ਪੰਚ ਤੱਤ 'ਚ ਵਿਲੀਨ ਹੋਏ 'ਦੀਪੇਸ਼ ਭਾਨ', ਪਤਨੀ ਦਾ ਰੋ ਰੋ ਕੇ ਬੁਰਾ ਹਾਲ, ਵੀਡੀਓ ਦੇਖ ਕੇ ਪ੍ਰਸ਼ੰਸਕ ਹੋਏ ਭਾਵੁਕ

written by Lajwinder kaur | July 24, 2022

Bhabiji Ghar Par Hain ਦੇ ਮਲਖਾਨ ਯਾਨੀ ਦੀਪੇਸ਼ ਭਾਨ ਦਾ ਸ਼ਨੀਵਾਰ ਸਵੇਰੇ ਦਿਹਾਂਤ ਹੋ ਗਿਆ ਸੀ। ਦੀਪੇਸ਼ ਦੀ ਮੌਤ ਦੀ ਖਬਰ ਨਾਲ ਪ੍ਰਸ਼ੰਸਕਾਂ ਸਮੇਤ ਪੂਰੀ ਇੰਡਸਟਰੀ 'ਚ ਸੋਗ ਦੀ ਲਹਿਰ ਛਾ ਗਈ। ਅਦਾਕਾਰ ਦੀ ਮੌਤ ਤੋਂ ਬਾਅਦ ਉਨ੍ਹਾਂ ਨੇ ਪਰਿਵਾਰ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ।

ਐਕਟਰ ਆਪਣੇ ਪਿੱਛੇ ਪਤਨੀ ਅਤੇ ਇੱਕ ਸਾਲ ਦਾ ਬੱਚਾ ਰੋਂਦੇ ਛੱਡ ਗਏ। ਸ਼ਨੀਵਾਰ ਨੂੰ ਹੀ ਦੀਪੇਸ਼ ਦਾ ਸੰਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਦਾ ਪੂਰਾ ਪਰਿਵਾਰ ਸਦਮੇ 'ਚ ਨਜ਼ਰ ਆਇਆ। ਇਸ ਦੇ ਨਾਲ ਹੀ ਦੀਪੇਸ਼ ਦੀ ਪਤਨੀ ਇੱਕ ਸਾਲ ਦੇ ਬੱਚੇ ਨੂੰ ਗੋਦੀ ਵਿੱਚ ਲੈ ਕੇ ਬੇਵੱਸ ਨਜ਼ਰ ਆ ਰਹੀ ਸੀ।

ਹੋਰ ਪੜ੍ਹੋ : DUNKI Shooting: ਲੰਡਨ 'ਚ ਭੀੜ ਨੇ ਸ਼ਾਹਰੁਖ ਨੂੰ ਪਛਾਣ ਲਿਆ, ਕਾਹਲੀ-ਕਾਹਲੀ 'ਚ ਕਿੰਗ ਖ਼ਾਨ ਕਾਰ ਵੱਲ ਭੱਜੇ

deepesh bhan last rites

ਦੀਪੇਸ਼ ਭਾਨ ਦੀ ਪਤਨੀ ਦੀ ਗੋਦ 'ਚ ਬੇਟੇ ਨੂੰ ਲੈ ਕੇ ਉਨ੍ਹਾਂ ਦੀ ਹਾਲਤ ਦੇਖ ਕੇ ਹਰ ਕੋਈ ਭਾਵੁਕ ਹੋ ਗਿਆ। ਚਾਰੁਲ ਮਲਿਕ ਅਭਿਨੇਤਾ ਦੀ ਪਤਨੀ ਨੂੰ ਦਿਲਾਸਾ ਦਿੰਦੇ ਨਜ਼ਰ ਆਏ। ਤਸਵੀਰਾਂ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਈ ਯੂਜ਼ਰਸ ਉਸ ਨੂੰ ਦਿਲਾਸਾ ਦੇ ਰਹੇ ਹਨ ਅਤੇ ਬੇਟੇ ਲਈ ਮਜ਼ਬੂਤ ​​ਰਹਿਣ ਲਈ ਕਹਿ ਰਹੇ ਹਨ।

deepesh bhan last rites wife

ਖਬਰਾਂ ਮੁਤਾਬਕ ਸ਼ਨੀਵਾਰ ਨੂੰ ਦੀਪੇਸ਼ ਭਾਨ ਕ੍ਰਿਕੇਟ ਖੇਡਦੇ ਹੋਏ ਡਿੱਗ ਗਏ ਸਨ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਇੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। 41 ਸਾਲ ਦੀ ਛੋਟੀ ਉਮਰ 'ਚ ਦੀਪੇਸ਼ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਦੀਪੇਸ਼ ਦੀ ਮੌਤ ਦੀ ਖਬਰ ਨਾਲ ਪ੍ਰਸ਼ੰਸਕਾਂ ਦੇ ਨਾਲ-ਨਾਲ ਮਸ਼ਹੂਰ ਹਸਤੀਆਂ ਵੀ ਹੈਰਾਨ ਹਨ। ਲੋਕ ਲਗਾਤਾਰ ਸੋਸ਼ਲ ਮੀਡੀਆ ਪੋਸਟਾਂ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦੇ ਰਹੇ ਹਨ।

'Bhabiji Ghar Par Hai' actor Deepesh Bhan is dead, co-actors shocked Image Source: Twitter

ਤੁਹਾਨੂੰ ਦੱਸ ਦੇਈਏ ਕਿ ਸਾਲ 2019 ਵਿੱਚ ਦੀਪੇਸ਼ ਨੇ ਦਿੱਲੀ ਵਿੱਚ ਵਿਆਹ ਕੀਤਾ ਸੀ। ਅਦਾਕਾਰ ਦਾ ਇੱਕ ਬੱਚਾ ਵੀ ਹੈ।

ਦੀਪੇਸ਼ ਭਾਨ 'ਭਾਬੀ ਜੀ ਘਰ ਪੇ ਹੈ', 'ਕਾਮੇਡੀ ਕਾ ਕਿੰਗ ਕੌਨ', 'ਕਾਮੇਡੀ ਕਲੱਬ', 'ਭੂਤਵਾਲਾ', 'ਐਫਆਈਆਰ' ਸਮੇਤ ਕਈ ਕਾਮੇਡੀ ਸ਼ੋਅਜ਼ 'ਚ ਨਜ਼ਰ ਆ ਚੁੱਕੇ ਹਨ। ਸਾਲ 2007 'ਚ ਉਹ ਫਿਲਮ 'ਫਲਤੂ ਉਤਪਤੰਗ ਚਟਪੱਤੀ ਕਹਾਣੀ' 'ਚ ਵੀ ਨਜ਼ਰ ਆਏ ਸਨ।

 

 

View this post on Instagram

 

A post shared by India News HD (@indianewshd)

You may also like