ਇੱਕ ਸ਼ੋਅ ਦੌਰਾਨ ਸਭ ਦੇ ਸਾਹਮਣੇ ਰੋ ਪਈ ਦੀਪਿਕਾ ਪਾਦੂਕੋਣ,ਵੀਡੀਓ ਹੋਇਆ ਵਾਇਰਲ

Written by  Shaminder   |  December 27th 2019 04:16 PM  |  Updated: December 27th 2019 04:16 PM

ਇੱਕ ਸ਼ੋਅ ਦੌਰਾਨ ਸਭ ਦੇ ਸਾਹਮਣੇ ਰੋ ਪਈ ਦੀਪਿਕਾ ਪਾਦੂਕੋਣ,ਵੀਡੀਓ ਹੋਇਆ ਵਾਇਰਲ

ਦੀਪਿਕਾ ਪਾਦੂਕੋਣ ਦੀ ਫ਼ਿਲਮ ਛਪਾਕ 10ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ ।ਅਜਿਹੇ 'ਚ ਉਹ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਕਈ ਸ਼ੋਅਜ਼ 'ਚ ਵੀ ਜਾ ਰਹੀ ਹੈ ।ਇਸੇ ਤਰ੍ਹਾਂ ਹੀ ਕਿਸੇ ਸ਼ੋਅ 'ਚ ਦੀਪਿਕਾ ਪਾਦੂਕੋਣ ਪਹੁੰਚੀ । ਜਿੱਥੇ ਉਨ੍ਹਾਂ ਲਈ ਡਾਂਸ ਪਰਫਾਰਮ ਕੀਤਾ ਗਿਆ,ਇਸ ਡਾਂਸ ਨੁੰ ਵੇਖ ਨੂੰ ਦੀਪਿਕਾ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ ਚੋਂ ਅੱਥਰੂ ਵਹਿ ਤੁਰੇ।

ਹੋਰ ਵੇਖੋ:ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਖੋਹਿਆ ਫੋਟੋਗ੍ਰਾਫਰ ਦਾ ਫੋਨ, ਅੱਗੇ ਕੀ ਹੋਇਆ ਦੇਖ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

https://www.instagram.com/p/B6h9HJRhwOl/

ਦਰਅਸਲ ਸ਼ੋਅ ਦੇ ਪ੍ਰਤੀਭਾਗੀਆਂ ਨੇ ਉਸ ਦੇ ਸਵਾਗਤ ਲਈ ਉਸ ਦੀਆਂ ਫ਼ਿਲਮਾਂ ਦੇ ਕੁਝ ਹਿੱਟ ਗੀਤਾਂ 'ਤੇ ਮੈਂ ਲਵਲੀ ਹੋ ਗਈ ਯਾਰ,ਮਨਵਾ ਲਾਗੇ,ਦੀਵਾਨੀ ਮਸਤਾਨੀ ਸਣੇ ਕਈ ਗੀਤਾਂ 'ਤੇ ਪਰਫਾਰਮ ਕੀਤਾ ।

https://www.instagram.com/p/B6huk5lBXBZ/

ਆਪਣੇ ਸਾਹਮਣੇ ਆਪਣਾ ਹੀ ਕਰੀਅਰ ਪਲੇਬੈਕ 'ਚ ਚੱਲਦਾ ਵੇਖ ਉਹ ਭਾਵੁਕ ਹੋ ਗਈ ਅਤੇ ਉਸ ਦੀਆਂ ਅੱਖਾਂ 'ਚ ਹੰਝੂ ਆ ਗਏ ।ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਦੀਪਿਕਾ ਆਪਣੀ ਫ਼ਿਲਮ 'ਛਪਾਕ' ਦੇ ਟ੍ਰੇਲਰ ਲਾਂਚ ਦੌਰਾਨ ਵੀ ਰੋ ਪਈ ਸੀ ।ਦੱਸ ਦਈਏ ਕਿ ਉਸ ਦੀ ਇਹ ਫ਼ਿਲਮ ਐਸਿਡ ਅਟੈਕ ਪੀੜਤਾ ਲਕਸ਼ਮੀ ਦੀ ਜ਼ਿੰਦਗੀ 'ਤੇ ਅਧਾਰਿਤ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network