ਦੀਪ ਸਿੱਧੂ ਦੇ ਭੋਗ ਅਤੇ ਅੰਤਿਮ ਅਰਦਾਸ ਦੀ ਤਾਰੀਕ ਆਈ ਸਾਹਮਣੇ

written by Lajwinder kaur | February 18, 2022

ਪੰਜਾਬੀ ਅਦਾਕਾਰ ਦੀਪ ਸਿੱਧੂ  Deep Sidhu ਦੀ ਮੰਗਲਵਾਰ, 15 ਫਰਵਰੀ ਨੂੰ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਦੀਪ ਸਿੱਧੂ ਦੀ ਮੌਤ ਨੇ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੱਤਾ। ਪਰਿਵਾਰ ਵਾਲੇ ਅਤੇ ਪ੍ਰਸ਼ੰਸਕ ਵਾਲੇ ਅਜੇ ਤੱਕ ਸਦਮੇ ‘ਚੋਂ ਲੰਘ ਰਹੇ ਹਨ। ਉਨ੍ਹਾਂ ਦੇ ਪਰਿਵਾਰ ਵੱਲੋਂ ਦੀਪ ਸਿੱਧੂ ਦੇ ਪਾਠ ਦੀ ਤਾਰੀਕ ਦੱਸ ਦਿੱਤੀ ਗਈ ਹੈ। ਜਿਸ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਇਹ ਪੋਸਟਰ ਸ਼ੇਅਰ ਹੋ ਰਿਹਾ ਹੈ, ਜਿਸ ਉੱਤੇ ਪਾਠ ਭੋਗ ਅਤੇ ਅੰਤਿਮ ਅਰਦਾਸ ਦੀ ਤਾਰੀਕ ਅਤੇ ਸਥਾਨ ਦੱਸਿਆ ਗਿਆ ਹੈ ਤੇ ਨਾਲ ਹੀ ਬੇਨਤੀ ਦੀਪ ਸਿੱਧੂ ਦੇ ਪਰਿਵਾਰ ਵੱਲੋਂ ਲਿਖਿਆ ਗਿਆ ਹੈ।

ਹੋਰ ਪੜ੍ਹੋ : ਦੀਪ ਸਿੱਧੂ ਦੀ ਗਰਲਫ਼ਰੈਂਡ Reena Rai ਨੇ ਪਾਈ ਭਾਵੁਕ ਪੋਸਟ, ਮੌਤ ਤੋਂ ਇੱਕ ਦਿਨ ਪਹਿਲਾ ਹੀ ਮਨਾਇਆ ਸੀ ਵੈਲੇਨਟਾਈਨ ਡੇਅ

DEEP SIDHU 3

ਦੱਸ ਦਈਏ ਦੀਪ ਸਿੱਧੂ ਦਾ ਭੋਗ ਅਤੇ ਅੰਤਿਮ ਅਰਦਾਸ 24 ਫਰਵਰੀ ਦਿਨ ਵੀਰਵਾਰ ਨੂੰ ਗੁਰਦੁਆਰਾ ਫ਼ਤਿਹਗੜ੍ਹ ਸਾਹਿਬ, ਸਰਹੰਦ ਵਿਖੇ ਹੋਵੇਗਾ। ਸਮਾਂ ਹੋਵੇਗਾ ਦੁਪਹਿਰ ਦੇ ਇੱਕ ਵਜੇ। ਇਹ ਪੋਸਟ ਬਹੁਤ ਹੀ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਉੱਤੇ ਸ਼ੇਅਰ ਹੋ ਰਹੀ ਹੈ।

ਹੋਰ ਪੜ੍ਹੋ : ਰਾਣਾ ਰਣਬੀਰ ਨੇ ਬਿੰਨੂ ਢਿੱਲੋਂ ਦੀ ਮਾਤਾ ਦੇ ਦਿਹਾਂਤ 'ਤੇ ਆਪਣੇ ਅੰਦਾਜ਼ ਵਿੱਚ ਅਫ਼ਸੋਸ ਕੀਤਾ ਪ੍ਰਗਟ, ਕਿਹਾ -‘ਯਾਦਾਂ ਤੇ ਮੁਹੱਬਤ ਜਿਉਂਦੀ ਰਹੇਗੀ’

deep sidhu

ਦੱਸ ਦਈਏ ਕਿ ਅਦਾਕਾਰ ਤੇ ਕਿਸਾਨੀ ਅੰਦਲੋਨ 'ਚ ਅਹਿਮ ਯੋਗਦਾਨ ਪਾਉਣ ਵਾਲੇ ਦੀਪ ਸਿੱਧੂ ਦੀ ਦਿੱਲੀ ਦੀ ਕੁੰਡਲੀ ਮਨੇਸਰ ਹਾਈਵੇਅ (ਕੇ. ਐਮ.ਪੀ.ਐਲ.) ਵਿਖੇ ਭਿਆਨਕ ਸੜਕ ਹਾਦਸੇ 'ਚ ਮੌਤ ਹੋ ਗਈ ਸੀ । ਅਦਾਕਾਰ ਦੀਪ ਸਿੱਧੂ ਦਾ ਅੰਤਿਮ ਸੰਸਕਾਰ ਪਿੰਡ ਥਰੀਕੇ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ ਸੀ। ਨਮ ਅੱਖਾਂ ਨਾਲ ਪਰਿਵਾਰ ਵਲੋਂ ਅੰਤਿਮ ਵਿਦਾਈ ਦਿੱਤੀ ਗਈ। ਇਸ ਮੌਕੇ ਵੱਡੀ ਗਿਣਤੀ ਲੋਕ ਦੀਪ ਸਿੱਧੂ ਨੂੰ ਸ਼ਰਧਾਂਜਲੀ ਅਤੇ ਅੰਤਿਮ ਵਿਦਾਈ ਦੇਣ ਆਏ ਸੀ। ਦੀਪ ਸਿੱਧੂ ਦੀ ਮੌਤ ਤੋਂ ਬਾਅਦ ਉਨ੍ਹਾਂ ਦੀਆਂ ਪੁਰਾਣੀਆਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

 

 

View this post on Instagram

 

A post shared by Harwinder Tatla (@imharwinder7)

You may also like