ਦੀਪ ਜੰਡੂ ਦੀ ਨਵੀਂ ਐਲਬਮ 'ਡਾਊਨ ਟੂ ਅਰਥ' ਦਾ ਹੋਇਆ ਐਲਾਨ, ਪੋਸਟਰ ਆਇਆ ਸਾਹਮਣੇ

written by Aaseen Khan | December 01, 2019

ਮਿਊਜ਼ਿਕ ਡਾਇਰੈਕਟਰ ਅਤੇ ਗਾਇਕ ਦੀਪ ਜੰਡੂ ਜਿੰਨ੍ਹਾਂ ਦੇ ਗਾਣੇ ਹਰ ਕਿਸੇ ਨੂੰ ਨੱਚਣ ਲਈ ਮਜਬੂਰ ਕਰ ਦਿੰਦੇ ਹਨ। ਹੁਣ ਇੱਕ ਵਾਰ ਫਿਰ ਦੀਪ ਜੰਡੂ ਆਪਣੇ ਸ਼ਾਨਦਾਰ ਸੰਗੀਤ ਅਤੇ ਗਾਣਿਆਂ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਹਨ ਕਿਉਂਕਿ ਉਹਨਾਂ ਨੇ ਹੁਣ ਆਪਣੀ ਨਵੀਂ ਐਲਬਮ ਦਾ ਐਲਾਨ ਕਰ ਦਿੱਤਾ ਹੈ। ਇਸ ਐਲਬਮ ਦਾ ਨਾਮ ਹੋਵੇਗਾ 'ਡਾਊਨ ਟੂ ਅਰਥ' ਜਿਸ ਦਾ ਆਫੀਸ਼ੀਅਲ ਪੋਸਟਰ ਅਤੇ ਰਿਲੀਜ਼ ਤਰੀਕ ਜਾਰੀ ਜਾਰੀ ਕਰ ਦਿੱਤੀ ਗਈ ਹੈ।

 

View this post on Instagram

 

DOWN TO EARTH #ALBUMMODE

A post shared by Deep Jandu (@deepjandu) on


ਦੀਪ ਜੰਡੂ ਦੀ ਇਹ ਐਲਬਮ 13 ਦਸੰਬਰ ਨੂੰ ਰਿਲੀਜ਼ ਹੋਣ ਵਾਲੀ ਹੈ। ਦੀਪ ਜੰਡੂ ਆਪਣੀ ਇਸ ਐਲਬਮ ਦੀ ਤਿਆਰੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਕਰ ਰਹੇ ਹਨ ਅਤੇ ਹੁਣ ਇਸ ਦੀ ਆਫੀਸ਼ੀਅਲ ਅਨਾਊਂਸਮੈਂਟ ਕਰ ਦਿੱਤੀ ਗਈ ਹੈ। ਹੋ ਸਕਦਾ ਹੈ ਇਸ ਐਲਬਮ 'ਚ ਦੀਪ ਜੰਡੂ ਤੋਂ ਇਲਾਵਾ ਹੋਰ ਵੀ ਗਾਇਕਾਂ ਦੇ ਗਾਣੇ ਸੁਣਨ ਨੂੰ ਮਿਲਣ ਫਿਲਹਾਲ ਉਹਨਾਂ ਦੀ ਇਸ ਐਲਬਮ ਬਾਰੇ ਹੋਰ ਜਾਣਕਰੀ ਆਉਣ ਵਾਲੀ ਸਮੇਂ 'ਚ ਸਾਂਝੀ ਕੀਤੀ ਜਾ ਸਕਦੀ ਹੈ।

ਹੋਰ ਵੇਖੋ : ਡਿੰਪਲ ਕਪਾਡੀਆ ਦੀ ਮਾਂ ਬੇੱਟੀ ਕਪਾਡੀਆ ਦਾ ਹੋਇਆ ਦਿਹਾਂਤ,80 ਸਾਲ ਦੀ ਉਮਰ ‘ਚ ਲਏ ਆਖਰੀ ਸਾਹ


ਕੈਨੇਡਾ ਦੇ ਰਹਿਣ ਵਾਲੇ ਮਿਊਜ਼ਿਕ ਡਾਇਰਕੈਟਰ ਦੀਪ ਜੰਡੂ ਪੰਜਾਬ ਦੇ ਕਈ ਨਾਮੀ ਗਾਇਕਾਂ ਨਾਲ ਗਾਣੇ ਗਾ ਚੁੱਕੇ ਹਨ ਜਿੰਨ੍ਹਾਂ 'ਚ ਕੰਵਰ ਗਰੇਵਾਲ, ਲਾਭ ਹੀਰਾ, ਹਰਫ਼ ਚੀਮਾ, ਬੋਹੇਮੀਆ ਵਰਗੇ ਨਾਮ ਸ਼ਾਮਿਲ ਹਨ। ਹੁਣ ਦੇਖਣਾ ਹੋਵੇਗਾ ਆਪਣੇ ਪ੍ਰਸ਼ੰਸਕਾਂ ਲਈ ਦੀਪ ਜੰਡੂ ਇਸ ਐਲਬਮ 'ਚ ਕਿਹੋ ਜਿਹੇ ਗਾਣੇ ਲੈ ਕੇ ਆਉਂਦੇ ਹਨ।

You may also like