ਰਣਵੀਰ ਸਿੰਘ ਦੇ ਨਾਲ ਮੁੜ ਨਜ਼ਰ ਆਵੇਗੀ ਦੀਪਿਕਾ ਪਾਦੂਕੋਣ, ਇੱਕਠੇ ਰੈਂਪ ਵਾਕ ਕਰਦੀ ਨਜ਼ਰ ਆਵੇਗੀ ਇਹ ਜੋੜੀ

written by Pushp Raj | July 28, 2022

Deepika Padukone Ranveer Singh In Mijwan Show: ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਇਨ੍ਹੀਂ ਦਿਨੀਂ ਆਪਣੇ ਬੋਲਡ ਫੋਟੋਸ਼ੂਟ ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਖ਼ਬਰ ਹੈ ਕਿ ਜਲਦ ਹੀ ਰਣਵੀਰ ਆਪਣੀ ਪਤਨੀ ਦੀਪਿਕਾ ਪਾਦੂਕੋਣ ਨਾਲ ਇੱਕਠੇ ਰੈਂਪ ਵਾਕ ਕਰਦੇ ਨਜ਼ਰ ਆਉਣਗੇ।

Ranveer Singh has funny nickname for wife Deepika Padukone Image Source: Twitter

ਦੱਸ ਦਈਏ ਕਿ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਜਲਦ ਹੀ ਇੱਕ ਨਵੇਂ ਸ਼ੋਅ ਮਿਜ਼ਵਾਨ ਵਿੱਚ ਨਜ਼ਰ ਆਉਣਗੇ। ਇਹ ਸ਼ੋਅ ਮਸ਼ਹੂਰ ਡਿਜ਼ਾਈਨਰ ਮਨੀਸ਼ ਮਲੋਹਤਰਾ ਦਾ ਹੋਵੇਗਾ। ਵਿਆਹ ਤੋਂ ਬਾਅਦ ਪਹਿਲੀ ਵਾਰ ਇਹ ਜੋੜੀ ਇੱਕਠੇ ਮਨੀਸ਼ ਮਲੋਹਤਰਾ ਦੇ ਲਈ ਰੈਂਪ ਵਾਕ ਕਰਦੋ ਹੋਏ ਨਜ਼ਰ ਆਉਣਗੇ।

ਮਨੀਸ਼ ਮਲਹੋਤਰਾ ਦੇ ਇਸ ਸ਼ੋਅ 'ਚ ਰਣਵੀਰ ਸਿੰਘ ਅਤੇ ਦੀਪਿਕਾ ਪਾਦੂਕੋਣ ਇਕੱਠੇ ਰੈਂਪ 'ਤੇ ਨਜ਼ਰ ਆਉਣ ਵਾਲੇ ਹਨ। ਇਸ ਦੀ ਜਾਣਕਾਰੀ ਇੱਕ ਬਾਲੀਵੁੱਡ ਮੀਡੀਆ ਹਾਊਸ ਵਾਇਰਲ ਭਿਆਨੀ ਵੱਲੋਂ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਗਈ ਹੈ। ਇਸ ਵਾਰ ਮਿਜ਼ਵਾਨ ਸ਼ੋਅ ਕੁੜੀਆਂ ਦੇ ਸਸ਼ਕਤੀਕਰਨ ਲਈ ਫੰਡ ਇਕੱਠਾ ਕਰਨ ਦਾ ਕੰਮ ਕਰ ਰਿਹਾ ਹੈ, ਜਿਸ ਲਈ ਰਣਵੀਰ ਦੀਪਿਕਾ ਇਹ ਸ਼ੋਅ ਕਰਨ ਜਾ ਰਹੇ ਹਨ।

image From instagram

ਦੱਸਣਯੋਗ ਹੈ ਕਿ ਮਨੀਸ਼ ਮਲਹੋਤਰਾ ਅਕਸਰ ਸੋਸ਼ਲ ਕਾਜ਼ ਲਈ ਆਪਣੇ ਮਿਜ਼ਵਾਨ ਸ਼ੋਅ ਦਾ ਆਯੋਜਨ ਕਰਦੇ ਹਨ ਅਤੇ ਇਸ ਵਾਰ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਵੀ ਉਨ੍ਹਾਂ ਦੇ ਸ਼ੋਅ ਵਿੱਚ ਸਹਿਯੋਗ ਕਰ ਰਹੇ ਹਨ। ਇਸ ਤੋਂ ਪਹਿਲਾਂ ਵੀ ਕਈ ਬਾਲੀਵੁੱਡ ਸਿਤਾਰੇ ਮਿਜ਼ਵਾਨ ਸ਼ੋਅ 'ਚ ਰੈਂਪ 'ਤੇ ਨਜ਼ਰ ਆ ਚੁੱਕੇ ਹਨ।

ਵਰਕਫਰੰਟ ਦੀ ਗੱਲ ਕਰੀਏ ਤਾਂ ਦੀਪਿਕਾ ਪਾਦੁਕੋਣ ਜਲਦ ਹੀ ਸ਼ਾਹਰੁਖ ਖਾਨ ਨਾਲ ਫਿਲਮ 'ਪਠਾਨ' 'ਚ ਨਜ਼ਰ ਆਵੇਗੀ। ਹਾਲ ਹੀ 'ਚ ਇਸ ਫਿਲਮ ਤੋਂ ਦੀਪਿਕਾ ਦਾ ਲੁੱਕ ਸਾਹਮਣੇ ਆਇਆ ਸੀ, ਜਿਸ 'ਚ ਉਹ ਹੱਥ 'ਚ ਬੰਦੂਕ ਲੈ ਕੇ ਨਜ਼ਰ ਆ ਰਹੀ ਸੀ।

Ranveer Singh has funny nickname for wife Deepika Padukone Image Source: Twitter

ਹੋਰ ਪੜ੍ਹੋ: ਫਿਲਮ 'ਨਿਕਿਤਾ ਰਾਏ-ਐਂਡ ਦਿ ਬੁੱਕ ਆਫ ਡਾਰਕਨੇਸ' ਤੋਂ ਸੋਨਾਕਸ਼ੀ ਸਿਨਹਾ ਦਾ ਫਰਸਟ ਲੁੱਕ ਆਇਆ ਸਾਹਮਣੇ, ਵੇਖੋ ਤਸਵੀਰਾਂ

ਜੇਕਰ ਰਣਵੀਰ ਸਿੰਘ ਦੀ ਗੱਲ ਕਰੀਏ ਤਾਂ ਉਹ ਕਰਨ ਜੌਹਰ ਦੀ ਫਿਲਮ 'ਰੌਕੀ ਐਂਡ ਰਾਣੀ ਕੀ ਲਵ ਸਟੋਰੀ' 'ਚ ਨਜ਼ਰ ਆਉਣਗੇ, ਜਿਸ 'ਚ ਉਨ੍ਹਾਂ ਨਾਲ ਧਰਮਿੰਦਰ, ਜਯਾ ਬੱਚਨ, ਆਲੀਆ ਭੱਟ ਅਤੇ ਸ਼ਬਾਨਾ ਆਜ਼ਮੀ ਨਜ਼ਰ ਆਉਣਗੇ। ਇਸ ਤੋਂ ਇਲਾਵਾ 'ਸਰਕਸ' ਵੀ ਰਣਵੀਰ ਦੀ ਆਉਣ ਵਾਲੀ ਫਿਲਮ ਹੈ।

 

View this post on Instagram

 

A post shared by Ranveer Singh (@ranveersingh)

You may also like