ਦੀਪ ਸਿੱਧੂ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਅਦਾਕਾਰ ਗਾਉਂਦਾ ਹੋਇਆ ਆ ਰਿਹਾ ਨਜ਼ਰ

written by Shaminder | February 18, 2022

ਦੀਪ ਸਿੱਧੂ  (Deep sidhu)ਦਾ ਇੱਕ ਪੁਰਾਣਾ ਵੀਡੀਓ (Old Video)ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ।ਇਸ ਵੀਡੀਓ ‘ਚ ਅਦਾਕਾਰ ਇੱਕ ਕਾਰ ‘ਚ ਬੈਠਾ ਹੋਇਆ ਹੈ ਅਤੇ ਕੁਲਦੀਪ ਮਾਣਕ ਦਾ ਗੀਤ ਗਾਉਂਦਾ ਹੋਇਆ ਨਜ਼ਰ ਆ ਰਿਹਾ ਹੈ । ਇਸ ਵੀਡੀਓ ਨੂੰ ਇੰਸਟੈਂਟ ਪਾਲੀਵੁੱਡ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਹਰ ਕੋਈ ਦੀਪ ਸਿੱਧੂ ਨੂੰ ਯਾਦ ਕਰ ਰਿਹਾ ਹੈ । ਦੱਸ ਦਈਏ ਕਿ ਬੀਤੇ ਦਿਨੀਂ ਦੀਪ ਸਿੱਧੂ ਦੀ ਸਕਾਰਪਿਓ ਗੱਡੀ ਇੱਕ ਟਰਾਲੇ ‘ਚ ਜਾ ਟਕਰਾਈ ਸੀ ਜਿਸ ਤੋਂ ਬਾਅਦ ਮੌਕੇ ‘ਤੇ ਹੀ ਦੀਪ ਸਿੱਧੂ ਦੀ ਮੌਤ ਹੋ ਗਈ ਸੀ । ਦੀਪ ਸਿੱਧੂ ਦੇ ਦਿਹਾਂਤ ਦੀ ਖਬਰ ਨੇ ਹਰ ਪੰਜਾਬੀ ਅਤੇ ਪੰਜਾਬੀ ਸਿਤਾਰੇ ਨੂੰ ਝੰਜੋੜ ਕੇ ਰੱਖ ਦਿੱਤਾ ਹੈ ।

DEEP SIDHU

ਹੋਰ ਪੜ੍ਹੋ : ਗਿੱਪੀ ਗਰੇਵਾਲ ਨੇ ਬੇਟੇ ਗੁਰਬਾਜ਼ ਗਰੇਵਾਲ ਦਾ ਕਿਊਟ ਵੀਡੀਓ ਕੀਤਾ ਸਾਂਝਾ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਬੀਤੇ ਦਿਨੀਂ ਦੀਪ ਸਿੱਧੂ ਦੀ ਖ਼ਾਸ ਦੋਸਤ ਰੀਨਾ ਰਾਏ ਨੇ ਵੀ ਇੱਕ ਇਮੋਸ਼ਨਲ ਪੋਸਟ ਸਾਂਝੀ ਕਰਦੇ ਹੋਏ ਦੀਪ ਸਿੱਧੂ ਦੇ ਨਾਲ ਬਿਤਾਏ ਆਖਰੀ ਪਲਾਂ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਸਨ । ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਗਿਆ ਸੀ । ਦੱਸ ਦਈਏ ਕਿ ਦੀਪ ਸਿੱਧੂ ਦਾ ਜਨਮ 1984 ‘ਚ ਹੋਇਆ ਸੀ । ਪੇਸ਼ੇ ਤੋਂ ਉਹ ਇੱਕ ਵਕੀਲ ਵੀ ਸਨ, ਪਰ ਉਨ੍ਹਾਂ ਨੇ ਕਈ ਫ਼ਿਲਮਾਂ ਦੇ ਵਿੱਚ ਅਦਾਕਾਰੀ ਵੀ ਕੀਤੀ ਸੀ ।

DEEP SIDHU

ਉਨ੍ਹਾਂ ਨੇ ਪਹਿਲੀ ਫ਼ਿਲਮ ‘ਰਮਤਾ ਜੋਗੀ’ ਦੇ ਨਾਲ ਇੰਡਸਟਰੀ ‘ਚ ਕਦਮ ਰੱਖਿਆ ਸੀ । ਇਹ ਇੱਕ ਪ੍ਰੇਮੀ ਜੋੜੇ ਦੀ ਕਹਾਣੀ ਸੀ । ਜਿਸ ‘ਚ ਦੋਵਾਂ ਦੇ ਪਰਿਵਾਰਾਂ ‘ਚ ਅਮੀਰੀ ਗਰੀਬੀ ਦੀ ਦੀਵਾਰ ਸੀ । ਪਰ ਦੀਪ ਸਿੱਧੂ ਨੂੰ ਅਸਲ ਪਛਾਣ ਮਿਲੀ ਜੋਰਾ ਦਸ ਨੰਬਰੀਆ ਤੋਂ । ਇਸ ਫ਼ਿਲਮ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ । ਦੀਪ ਸਿੱਧੂ ਅੱਜ ਬੇਸ਼ੱਕ ਇਸ ਦੁਨੀਆ ‘ਚ ਨਹੀਂ ਹੈ ।ਪਰ ਉਸ ਨੂੰ ਚਾਹੁਣ ਵਾਲੇ ਅੱਜ ਵੀ ਉਨ੍ਹਾਂ ਨੂੰ ਯਾਦ ਕਰ ਰਹੇ ਹਨ ਅਤੇ ਪੰਜਾਬ ਦੇ ਹਰ ਵਿਅਕਤੀ ਦੀ ਅੱਖ ਅਦਾਕਾਰ ਨੂੰ ਯਾਦ ਕਰਕੇ ਰੋ ਰਹੀ ਹੈ ।

 

View this post on Instagram

 

A post shared by Instant Pollywood (@instantpollywood)

You may also like