ਦੀਪਿਕਾ ਪਾਦੁਕੋਣ ਨੇ ਪੀਵੀ ਸਿੰਧੂ ਨਾਲ ਖੇਡਿਆ ਬੈਡਮਿੰਟਨ, ਵੀਡੀਓ ਵਾਇਰਲ

written by Rupinder Kaler | September 22, 2021

ਦੀਪਿਕਾ ਪਾਦੁਕੋਣ (Deepika Padukone) ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਇਹਨਾਂ ਵੀਡੀਓ ਵਿੱਚ ਦੀਪਿਕਾ ਬੈਡਮਿੰਟਨ ਚੈਂਪੀਅਨ ਪੀਵੀ ਸਿੰਧੂ (pv-sindhu) ਦੇ ਨਾਲ ਬੈਡਮਿੰਟਨ ਖੇਡਦੀ ਨਜ਼ਰ ਆ ਰਹੀ ਹੈ ।ਦੀਪਿਕਾ ਨੇ ਆਪਣੇ ਬੈਡਮਿੰਟਨ ਸੈਸ਼ਨ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਅਤੇ ਲਿਖਿਆ, ‘ਮੇਰੀ ਜ਼ਿੰਦਗੀ ਦਾ ਇੱਕ ਰੈਗੂਲਰ ਦਿਨ... ਪੀਵੀ ਸਿੰਧੂ (pv-sindhu)  ਨਾਲ ਕੈਲੋਰੀਸ ਬਰਨ ਕਰਕੇ ਬਿਤਾਇਆ ਗਿਆ। ਵੀਡੀਓ ਵਿੱਚ ਦੀਪਿਕਾ ਪਾਦੁਕੋਣ ਤੇ ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਨੂੰ ਬੈਡਮਿੰਟਨ ਖੇਡ ਪਸੀਨਾ ਵਹਾਉਂਦੇ ਹੋਏ ਦੇਖਿਆ ਜਾ ਸਕਦਾ ਹੈ।

deepika padukone image Pic Courtesy: Instagram

ਹੋਰ ਪੜ੍ਹੋ :

ਆਪਣੀ ਡਾਈਟ ਵਿੱਚ ਸ਼ਾਮਿਲ ਕਰੋ ਕੱਚਾ ਪਨੀਰ, ਇਹ ਬਿਮਾਰੀਆਂ ਹੋਣਗੀਆਂ ਦੂਰ

Pic Courtesy: Instagram

ਤੁਹਾਨੂੰ ਦੱਸ ਦਿੰਦੇ ਹਾਂ ਕਿ ਦੀਪਿਕਾ (Deepika Padukone) ਨੇ ਨੈਸ਼ਨਲ ਲੈਵਲ ਦੇ ਕਈ ਬੈਡਮਿੰਟਨ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੋਇਆ ਹੈ । ਦੀਪਿਕਾ ਦੇ ਪਿਤਾ ਪ੍ਰਕਾਸ਼ ਪਾਦੁਕੋਣ ਇੱਕ ਮਸ਼ਹੂਰ ਬੈਡਮਿੰਟਨ ਖਿਡਾਰੀ ਹਨ । ਇਨ੍ਹਾਂ ਤਸਵੀਰਾਂ ਤੇ ਵੀਡੀਓ ਨੂੰ ਦੇਖਣ ਤੋਂ ਬਾਅਦ ਦੀਪਿਕਾ ਦੇ ਪ੍ਰਸ਼ੰਸਕ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਦੀਪਿਕਾ ਪਾਦੁਕੋਣ, ਬੈਡਮਿੰਟਨ ਖਿਡਾਰੀ ਪੀਵੀ ਸਿੰਧੂ ਦੀ ਬਾਇਓਪਿਕ ਕਰਨ ਵਾਲੀ ਹੈ।

 

View this post on Instagram

 

A post shared by Deepika Padukone (@deepikapadukone)

ਇਸ ਤੋਂ ਪਹਿਲਾਂ ਦੀਪਿਕਾ ਪਾਦੁਕੋਣ (Deepika Padukone) ਅਤੇ ਉਨ੍ਹਾਂ ਦੇ ਪਤੀ ਰਣਵੀਰ ਸਿੰਘ ਨੇ ਪੀਵੀ ਸਿੰਧੂ ਦੇ ਨਾਲ ਡਿਨਰ ਕੀਤਾ ਸੀ। ਜਿਸਨੇ ਇਸ ਸਾਲ ਟੋਕੀਓ ਓਲੰਪਿਕ ਵਿੱਚ ਮਹਿਲਾ ਸਿੰਗਲ ਬੈਡਮਿੰਟਨ ਵਿੱਚ ਕਾਂਸੇ ਦਾ ਤਗਮਾ ਅਤੇ 2016 ਰੀਓ ਓਲੰਪਿਕ ਵਿੱਚ ਚਾਂਦੀ ਦਾ ਤਗਮਾ ਜਿੱਤਿਆ ਸੀ।

0 Comments
0

You may also like