤੀ ਹੈ।

inside image of deep dhillon celebrates 10th wedding anniversary

ਹੋਰ ਪੜ੍ਹੋ :  ਰਣਜੀਤ ਬਾਵਾ ਦਾ ਨਵਾਂ ਗੀਤ ‘KOKA’ ਜਿੱਤ ਰਿਹਾ ਹੈ ਹਰ ਇੱਕ ਦਾ ਦਿਲ, ਯੂਟਿਊਬ ‘ਤੇ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

deep dhillon image

ਇਸ ਪੋਸਟਰ ਉੱਤੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨਜ਼ਰ ਆ ਰਹੇ ਨੇ। ਉਨ੍ਹਾਂ ਨੇ ਨਾਲ ਹੀ ਕੈਪਸ਼ਨ ‘ਚ ਲਿਖਿਆ ਹੈ- ‘ਅੱਜ ਸਾਡੀ marriage Anniversary  ਹੈ... ਅੱਜ 10 ਸਾਲ ਹੋ ਗਏ ਸਾਡੇ ਵਿਆਹ ਨੂੰ...ਸ਼ੁਕਰ ਆ ਮਾਲਿਕ ਦਾ... ਧੰਨਵਾਦ ਤੁਹਾਡਾ ਸਭ ਦਾ ਤੁਸੀਂ ਸਾਡੀ ਜੋੜੀ ਨੂੰ ਬਹੁਤ ਪਿਆਰ ਦਿੱਤਾ’ । ਪ੍ਰਸ਼ੰਸਕ ਵੀ ਕਮੈਂਟ ਕਰਕੇ ਦੀਪ ਢਿੱਲੋਂ ਤੇ ਜੈਸਮੀਨ ਜੱਸੀ ਨੂੰ ਮੁਬਾਰਕਾਂ ਦੇ ਰਹੇ ਨੇ।

inside comments from deep dhillon post

ਜੇ ਗੱਲ ਕਰੀਏ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਸੁਪਰ ਹਿੱਟ ਦੁਗਾਣਾ ਜੋੜੀ ਦੀਪ ਢਿੱਲੋਂ ਅਤੇ ਜੈਸਮੀਨ ਜੱਸੀ ਤਾਂ ਦੋਵਾਂ ਨੂੰ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦਿੱਤੇ ਨੇ। ਪ੍ਰੀ-ਵੈਡਿੰਗ, ਮੁੱਛ ਦਾ ਸਵਾਲ, ‘ਜੋੜੀ’, ਵਰਗੇ ਕਈ ਕਮਾਲ ਦੇ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਦੱਸ ਦਈਏ ਕਿ ਇਸ ਜੋੜੀ ਨੇ ਕੁਝ ਸਾਲ ਪਹਿਲਾਂ ਲਵ ਮੈਰਿਜ ਕਰਵਾਈ ਸੀ । ਦੋਵਾਂ ਦੀ ਪਿਆਰੀ ਜਿਹੀ ਬੇਟੀ ਹੈ ਜਿਸ ਦਾ ਨਾਂਅ ਗੁਣਤਾਸ ਰੱਖਿਆ ਹੈ। ਦੋਵੇਂ ਜਣੇ ਅਕਸਰ ਹੀ ਆਪਣੀ ਬੇਟੀਆਂ ਦੀਆਂ ਤਸਵੀਰਾਂ ਤੇ ਵੀਡੀਓਜ਼ ਸਾਂਝੀਆਂ ਕਰਦੇ ਰਹਿੰਦੇ ਨੇ।

inside image of deep dhillon with wife jasmine jassi and daughtter image source- instagram

 

 

You may also like