ਦੀਪਿਕਾ ਪਾਦੁਕੋਣ ਦੀ ਆਵਾਜ਼ 'ਚ ਫ਼ਿਲਮ 'ਬ੍ਰਹਮਾਸਤਰ' ਤੋਂ ਵੀਡੀਓ ਕਲਿਪ ਹੋਈ ਵਾਇਰਲ, ਵੇਖੋ ਵੀਡੀਓ

written by Pushp Raj | August 31, 2022

Deepika Padukone voice in 'Brahmastra' promo: ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹਾਲ ਹੀ ਵਿੱਚ ਇਸ ਫ਼ਿਲਮ ਦੀ ਇੱਕ ਵੀਡੀਓ ਕਲਿਪ ਤੇਜ਼ੀ ਨਾਲ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ ਫੀਮੇਲ ਵਾਇਸ ਓਵਰ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਜ਼ਿਆਦਾਤਰ ਦਰਸ਼ਕ ਇਹ ਅੰਦਾਜ਼ਾ ਲਾ ਰਹੇ ਹਨ ਕੀ ਇਹ ਵਾਈਸ ਓਵਰ ਦੀਪਿਕਾ ਪਾਦੂਕੋਣ ਦੀ ਆਵਾਜ਼ ਵਿੱਚ ਹੈ।

Image Source: Instagram

ਦੱਸ ਦਈਏ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਫ਼ਿਲਮ ਨਿਰਦੇਸ਼ਕ ਆਯਾਨ ਮੁਖ਼ਰਜੀ ਬੇਹੱਦ ਗੰਭੀਰ ਹਨ। ਇਸ ਫ਼ਿਲਮ ਨੂੰ ਬਣਾਉਣ ਵਿੱਚ ਲਗਭਗ 5 ਸਾਲ ਦਾ ਸਮਾਂ ਲੱਗਾ ਹੈ। ਹਲਾਂਕਿ ਲਗਾਤਾਰ ਸੋਸ਼ਲ ਮੀਡੀਆ 'ਤੇ ਬਾਈਕਾਟ ਬਾਲੀਵੁੱਡ ਟ੍ਰੈਂਡ ਨੂੰ ਲੈ ਕੇ ਅਯਾਨ ਮੁਖਰਜੀ ਆਪਣੀ ਇਸ ਫ਼ਿਲਮ 'ਬ੍ਰਹਮਾਸਤਰ' ਨੂੰ ਲੈ ਕੇ ਘਬਰਾਏ ਹੋਏ ਹਨ।

ਹਾਲ ਹੀ 'ਚ ਆਯਾਨ ਮੁਖ਼ਰਜੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਵਿੱਚ ਫ਼ਿਲਮ ਦੇ ਪ੍ਰੋਮੋ ਦੀ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ। ਜਿਸ ਵਿੱਚ ਫੀਮੇਲ ਵਾਈਸ ਓਵਰ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਆਯਾਨ ਨੇ ਕੈਪਸ਼ਨ ਵਿੱਚ ਲਿਖਿਆ, "10 DAYS TO GO 🤞🕉💥। ਇੰਨੇ ਸਾਲਾਂ ਤੱਕ ਬ੍ਰਹਮਾਸਤਰ ਸਿਰਫ ਮੇਰੇ ਅਤੇ ਮੇਰੀ ਕੋਰ ਟੀਮ ਤੱਕ ਸੀਮਿਤ ਸੀ, ਪਰ 9 ਸਤੰਬਰ ਤੋਂ ਇਹ ਦਰਸ਼ਕਾਂ ਤੱਕ ਪਹੁੰਚੇਗr ਜੋ ਇਸ ਨੂੰ ਅਨੁਭਵ ਕਰਨਗੇ ਅਤੇ ਉਮੀਦ ਹੈ ਕਿ ਇਸ ਦੀ ਸ਼ਲਾਘਾ ਵੀ ਹੋਵੇਗੀ। ਬਹੁਤ ਹੀ ਭਾਵਨਾਤਮਕ, ਘਬਰਾਹਟ, ਰੋਮਾਂਚਕ ਅਤੇ ਲਗਾਤਾਰ ਕੰਮ ਕਰਨ ਵਾਲੇ ਦਿਨ ਆ ਗਏ ਹਨ ਤਾਂ ਜੋ ਬ੍ਰਹਮਾਸਤਰ ਨੂੰ ਪੂਰੀ ਤਰ੍ਹਾਂ ਸੰਸਾਰ ਵਿੱਚ ਲਿਆਂਦਾ ਜਾ ਸਕੇ! 🤞🕉💥#brahmastra"

'Brahmastra' sold out in Chicago over 20 days prior to its release Image Source: Twitter

ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਗਈ ਇਸ ਵੀਡੀਓ ਕਲਿੱਪ ਵਿੱਚ ਰਣਬੀਰ ਕਪੂਰ ਆਪਣੇ ਕਿਰਦਾਰ ਸ਼ਿਵ ਵਿੱਚ ਨਜ਼ਰ ਆ ਰਹੇ ਹਨ। ਵੀਡੀਓ ਦੇ ਬੈਕਗ੍ਰਾਊਂਡ ਵਿੱਚ ਫੀਮੇਲ ਵਾਈਸ ਓਵਰ ਚੱਲ ਰਿਹਾ ਹੈ। ਦੀਪਿਕਾ ਪਾਦੁਕੋਣ ਦੀ ਇਸ ਆਵਾਜ਼ ਨੂੰ ਕਈ ਲੋਕ ਪਸੰਦ ਕਰ ਰਹੇ ਹਨ।

ਇੱਕ ਸੋਸ਼ਲ ਮੀਡੀਆ ਯੂਜ਼ਰ ਨੇ ਕਮੈਂਟ ਕੀਤਾ ਹੈ, ਕੀ ਮੈਂ ਹੀ ਦੀਪਿਕਾ ਦੀ ਆਵਾਜ਼ ਸੁਣ ਸਕਦਾ ਹਾਂ ਜਾਂ ਕਿਸੇ ਹੋਰ ਨੇ ਵੀ ਸੁਣੀ। ਦੀਪਿਕਾ ਦੀ ਇਸ ਆਵਾਜ਼ ਨੂੰ ਕਈ ਲੋਕ ਲੱਭ ਰਹੇ ਹਨ, ਜਦੋਂ ਕਿ ਇੱਕ ਹੋਰ ਨੇ ਇਸ ਵੀਡੀਓ ਦੇ ਕਮੈਂਟ 'ਚ ਲਿਖਿਆ ਹੈ ਕਿ ਇਹ ਮੌਨੀ ਰਾਏ ਦੀ ਆਵਾਜ਼ ਹੈ। ਇਸ ਤੋਂ ਇਲਾਵਾ ਇੱਕ ਯੂਜ਼ਰ ਨੇ ਲਿਖਿਆ, Can't wait man, ਇਸ ਦਾ ਪ੍ਰੋਮੋ ਦੇਖ ਕੇ ਬਹੁਤ ਵਧੀਆ ਲੱਗ ਰਿਹਾ ਹੈ।

Image Source: Instagram

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਆਖ਼ਰੀ ਫੋਟੋਸ਼ੂਟ ਦੀਆਂ ਤਸਵੀਰਾਂ ਹੋਈਆਂ ਵਾਇਰਲ, ਵੇਖੋ ਤਸਵੀਰਾਂ

ਦੱਸ ਦਈਏ ਕਿ ਅਯਾਨ ਮੁਖ਼ਰਜੀ ਦੇ ਨਿਰਦੇਸ਼ਨ 'ਚ ਬਣੀ ਫ਼ਿਲਮ 'ਬ੍ਰਹਮਾਸਤਰ' ਦਾ ਦਰਸ਼ਕ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਹਨ। ਫ਼ਿਲਮ ਨਾਲ ਜੁੜੀਆਂ ਕਈ ਗੱਲਾਂ ਲੋਕਾਂ ਦਾ ਉਤਸ਼ਾਹ ਵਧਾ ਰਹੀਆਂ ਹਨ। ਇਸ ਦੌਰਾਨ ਖਬਰਾਂ ਆਈਆਂ ਹਨ ਕਿ ਫ਼ਿਲਮ ਵਿੱਚ ਸ਼ਾਹਰੁਖ ਖਾਨ ਅਤੇ ਦੀਪਿਕਾ ਪਾਦੂਕੋਣ ਵੀ ਹਨ। ਹਾਲਾਂਕਿ ਦੀਪਿਕਾ ਦੇ ਫ਼ਿਲਮ ਵਿੱਚ ਹੋਣ ਨੂੰ ਲੈ ਕੇ ਅਜੇ ਤੱਕ ਸਸਪੈਂਸ ਬਣਿਆ ਹੋਇਆ ਹੈ। ਹੁਣ ਵਾਇਰਲ ਹੋਈ ਕਲਿੱਪ ਨੂੰ ਦੇਖ ਕੇ ਕਈ ਦਰਸ਼ਕ ਇਹ ਅੰਦਾਜ਼ਾ ਲਾ ਰਹੇ ਹਨ ਕਿ ਇਹ ਦੀਪਿਕਾ ਦੀ ਆਵਾਜ਼ ਹੈ ਤੇ ਇਸ ਦੇ ਨਾਲ ਹੀ ਪ੍ਰੋਮੋ ਦੀ ਵੀ ਤਾਰੀਫ ਹੋ ਰਹੀ ਹੈ।

 

View this post on Instagram

 

A post shared by Ayan Mukerji (@ayan_mukerji)

You may also like