ਦੀਪਿਕਾ ਪਾਦੁਕੋਣ ਨੇ ਸ਼ੇਅਰ ਕੀਤੀਆਂ ਅੰਡਰਵਾਟਰ ਤਸਵੀਰਾਂ, ਕਿਹਾ- ਕਦੇ-ਕਦੇ ਇਹ ਹੁੰਦੀ ਹੈ ਸਭ ਤੋਂ ਸੁਰੱਖਿਅਤ ਥਾਂ

written by Pushp Raj | February 18, 2022

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਦੀਪਿਕਾ ਪਾਦੁਕੌਣ ਆਪਣੀ ਨਵੀਂ ਫ਼ਿਲਮ ਗਹਿਰਾਈਆਂ ਨੂੰ ਲੈ ਕੇ ਸੁਰੱਖਿਆ ਵਿੱਚ ਹੈ। ਇਸ ਫ਼ਿਲਮ ਵਿੱਚ ਦੀਪਿਕਾ ਵੱਲੋਂ ਇਨਟੀਮੇਟ ਸੀਨਸ ਕਰਨ ਨੂੰ ਲੈ ਕੇ ਲਗਾਤਾਰ ਚਰਚਾ ਜਾਰੀ ਹੈ। ਹੁਣ ਦੀਪਿਕਾ ਪਾਦੁਕੋਣ ਨੇ ਸੋਸ਼ਲ ਮੀਡੀਆ 'ਤੇ ਅੰਡਰ ਵਾਟਰ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ

ਦੱਸ ਦਈਏ ਕਿ ਦੀਪਿਕਾ ਪਾਦੁਕੋਣ ਬਾਲੀਵੁੱਡ ਦੀਆਂ ਉਨ੍ਹਾਂ ਦਮਦਾਰ ਅਦਾਕਾਰਾਂ 'ਚੋਂ ਇੱਕ ਹੈ, ਜੋ ਆਪਣੀ ਅਦਾਕਾਰੀ ਦੇ ਨਾਲ-ਨਾਲ ਗਲੈਮਰਸ ਅੰਦਾਜ਼ ਲਈ ਵੀ ਚਰਚਾ 'ਚ ਰਹਿੰਦੀ ਹੈ। ਹਾਲ ਹੀ 'ਚ ਦੀਪਿਕਾ ਪਾਦੂਕੋਣ ਦੀ ਫਿਲਮ 'ਗਹਿਰਾਈਆਂ' ਓਟੀਟੀ ਪਲੇਟਫਾਰਮ 'ਤੇ ਰਿਲੀਜ਼ ਹੋਈ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਜ਼ਿਆਦਾ ਹੁੰਗਾਰਾ ਨਹੀਂ ਮਿਲਿ ਸਕਿਆ। ਇਸ ਫ਼ਿਲਮ ਵਿੱਚ ਦੀਪਿਕਾ ਦੇ ਨਾਲ ਅਨੰਨਿਆ ਪਾਂਡੇ ਵੀ ਨਜ਼ਰ ਆਈ।

ਦੀਪਿਕਾ ਪਾਦੁਕੋਣ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੀਪਿਕਾ ਪਾਣੀ ਦੇ ਅੰਦਰ ਕੈਮਰੇ ਲਈ ਪੋਜ਼ ਦੇ ਰਹੀ ਹੈ। ਦੀਪਿਕਾ ਨੇ ਸੰਤਰੀ ਰੰਗ ਦੀ ਡਰੈਸ ਪਾਈ ਹੋਈ ਹੈ। ਤਸਵੀਰ 'ਚ ਦੀਪਿਕਾ ਪਾਣੀ 'ਚ ਬੈਠਣ ਦੇ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਇਨ੍ਹਾਂ ਤਸਵੀਰਾਂ ਦੀ ਖ਼ਾਸ ਗੱਲ ਇਹ ਹੈ ਕਿ ਦੀਪਿਕਾ ਪਾਣੀ 'ਚ ਵੀ ਕਾਫੀ ਸ਼ਾਂਤਮਈ ਤੇ ਕੂਲ ਅੰਦਾਜ਼ 'ਚ ਪੋਜ਼ ਦੇ ਰਹੀ ਹੈ। ਉਸ ਦੇ ਫੇਸ ਐਕਸਪ੍ਰੈਸ਼ਨ ਬਹੁਤ ਹੀ ਸੋਹਣੇ ਵਿਖਾਈ ਦੇ ਰਹੇ ਹਨ।

ਦੀਪਿਕਾ ਪਾਦੂਕੋਣ ਨੇ ਇਨ੍ਹਾਂ ਤਸਵੀਰਾਂ ਦੇ ਕੈਪਸ਼ਨ 'ਚ ਲਿਖਿਆ, 'ਕਈ ਵਾਰ ਸਭ ਤੋਂ ਸੁਰੱਖਿਅਤ ਥਾਂ ਪਾਣੀ ਦੇ ਹੇਠਾਂ ਹੁੰਦੀ ਹੈ, ਮਾਰੀਸਾ ਰੀਚਾਰਟ।' ਦੀਪਿਕਾ ਪਾਦੂਕੋਣ ਦੀਆਂ ਇਨ੍ਹਾਂ ਤਸਵੀਰਾਂ ਨੇ ਇੰਟਰਨੈਟ 'ਤੇ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਅਕਸ਼ੈ ਕੁਮਾਰ ਸਟਾਰਰ ਫ਼ਿਲਮ ਬੱਚਨ ਪਾਂਡੇ ਦਾ ਟ੍ਰੇਲਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆਰ ਰਿਹਾ ਪਸੰਦ

ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਇਸ ਗੱਲ ਦਾ ਅੰਦਾਜ਼ਾ ਇਸ ਤੋਂ ਹੀ ਲਾਇਆ ਜਾ ਸਕਦਾ ਹੈ ਕਿ ਸ਼ੇਅਰ ਕੀਤੇ ਜਾਣ ਤੋਂ ਬਾਅਦ ਮਹਿਜ਼ 3 ਘੰਟਿਆਂ 'ਚ ਹੀ ਇਨ੍ਹਾਂ ਤਸਵੀਰਾਂ 'ਤੇ 11 ਲੱਖ 4 ਹਜ਼ਾਰ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਦੂਜੇ ਪਾਸੇ ਫੈਨਜ਼ ਕਮੈਂਟ ਕਰਕੇ ਅਦਾਕਾਰਾ ਦੀ ਖੂਬ ਤਾਰੀਫ ਕਰ ਰਹੇ ਹਨ।
ਫ਼ਿਲਮ 'ਗਹਿਰਾਈਆਂ' 11 ਫਰਵਰੀ ਨੂੰ OTT ਪਲੇਟਫਾਰਮ Amazon Prime Video 'ਤੇ ਰਿਲੀਜ਼ ਕੀਤੀ ਗਈ ਹੈ। ਫਿਲਮ 'ਗਹਰੀਆਂ' 'ਚ ਅਨੰਨਿਆ ਪਾਂਡੇ, ਧੀਰਿਆ ਕਰਵਾ, ਦੀਪਿਕਾ ਪਾਦੁਕੋਣ ਅਤੇ ਸਿਧਾਂਤ ਚਤੁਰਵੇਦੀ ਨਜ਼ਰ ਆ ਰਹੇ ਹਨ।

 

View this post on Instagram

 

A post shared by Deepika Padukone (@deepikapadukone)

You may also like