ਦੀਪ ਸਿੱਧੂ ਦੇ ਘਰ ਰਚਣ ਵਾਲਾ ਸੀ ਵਿਆਹ, ਮੌਤ ਤੋਂ ਬਾਅਦ ਖੁਸ਼ੀਆਂ ਗਮ ‘ਚ ਹੋਈਆਂ ਤਬਦੀਲ

written by Shaminder | February 18, 2022

ਦੀਪ ਸਿੱਧੂ  (Deep Sidhu) ਦੇ ਦਿਹਾਂਤ ਤੋਂ ਬਾਅਦ ਉਨ੍ਹਾਂ ਦੇ ਪੁਰਾਣੇ ਵੀਡੀਓ ਵਾਇਰਲ ਹੋ ਰਹੇ ਹਨ। ਇਸ ਦੇ ਨਾਲ ਹੀ ਦੀਪ ਸਿੱਧੂ ਦੀ ਸ਼ਖਸੀਅਤ ਬਾਰੇ ਹੋਰ ਵੀ ਕਈ ਗੱਲਾਂ ਸਾਹਮਣੇ ਆ ਰਹੀਆਂ ਹਨ ।ਦੀਪ ਸਿੱਧੂ ਦੇ ਸ਼ੌਂਕ ਅਤੇ ਉਸ ਦੇ ਪਰਿਵਾਰਕ ਮੈਬਰਾਂ ਦੀਆਂ ਖਬਰਾਂ ਲਗਾਤਾਰ ਸਾਹਮਣੇ ਆ ਰਹੀਆ ਹਨ । ਦੀਪ ਸਿੱਧੂ ਦਾ ਪਰਿਵਾਰ ਪੂਰੀ ਤਰ੍ਹਾਂ ਗਮਗੀਨ ਹੈ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਹਾਲੇ ਤੱਕ ਯਕੀਨ ਨਹੀਂ ਹੋ ਰਿਹਾ ਕਿ ਦੀਪ ਸਿੱਧੂ ਉਨ੍ਹਾਂ ਦੇ ਦਰਮਿਆਨ ਨਹੀਂ ਰਿਹਾ ।

DEEP SIDHU

ਹੋਰ ਪੜ੍ਹੋ : ਅਦਾਕਾਰਾ ਸੰਨੀ ਲਿਓਨੀ ਹੋਈ ਠੱਗੀ ਦਾ ਸ਼ਿਕਾਰ, ਅਦਾਕਾਰਾ ਨੇ ਟਵੀਟ ਕਰਕੇ ਦਿੱਤੀ ਜਾਣਕਾਰੀ

ਖਬਰਾਂ ਮੁਤਾਬਕ ਦੀਪ ਸਿੱਧੂ ਦੇ ਘਰ ਕੁਝ ਦਿਨ ਬਾਅਦ ਹੀ ਵਿਆਹ ਰਚਣ ਵਾਲਾ ਸੀ । ਦੀਪ ਸਿੱਧੂ ਦੀ ਸਕੀ ਮਾਸੀ ਦੀ ਕੁੜੀ ਦਾ ਵਿਆਹ ਹੋਣਾ ਸੀ, ਪਰ ਦੀਪ ਸਿੱਧੂ ਦੇ ਦਿਹਾਂਤ ਦੀ ਖਬਰ ਤੋਂ ਬਾਅਦ ਪਰਿਵਾਰ ਦੀਆਂ ਖੁਸ਼ੀਆਂ ਗਮਾਂ ‘ਚ ਤਬਦੀਲ ਹੋ ਗਈਆਂ ਨੇ ।ਦੀਪ ਸਿੱਧੂ ਦੇ ਨਾਨੇ ਮੁਤਾਬਕ ਉਸ ਦਾ ਆਪਣੇ ਨਾਨਕੇ ਘਰ ਨਾਲ ਬੜਾ ਮੋਹ ਸੀ ਅਤੇ ਕਈ ਕਈ ਦਿਨ ਤੱਕ ਉਹ ਨਾਨੇ ਕੋਲ ਰਹਿਣ ਦੇ ਲਈ ਆ ਜਾਂਦਾ ਸੀ।

DEEP SIDHU Image from Ani

ਦੀਪ ਸਿੱਧੂ ਨੂੰ ਬਾਜਰੇ ਦੀ ਰੋਟੀ ਬਹੁਤ ਜ਼ਿਆਦਾ ਪਸੰਦ ਸੀ ਅਤੇ ਉਹ ਹਮੇਸ਼ਾ ਬਾਜਰੇ ਦੀ ਰੋਟੀ ਹੀ ਖਾਂਦਾ ਸੀ ਅਤੇ ਪਿੰਨੀਆਂ ਖਾਣ ਦਾ ਵੀ ਸ਼ੁਕੀਨ ਸੀ ।ਦੀਪ ਸਿੱਧੂ ਦੇ ਜਾਣ ਨਾਲ ਇਸ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ । ਦੀਪ ਸਿੱਧੂ ਨੇ ਕਿਸਾਨ ਅੰਦੋਲਨ ‘ਚ ਵੀ ਵੱਡੀ ਭੂਮਿਕਾ ਨਿਭਾਈ ਸੀ ।ਉਸ ਦਾ ਨਾਮ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ‘ਚ ਵੀ ਆਇਆ ਸੀ । ਜਿਸ ਤੋਂ ਬਾਅਦ ਦੀਪ ਸਿੱਧੂ ਨੂੰ ਗ੍ਰਿਫਤਾਰ ਕੀਤਾ ਗਿਆ ਸੀ । ਦੀਪ ਸਿੱਧੂ ਇੱਕ ਵਧੀਆ ਅਦਾਕਾਰ ਹੋਣ ਦੇ ਨਾਲ ਨਾਲ ਵਕੀਲ ਵੀ ਸੀ । ਉਸ ਦਾ ਜਨਮ ੧੯੮੪ ‘ਚ ਹੋਇਆ ਸੀ ਅਤੇ ਉਸ ਨੇ ਫ਼ਿਲਮ ‘ਰਮਤਾ ਜੋਗੀ’ ਦੇ ਨਾਲ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਪਰ ਉਸ ਨੂੰ ਪਛਾਣ ਫਿਲਮ ‘ਜੋਰਾ ਦਸ ਨੰਬਰੀਆ’ ਦੇ ਨਾਲ ਮਿਲੀ ਸੀ ।

 

You may also like