ਦੀਪ ਸਿੱਧੂ ਦੀ ਖਾਸ ਦੋਸਤ ਰੀਨਾ ਰਾਏ ਨੇ ਪੋਸਟ ਕੀਤੀ ਸਾਂਝੀ, ਦੱਸਿਆ ਕਿਵੇਂ ਕੁਝ ਘੰਟਿਆਂ ‘ਚ ਹੀ ਬਦਲ ਗਈ ਉਸ ਦੀ ਜ਼ਿੰਦਗੀ

written by Shaminder | February 26, 2022

ਦੀਪ ਸਿੱਧੂ (Deep sidhu) ਜਿਸ ਦਾ ਕਿ ਬੀਤੇ ਦਿਨੀਂ ਇੱਕ ਸੜਕ ਹਾਦਸੇ ‘ਚ ਦਿਹਾਂਤ ਹੋ ਗਿਆ ਸੀ ।ਉਸ ਦੀ ਖਾਸ ਦੋਸਤ ਰੀਨਾ ਰਾਏ (Reena Rai) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ । ਜਿਸ ‘ਚ ਉਸ ਨੇ ਆਪਣੇ ਅਤੇ ਦੀਪ ਦੇ ਰਿਸ਼ਤੇ ਬਾਰੇ ਗੱਲਬਾਤ ਦੱਸੀ ਹੈ ।ਰੀਨਾ ਰਾਏ ਨੇ ਦੀਪ ਸਿੱਧੂ ਦੀ ਮੌਤ ਤੋਂ ਬਾਅਦ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ ਦੱਸਿਆ ਜਾ ਰਿਹਾ ਸੀ ਕਿ ਉਸ ਸਮੇਂ ਦੀਪ ਸਿੱਧੂ ਨਾਲ ਉਸ ਦੀ ਮਹਿਲਾ ਮਿੱਤਰ ਰੀਨਾ ਰਾਏ ਵੀ ਮੌਜੂਦ ਸੀ ਜੋ ਕਿ ਹਾਦਸੇ ਵਿੱਚ ਬਚ ਗਈ ਸੀ। ਹੁਣ ਰੀਨਾ ਰਾਏ ਨੇ ਇਸ ਹਾਦਸੇ ਵਿੱਚ ਚੁੱਪੀ ਤੋੜਦਿਆਂ ਇੰਸਟਾਗ੍ਰਾਮ ਉੱਤੇ ਪੋਸਟ ਸਾਂਝੀ ਕੀਤੀ ਹੈ।

Reena Rai image from instagram

ਹੋਰ ਪੜ੍ਹੋ : ਹਰਫ ਚੀਮਾ ਨੇ ਵੈਡਿੰਗ ਐਨੀਵਰਸਰੀ ‘ਤੇ ਪਤਨੀ ਦੀ ਤਸਵੀਰ ਸਾਂਝੀ ਕਰਦੇ ਹੋਏ ਦਿੱਤੀ ਵਧਾਈ

ਇਸ ਪੋਸਟ ਵਿੱਚ ਉਸ ਨੇ ਲਿਖਿਆ"ਬੀਤੇ 120 ਘੰਟਿਆਂ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ, 120 ਘੰਟਿਆਂ ਦੌਰਾਨ ਮੈਂ ਭਾਰਤ ਆਈ, ਵੈਲੇਂਨਟਾਈਨ ਡੇ ਮਨਾਇਆ, ਫਿਰ ਇੱਕ ਸੜਕ ਹਾਦਸੇ ਨੇ ਮੇਰੀ ਜ਼ਿੰਦਗੀ ਮੇਰੇ ਤੋਂ ਖੋਹ ਲਈਹਸਪਤਾਲ ਪਹੁੰਚੀ ਅਤੇ ਹੁਣ ਆਪਣੇ ਮੁਲਕ ਵਾਪਿਸ ਪਹੁੰਚ ਗਈ ਹਾਂ। ਲੋਕਾਂ ਨੇ ਮਨਾਂ 'ਚ ਬਹੁਤ ਸਾਰੇ ਸਵਾਲ ਨੇ ਮੈਂ ਸਭ ਦਾ ਜਵਾਬ ਦੇਵਾਂਗੀ। ਦੀਪ ਤੇ ਮੈਨੂੰ 2018 'ਚ ਫ਼ਿਲਮ ਸ਼ੂਟਿੰਗ ਦੌਰਾਨ ਪਿਆਰ ਹੋਇਆ, ਦੀਪ ਤੇ ਮੇਰੀ ਜ਼ਿੰਦਗੀ ਜਲਦ ਹੀ ਹੁਣ ਇੱਕਠੇ ਨਵਾਂ ਮੋੜ ਲੈਣ ਵਾਲੀ ਸੀ।

ਅਸੀਂ ਮੁੰਬਈ ਜਾਣਾ ਸੀ, ਜਦੋਂ ਗੱਡੀ ਦਾ ਐਕਸੀਡੇਂਟ ਹੋਇਆ, ਅਸੀਂ ਥੱਕੇ ਹੋਏ ਸੀ ਤਾਂ ਫਿਰ ਦੀਪ ਨੇ ਮੈਨੂੰ ਗੱਡੀ ਵਿੱਚ ਸੌਣ ਲਈ ਕਿਹਾ ਅਤੇ ਮੈਂ ਉਸ ਵੇਲੇ ਸੌਂ ਗਈ, ਬਸ ਅਗਲੀ ਚੀਜ਼ ਮੈਨੂੰ ਇਹੀ ਯਾਦ ਹੈ ਕਿ ਹਾਦਸੇ ਵੇਲੇ ਮੇਰੀ ਅੱਖ ਖੁੱਲ੍ਹੀ, ਮੈਂ ਘਬਰਾ ਗਈ ਸੀ। ਦੀਪ ਮੇਰੇ ਸੱਜੇ ਪਾਸੇ ਸੀ ਤੇ ਦੀਪ ਦੇ ਚਿਹਰੇ ਉੱਤੇ ਖੂਨ ਸੀ, ਦੀਪ ਬਿਲਕੁਲ ਹਿੱਲ ਨਹੀਂ ਰਿਹਾ ਸੀ। ਮੈਂ ਉਸ ਨੂੰ ਉਠਾ ਰਹੀ ਸੀ। ਮੈਂ ਸ਼ੋਰ ਮਚਾਉਣਾ ਸ਼ੁਰੂ ਕੀਤਾ ਕਿ ਕੋਈ ਸਾਡੀ ਮਦਦ ਕਰੇ। ਸੜਕ ਉੱਤੇ ਗੁਜ਼ਰਦੇ ਰਾਹਗੀਰਾਂ ਨੇ ਮੈਨੂੰ ਗੱਡੀ ਚੋਂ ਕੱਢਿਆ। ਮੈਂ ਕਿਸੇ ਨੂੰ ਦੀਪ ਦੇ ਭਰਾ ਮਨਦੀਪ ਨੂੰ ਫੋਨ ਕਰਨ ਲਈ ਕਿਹਾ ਮੈਂ ਮਿਨੰਤਾ ਕੀਤੀਆਂ ਕਿ ਕੋਈ ਦੀਪ ਨੂੰ ਹਸਪਤਾਲ ਪਹੁੰਚਾਏ, ਐਂਬੂਲੈਂਸ ਆਈ ਅਤੇ ਮੈਨੂੰ ਹਸਪਤਾਲ ਪਹੁੰਚਾਇਆ ਗਿਆ।" ਰੀਨਾ ਰਾਏ ਨੇ ਇਸ ਪੋਸਟ ‘ਚ ਹੋਰ ਵੀ ਬਹੁਤ ਕੁਝ ਲਿਖਿਆ ਹੈ ।

 

View this post on Instagram

 

A post shared by Reena Rai (@thisisreenarai)

You may also like